ਕਿਸਾਨ ਪਰਾਲੀ ਦੀ ਰਹਿੰਦ-ਖੂੰਹਦ ਨੂੰ ਵੇਚ ਕੇ ਕਰ ਰਹੇ ਨੇ ਮੋਟੀ ਕਮਾਈ
Published : Oct 19, 2020, 3:33 pm IST
Updated : Oct 19, 2020, 3:33 pm IST
SHARE ARTICLE
straw
straw

- ਕਿਸਾਨਾਂ ਨੂੰ ਪ੍ਰਤੀ ਏਕੜ 2500 ਤੋਂ 3000 ਰੁਪਏ ਮਿਲ ਰਹੇ ਹਨ

ਕਰਨਾਲ - ਪਰਾਲੀ ਸਾੜਨ ਦੇ ਮਾਮਲਿਆਂ ’ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਪਰਾਲੀ ਦੇ ਵੱਧ ਰਹੇ ਮਾਮਲਿਆਂ ’ਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਉਨ੍ਹਾਂ ਨੂੰ ਕਮਾਈ ਲਈ ਇਸਤੇਮਾਲ ਕਰ ਰਹੇ ਹਨ। ਜ਼ਿਕਰ੍ਯੋਗ ਹੈ ਕਿ ਪੰਜਾਬ ਹਰਿਆਣਾ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੇ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਇੱਕਠਾ ਕਰਕੇ ਵੇਚ ਰਹੇ ਹਨ ।

StrawStraw
ਕਿਸਾਨ ਝੋਨੇ ਦੀ ਪਰਾਲੀ ਅਤੇ ਚਾਰੇ ਨੂੰ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਦਿੱਲੀ ਆਦਿ ਨੂੰ ਵੇਚਣ ਦੇ ਨਾਲ-ਨਾਲ ਵੱਖ-ਵੱਖ ਗਉਸ਼ਾਲਾਵਾਂ ਨੂੰ ਵੀ ਵੇਚ ਦਿੰਦੇ ਹਨ । ਇਕੱਠਾ ਕੀਤਾ ਗਿਆ ਇਹ ਚਾਰਾ ਪਸ਼ੂ ਪਾਲਣ ਦੇ ਨਾਲ ਵੱਖ-ਵੱਖ ਉਦਯੋਗਾਂ ਜਿਵੇਂ ਕਿ ਗੱਤੇ, ਇੱਟਾਂ ਦੇ ਭੱਠੇ ਅਤੇ ਹੋਰਾਂ ਲਈ ਵੀ ਵਰਤਿਆ ਜਾਂਦਾ ਹੈ । ਜਿਸ ਤੋਂ ਕਿਸਾਨ ਮੋਟੀ ਕਮਾਈ ਕਰ ਸਕਦੇ ਹਨ ।

High court stops collecting fines from farmers for burning strawHigh court stops collecting fines from farmers for burning straw
ਇਸ ਸਬੰਧ ’ਚ ਕਰਨਾਲ ਦੇ ਕਿਸਾਨਾਂ ਨੇ ਕਿਹਾ ਕਿ ‘‘ ਹੋਰਨਾ ਸੂਬਿਆਂ ਨੂੰ ਵੇਚੇ ਜਾਣ ਵਾਲੀ ਝੋਨੇ ਦੀ ਪਰਾਲੀ ਲਈ ਕਿਸਾਨਾਂ ਨੂੰ ਪ੍ਰਤੀ ਏਕੜ 2500 ਤੋਂ 3000 ਰੁਪਏ ਮਿਲ ਰਹੇ ਹਨ । ਮੈਂ ਵੀ ਝੋਨੇ ਦੀ ਪਰਾਲੀ ਨੂੰ 10 ਏਕੜ ਤੋਂ ਪ੍ਰਾਪਤ ਕੀਤਾ ਹੈ । ਪਹਿਲਾਂ ਮੈਂ ਇਸ ਨੂੰ ਅੱਗ ਲੱਗਾ ਦਿੰਦਾ ਸੀ, ਜਿਸ ਤੋਂ ਹੁਣ ਕਮਾਈ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਕਿਸਾਨ ਆਪਣੀ ਫ਼ਸਲ ਦਾ ਵਧੀਆ ਭਾਅ ਹਾਸਲ ਕਰਨ ਲਈ ਕੰਬਾਈਨ ਦੀ ਸਹਾਇਤਾ ਨਾਲ ਆਪਣੀ ਫਸਲ ਦੀ ਕਟਾਈ ਕਰਨ ਦੀ ਬਜਾਏ ਦਸਤੀ ਤਰੀਕਾ (ਹੱਥ ਨਾਲ) ਆਪਣਾ ਰਹੇ ਹਨ ।

 Paddy StrawPaddy Straw
ਇਹ ਗਰਮੀਆਂ ਵਿੱਚ ਸੁੱਕੇ ਚਾਰੇ ਦੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ । ਫ਼ਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ ਕੇਂਦਰ ਦੇ ਕਿਸਾਨ ਵਿਕਰਮ ਨੇ ਕਿਹਾ ਕਿ, ‘‘ਮੈਂ ਕੰਬਾਈਨ ਦੀ ਸਹਾਇਤਾ ਨਾਲ ਪਹਿਲਾਂ ਆਪਣੀ ਫਸਲ ਦੀ ਕਟਾਈ ਕਰਦਾ ਸੀ । ਕੰਬਾਈਨ ਨਾਲ ਕੀਤੀ ਗਈ ਕਟਾਈ ਨਾਲ ਝੋਨੇ ਦਾ ਦਾਣਾ ਟੁੱਟਣ ਕਾਰਨ ਮੰਡੀ ਵਿਚ ਘੱਟ ਭਾਅ ਮਿਲਦਾ ਸੀ , ਜਦਕਿ ਝੋਨੇ ਦੀ ਕਟਾਈ ਹੱਥੀਂ ਕਰਨ ਨਾਲ ਚੰਗੀ ਕੀਮਤ ਮਿਲਦੀ ਹੈ। ਇਸ ਲਈ, ਮੈਂ ਹੱਥੀਂ ਵਾਢੀ ਕਰਨੀ ਸ਼ੁਰੂ ਕਰ ਦਿੱਤੀ ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement