ਕੈਂਟਰ ਦੀ ਲਪੇਟ 'ਚ ਆਉਣ ਕਾਰਨ ਤਿੰਨ ਦੀ ਮੌਤ, ਅੱਧਾ ਦਰਜਨ ਤੋਂ ਵੱਧ ਜ਼ਖ਼ਮੀ
Published : Aug 10, 2018, 11:35 am IST
Updated : Aug 10, 2018, 11:35 am IST
SHARE ARTICLE
Auto rickshaw damaged during accident.
Auto rickshaw damaged during accident.

ਨੇੜਲੇ ਪਿੰਡ ਗੁੰਮਜਾਲ ਦੇ ਕੋਲ ਬੀਤੀ ਰਾਤ ਵਾਪਰੇ ਇਕ ਭਿਆਨਕ ਸੜਕੇ ਹਾਦਸੇ ਚ ਜਿਥੇ ਤਿੰਨ ਲੋਕਾਂ ਦੀ ਮੌਤ ਹੋ ਗਈ............

ਅਬੋਹਰ : ਨੇੜਲੇ ਪਿੰਡ ਗੁੰਮਜਾਲ ਦੇ ਕੋਲ ਬੀਤੀ ਰਾਤ ਵਾਪਰੇ ਇਕ ਭਿਆਨਕ ਸੜਕੇ ਹਾਦਸੇ ਚ ਜਿਥੇ ਤਿੰਨ ਲੋਕਾਂ ਦੀ ਮੌਤ ਹੋ ਗਈ, ਉਥੇ ਹੀ ਅੱਧਾ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10 ਵਜੇ ਪਿੰਡ ਜੰਡਵਾਲਾ ਹਨੁਵੰਤਾ ਵਾਸੀ ਭੀਮਸੈਨ (40) ਅਪਣੇ ਆਟੋ ਰਿਕਸ਼ਾ ਵਿਚ ਗੰਗਾਨਗਰ ਦੇ 13 ਕਿਊ ਤੋਂ ਪਿੰਡ ਤੂਤਵਾਲਾ ਦੇ ਦਰਜਨ ਭਰ ਮਜ਼ਦੂਰਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ ਕਿ ਜਦੋਂ ਉਨ੍ਹਾਂ ਦਾ ਟੈੰਪੂ ਪਿੰਡ ਗੁੰਮਜਾਲ ਦੇ ਬੱਸ ਅੱਡੇ ਨੇੜੇ ਪੁੱਜਾ ਤਾਂ ਉਸ ਦਾ ਟਾਇਰ ਖੁਲ੍ਹ ਗਿਆ, ਜਿਸ ਕਾਰਨ ਆਟੋ ਵਿਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ।

ਇਸ ਤੋਂ ਬਾਅਦ ਸਾਰੇ ਲੋਕ ਸੜਕ ਕੰਢੇ ਖੜੇ ਹੋ ਗਏ। ਇਸ ਦੌਰਾਨ ਬਠਿੰਡਾ ਵਲੋਂ ਗੰਗਾਨਗਰ ਜਾ ਰਹੇ ਇਕ ਕਾਰ ਚਾਲਕ ਲਵਜੀਤ ਪੁੱਤਰ ਜਗਦੀਸ਼ ਕੰਬੋਜ ਵਾਸੀ ਗੰਗਾਨਗਰ ਅਤੇ ਕਰਮਜੀਤ ਤੇ ਲਖਵਿੰਦਰ ਟੈਂਪੂ ਸਵਾਰ ਜਖ਼ਮੀਆਂ ਦੀ ਮਦਦ ਲਈ ਰੁਕੇ ਤਾਂ ਇਸ ਦੌਰਾਨ ਗੰਗਾਨਗਰ ਤੋਂ ਆ ਰਹੇ ਪਾਰਸਲ ਨਾਲ ਭਰੇ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਆਟੋ ਚਾਲਕ ਭੀਮਸੈਨ, ਆਟੋ 'ਚ ਸਵਾਰ ਕਰਨੈਲ ਸਿੰਘ ਅਤੇ ਕਾਰ ਚਾਲਕ ਲਵਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਕੈਂਟਰ ਚਾਲਕ ਕੈਂਟਰ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਖੁਈਆਂ ਸਰਵਰ ਪੁਲਿਸ ਨੇ ਦੋਨਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement