ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਨੇ ਕੀਤੀ ਸੂਬਾ ਪੱਧਰੀ ਮੀਟਿੰਗ
Published : Oct 19, 2020, 7:59 pm IST
Updated : Oct 19, 2020, 8:17 pm IST
SHARE ARTICLE
stiano worker
stiano worker

ਆਪਣੀਆਂ ਹੱਕੀ ਮੰਗਾਂ ਲਈ ਸੂਬਾ ਪੱਧਰ 'ਤੇ 'ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ' ਦਾ ਕੀਤਾ ਗਠਨ

ਲੁਧਿਆਣਾ:ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਸਟੈਨੋ ਕਾਡਰ ਸਾਥੀਆਂ ਦੀ ਦੂਜੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਖ-ਵੱਖ ਵਿਭਾਗਾਂ ਤੋਂ ਸਟੈਨੋ ਕਾਡਰ ਦੇ ਕਰਮਚਾਰੀਆਂ ਨੇ ਭਾਗ ਲਿਆ। ਉਨ੍ਹਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਰਕਾਰ ਤੋਂ ਪੂਰੀਆਂ ਕਰਵਾਉਣ ਲਈ ਸੂਬਾ ਪੱਧਰ 'ਤੇ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦਾ ਗਠਨ ਕੀਤਾ ਗਿਆ। ਇਸ ਸੂਬਾ ਪੱਧਰੀ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਵੱਲੋਂ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਵਿਭਾਗਾਂ ਦੇ ਹਾਜ਼ਰ ਹੋਏ ਸਾਥੀਆਂ ਵੱਲੋਂ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਸਟੈਨੋ ਕਾਡਰ ਦੀਆਂ ਪੱਦ ਉੱਨਤੀਆਂ ਨਾ ਹੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

statino statino

ਸੂਬਾ ਪੱਧਰੀ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦੇ ਲੁਧਿਆਣਾ ਤੋਂ ਮੈਂਬਰ ਸ਼੍ਰੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਵਿੱਚ ਸਟੈਨੋਟਾਈਪਿਸਟਾਂ ਦੀ ਪੱਦ ਉੱਨਤੀਆਂ ਦੇ ਮੌਕੇ ਪਹਿਲਾਂ ਹੀ ਬਹੁਤ ਘੱਟ ਹਨ ਅਤੇ ਬਹੁਤ ਸਾਰੇ ਸਟੈਨੋ ਸਾਰੀ ਉਮਰ ਲਗਭਗ 30-35 ਸਾਲ ਦੀ ਸਰਵਿਸ ਕਰਕੇ ਬਿਨਾਂ ਪੱਦ ਉੱਨਤ ਹੋਏ ਸਟੈਨੋਟਾਈਪਿਸਟ ਹੀ ਰਿਟਾਇਰ ਹੋ ਰਹੇ ਹਨ, ਜੋ ਕਿ ਸਟੈਨੋ ਕਾਡਰ ਨਾਲ ਬਹੁਤ ਵੱਡੀ ਨਾ-ਇਨਸਾਫੀ ਹੈ। ਕੁੱਝ ਵਿਭਾਗਾਂ ਵਿੱਚ ਪਹਿਲਾਂ ਸਟੈਨੋ ਕਾਡਰ ਦੀ ਪੱਦ ਉੱਨਤੀ ਬਤੌਰ ਸੀਨੀਅਰ ਸਹਾਇਕ ਕੀਤੀ ਜਾਂਦੀ ਸੀ, ਪ੍ਰੰਤੂ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਮਿਤੀ 15 ਮਾਰਚ, 2015 ਨੂੰ ਜਾਰੀ ਪੱਤਰ ਅਨੁਸਾਰ ਕਈ ਵਿਭਾਗਾਂ ਵਿੱਚ ਸਟੈਨੋ ਕਾਡਰ ਦਾ ਪ੍ਰਮੋਸ਼ਨ ਦਾ ਹੱਕ ਵੀ ਖੋਹ ਲਿਆ ਗਿਆ ਹੈ।

statino statino

ਇਸ ਮੀਟਿੰਗ ਵਿੱਚ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦੇ ਹਾਜ਼ਰ ਨੁਮਾਇੰਦਿਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਸੋਨਲ ਵਿਭਾਗ ਜੀ ਪਾਸੋਂ ਮੰਗ ਕੀਤੀ ਗਈ ਕਿ ਪ੍ਰਸੋਨਨ ਵਿਭਾਗ ਵੱਲੋਂ ਜਾਰੀ 15 ਮਾਰਚ, 2015 ਦਾ ਪੱਤਰ ਰੱਦ ਕਰਦੇ ਹੋਏ ਸਾਰੇ ਵਿਭਾਗਾਂ ਵਿੱਚ ਕਲੈਰੀਕਲ ਕਾਡਰ ਨਾਲ ਸੀਨੀਅਰਤਾ ਦੇ ਆਧਾਰ 'ਤੇ ਸਟੈਨੋਟਾਈਪਿਸਟਾਂ ਦੀ ਪੱਦ ਉੱਨਤੀ ਬਤੌਰ ਸੀਨੀਅਰ ਸਹਾਇਕ ਕਰਨ ਸਬੰਧੀ ਨਿਯਮਾਂ ਵਿੱਚ ਸੋਧ ਕੀਤੀ ਜਾਵੇ, ਤਾਂ ਜੋ ਸਟੈਨੋਟਾਈਪਿਸਟਾਂ ਨੂੰ ਆਪਣੀ ਪੱਦ ਉੱਨਤੀ ਦਾ ਲਾਭ ਮਿਲ ਸਕੇ। ਉਨ੍ਹਾਂ ਵੱਲੋਂ ਕਲਰਕਾਂ ਦੀ ਤਰਜ਼ 'ਤੇ ਸਟੈਨੋਟਾਈਪਿਸਟਾਂ ਦੀ ਨੂੰ ਵੀ ਪੱਦ ਉੱਨਤੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ। ਸਮੂਹ ਵਿਭਾਗਾਂ ਵਿੱਚ ਸਟੈਨੋਟਾਈਪਿਸਟਾਂ ਲਈ ਸੀਨੀਅਰ ਸਕੇਲ ਸਟੈਨੋਗ੍ਰਾਫਰਾਂ ਦੀਆਂ ਪੋਸਟਾਂ ਮਨਜ਼ੂਰ ਕੀਤੀਆਂ ਜਾਣ ਜੋ ਕਿ ਬਹੁਤ ਸਾਰੇ ਵਿਭਾਗਾਂ ਵਿੱਚ ਨਹੀਂ ਹਨ ਜਾਂ ਜ਼ਿਲ੍ਹੇ ਵਿੱਚ ਸਿਰਫ ਇੱਕ ਜਾਂ ਦੋ ਆਸਾਮੀਆਂ ਹੀ ਮਨਜ਼ੂਰ ਹਨ।

 

ਇਸ ਮੌਕੇ ਪ੍ਰਮੁੱਖ ਤੌਰ 'ਤੇ ਵੱਖ-ਵੱਖ ਵਿਭਾਗਾਂ ਤੋਂ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦੇ ਨੁਮਾਇੰਦੇ ਸੂਬਾ ਪ੍ਰਧਾਨ ਸ਼੍ਰੀ ਬੂਟਾ ਸਿੰਘ, ਸਿਹਤ ਵਿਭਾਗ ਸੰਗਰੂਰ, ਮੀਤ ਪ੍ਰਧਾਨ ਸ਼੍ਰੀਮਤੀ ਰਜਿੰਦਰ ਕੌਰ ਡੀ.ਸੀ. ਦਫਤਰ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਘ ਅੰਕੜਾ ਵਿਭਾਗ ਮੋਗਾ, ਜਨਰਲ ਸਕੱਤਰ ਸ਼੍ਰੀ ਵਿਜੈ ਕੁਮਾਰ ਡੀ.ਸੀ. ਦਫਤਰ ਜਲੰਧਰ, ਸ਼੍ਰੀ ਨਛੱਤਰ ਸਿੰਘ ਕਰ ਤੇ ਆਬਕਾਰੀ ਵਿਭਾਗ ਫਿਰੋਜ਼ੁਰ, ਸ਼੍ਰੀ ਸੁਖਚੈਨ ਸਿੰਘ ਸਿੱਖਿਆ ਵਿਭਾਗ ਫਿਰੋਜ਼ਪੁਰ, ਸ਼੍ਰੀ ਬਲਕੌਰ ਸਿੰਘ ਡੀ.ਸੀ. ਦਫਤਰ ਬਠਿੰਡਾ, ਸ਼੍ਰੀ ਗੁਰਲਾਭ ਸਿੰਘ ਤਕਨੀਕੀ ਸਿੱਖਿਆ ਵਿਭਾਗ    ਫਿਰੋਜ਼ਪੁਰ, ਸ਼੍ਰੀ ਬਲਜੀਤ ਸਿੰਘ ਜ਼ਿਲ੍ਹਾ ਅਟਾਰਨੀ ਲੁਧਿਆਣਾ, ਲੀਗਲ ਅਡਵਾਈਜ਼ਰ, ਸ਼੍ਰੀ ਪ੍ਰਵੀਨ ਕੁਮਾਰ ਖੇਤੀਬਾੜੀ ਵਿਭਾਗ ਪਟਿਆਲਾ ਸਲਾਹਕਾਰ, ਸ਼੍ਰੀ ਬਲਜਿੰਦਰ ਸਿੰਘ ਡੀ.ਸੀ. ਦਫਤਰ ਸੰਗਰੂਰ ਸਲਾਹਕਾਰ, ਸ਼੍ਰੀ ਬਲਜੀਤ ਸਿੰਘ, ਡੀ.ਸੀ. ਦਫਤਰ ਲੁਧਿਆਣਾ ਪ੍ਰੈਸ ਸਕੱਤਰ, ਸ਼੍ਰੀਮਤੀ ਸੁਖਵਿੰਦਰ ਕੌਰ ਡੀ.ਸੀ. ਦਫਤਰ ਜਲੰਧਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement