
ਇਹ ਸ਼ਖਸ ਜਦੋਂ ਕਾਰ ਖਰੀਦਣ ਗਿਆ ਤਾਂ ਟਰੱਕ ਲੈ ਕੇ ਸ਼ੋਅਰੂਮ ਵਿਚ ਪਹੁੰਚਿਆਂ। ਉਥੇ ਦਾ ਸਟਾਫ ਇਸ ਤੇ ਹੈਰਾਨ ਰਹਿ ਗਿਆ।
ਬੀਜਿੰਗ, ( ਭਾਸ਼ਾ) : ਮਹਿੰਗੀਆਂ ਗੱਡੀਆਂ ਨੂੰ ਖਰੀਦਣ ਦਾ ਸੁਪਨਾ ਤਾਂ ਬਹੁਤ ਸਾਰੇ ਲੋਕ ਵੇਖਦੇ ਹਨ ਪਰ ਕੁਝ ਲੋਕ ਅਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਿਸੀ ਵੀ ਹੱਦ ਤਕ ਚਲੇ ਜਾਂਦੇ ਹਨ। ਚੀਨ ਵਿਚ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਜਦ ਬੀਐਮਡਬਲਿਊ ਕਾਰ ਦੇ ਨਵੇਂ ਮਾਡਲ ਨੂੰ ਵੇਖਦਿਆਂ ਹੀ ਇਕ ਸ਼ਖਸ ਨੇ ਉਸਨੂੰ ਖਰੀਦਣ ਦਾ ਮਨ ਬਣਾ ਲਿਆ।
Emloyees at work
ਦਿਲਚਸਪ ਗੱਲ ਇਹ ਹੈ ਕਿ ਇਹ ਸ਼ਖਸ ਜਦੋਂ ਕਾਰ ਖਰੀਦਣ ਗਿਆ ਤਾਂ ਟਰੱਕ ਲੈ ਕੇ ਸ਼ੋਅਰੂਮ ਵਿਚ ਪਹੁੰਚਿਆਂ। ਉਥੇ ਦਾ ਸਟਾਫ ਇਸ ਤੇ ਹੈਰਾਨ ਰਹਿ ਗਿਆ। ਦਰਅਸਲ ਇਹ ਸ਼ਖਸ ਅਪਣੇ ਸੁਪਨਿਆਂ ਦੀ ਕਾਰ ਨੂੰ ਖਰੀਦਣ ਲਈ ਟਰੱਕ ਵਿਚ ਸਿੱਕੇ ਲੈ ਕੇ ਸ਼ੋਅਰੂਮ ਵਿਚ ਪਹੁੰਚ ਗਿਆ। ਇਸ ਤੋਂ ਪਹਿਲਾਂ ਇਸ ਸ਼ਖਸ ਨੇ ਇਨਾਂ ਸਿੱਕਿਆਂ ਨੂੰ 4 ਦਿਨ ਵਿਚ ਅਪਣੇ ਦੋਸਤ ਦੀ ਮਦਦ ਨਾਲ ਗਿਣਿਆ ਜਿਨਾਂ ਦੀ ਕੁਲ ਗਿਣਤੀ ਇਕ ਲੱਖ 50 ਹਜ਼ਾਰ ਸੀ।
Bundles Of Coins
ਚੀਨ ਦੇ ਟੋਂਗਰੇਨ ਨਾ ਦੇ ਰਹਿਣ ਵਾਲੇ ਇਸ ਸ਼ਖਸ ਦੀ ਇਸ ਹਰਕਤ ਤੇ ਪਹਿਲਾਂ ਤਾਂ ਸ਼ੋਅਰੂਮ ਦੇ ਮੈਨੇਜਰ ਯਕੀਨ ਨਹੀਂ ਆਇਆ ਕਿ ਉਹ ਸਿੱਕੇ ਲੈ ਕੇ ਇਨੀ ਮਹਿੰਗੀ ਗੱਡੀ ਖਰੀਦਣ ਆਇਆ ਹੈ, ਪਰ ਸਿੱਕਿਆਂ ਦਾ ਭਰਿਆ ਟਰੱਕ ਵੇਖ ਕੇ ਮੈਨੇਜਰ ਨੇ ਸਿੱਕੇ ਗਿਣਨ ਲਈ ਬੈਂਕ ਵਿਚ ਫੋਨ ਕਰ ਕੇ 11 ਕਰਮਚਾਰੀਆਂ ਨੂੰ ਬੁਲਾ ਲਿਆ। 10 ਘੰਟੇ ਦੀ ਮਸ਼ੱਕਤ ਤੋਂ ਬਾਅਦ 900 ਕਿਲੋ ਦੇ ਇਹ ਸਿੱਕੇ ਗਿਣੇ ਜਾ ਸਕੇ।
Different Images of Process
ਸਿੱਕਿਆਂ ਦੀ ਗਿਣਤੀ ਪੂਰੀ ਹੁੰਦਿਆਂ ਹੀ ਸ਼ੋਅਰੂਮ ਤਾੜੀਆਂ ਨਾਲ ਗੂੰਜ ਉਠਿਆ। ਮੈਨੇਜਰ ਨੇ ਗੱਡੀ ਇਸ ਸ਼ਖਸ ਨੂੰ ਸੌਂਪ ਦਿਤੀ। ਇਸ ਸ਼ਖਸ ਦੇ ਜਜਬੇ ਦੀ ਕਹਾਣੀ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾ ਰਿਹਾ ਹੈ। ਕਾਰ ਖਰੀਦਣ ਵਾਲਾ ਇਹ ਸ਼ਖਸ ਬੱਸ ਦਾ ਡਰਾਈਵਰ ਸੀ।
The Counting
ਉਸਨੇ ਦਸਿਆ ਕਿ ਹਮੇਂਸ਼ਾ ਤੋਂ ਹੀ ਉਸਦਾ ਸੁਪਨਾ ਮਹਿੰਗੀ ਗੱਡੀ ਖਰੀਦਣਦਾ ਸੀ ਜਿਸਦੇ ਲਈ ਉਹ ਬਹੁਤੇ ਲੰਮੇ ਸਮੇਂ ਤੋਂ ਸਿੱਕੇ ਜਮ੍ਹਾ ਕਰ ਰਿਹਾ ਸੀ। ਸਿੱਕੇ ਜਮਾਂ ਕਰਦੇ-ਕਰਦੇ ਉਸਨੂੰ ਪਤਾ ਹੀ ਨਹੀਂ ਲਗਾ ਕਿ ਕਦ ਉਸ ਕੋਲ 50 ਲੱਖਤੋਂ ਵੱਧ ਰੁਪਏ ਜਮ੍ਹਾ ਹੋ ਗਏ।