
ਸਰਦੀਆਂ 'ਚ ਸ਼ੁਰੂ ਹੋ ਸਕਦੀ ਹੈ ਕੋਰੋਨਾ ਦੀ ਦੂਜੀ ਲਹਿਰ : ਮਾਹਰ
ਨਵੀਂ ਦਿੱਲੀ, 18 ਅਕਤੂਬਰ : ਦੇਸ਼ 'ਚ ਪਿਛਲੇ ਤਿੰਨ ਹਫ਼ਤਿਆਂ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ 'ਚ ਕਮੀ ਆਈ ਹੈ ਅਤੇ ਜ਼ਿਆਦਾਤਰ ਰਾਜਾਂ 'ਚ ਵਾਇਰਸ ਦਾ ਪ੍ਰਸਾਰ ਸਥਿਰ ਹੋਇਆ ਹੈ।
ਨੀਤੀ ਆਯੋਗ ਦੇ ਮੈਂਬਰ ਵੀ.ਕੇ ਪਾਲ ਨੇ ਐਤਵਾਰ ਨੂੰ ਇਹ ਗੱਲ ਕਹੀ ਪਰ ਉਨ੍ਹਾਂ ਸਰਦੀ ਦੇ ਮੌਸਮ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ। ਪਾਲ ਮਹਾਂਮਾਰੀ ਤੋਂ ਨਜਿਠੱਣ ਦੀਆਂ ਕੋਸ਼ਿਸ਼ਾਂ 'ਚ ਤਾਲਮੇਲ ਕਾਇਮ ਰਖਣ ਲਈ ਬਣਾਈ ਗਏ ਮਾਹਰਾਂ ਦੇ ਪੈਨਲ ਦੇ ਪ੍ਰਮੁੱਖ ਵੀ ਹਨ। ਉਨ੍ਹਾਂ ਪੀਟੀਆਈ-ਭਾਸ਼ਾ ਨੂੰ ਦਿਤੇ ਇਕ ਇੰਟਰਵੀਊ 'ਚ ਕਿਹਾ ਕਿ ਇਕ ਵਾਰ ਕੋਵਿਡ 19 ਦਾ ਟੀਕਾ ਆ ਜਾਵੇ, ਉਸ ਦੇ ਬਾਅਦ ਉਸ ਨੂੰ ਨਾਗਰਿਕਾਂ ਤਕ ਪਹੁੰਚਾਉਣ ਲਈ ਲੋੜੀਂਜੇ ਸਾਧਨ ਉਪਲੱਬਧ ਹਨ।
ਉਨ੍ਹਾਂ ਕਿਹਾ, ''ਭਾਰਤ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ 'ਚ ਪਿਛਲੇ ਤਿੰਨ ਹਫ਼ਤਿਆਂ 'ਚ ਕਮੀ ਆਈ ਹੈ
ਅਤੇ ਜ਼ਿਆਦਾਤਰ ਰਾਜਾਂ 'ਚ ਲਾਗ ਦੇ ਫੈਲਣ 'ਚ ਸਥਿਰਤਾ ਆਈ ਹੈ।'' ਉਨ੍ਹਾਂ ਕਿਹਾ, ''ਹਾਲਾਂਕਿ ਪੰਜ ਰਾਜਾਂ (ਕੇਰਲ, ਕਰਨਾਟਕ, ਰਾਜਸਥਾਨ, ਛੱਤੀਸਗੜ੍ਹ ਅਤੇ ਪਛਮੀ ਬੰਗਾਲ) ਅਤੇ ਤਿੰਨ ਤੋਂ ਚਾਰ ਕੇਂਦਰ ਸ਼ਾਸਤ ਖੇਤਰ ਹਨ ਜਿਥੇ ਹੁਣ ਵੀ ਲਾਗ ਦੇ ਮਾਮਲੇ ਵੱਧ ਰਹੇ ਹਨ। '' ਉਹ 'ਨੇਸ਼ਨਲ ਐਕਸਪਰਟ ਗੁਰੱਪ ਆਨ ਵੈਕਸੀਨ ਐਡਮੀਨੀਸਟਰੇਸ਼ਨ ਫ਼ਾਰ ਕੋਵਿਡ 19 ਦੇ ਵੀ ਪ੍ਰਮੁੱਖ ਹਨ।
ਇਹ ਪੁੱਛੇ ਜਾਣ 'ਤੇ ਕਿ ਕੀ ਸਰਦੀ ਦੇ ਮੌਸਮ 'ਚ ਭਾਰਤ ਵਿਚ ਲਾਗ ਦੀ ਦੂਜੀ ਲਹਿਰ ਆ ਸਕਦੀ ਹੈ, ਪਾਲ ਨੇ ਕਿਹਾ ਕਿ ਸਰਦੀ ਦੀ ਸ਼ੁਰੂਆਤ ਹੁੰਦੇ ਹੀ ਯੂਰਪ ਦੇ ਦੇਸ਼ਾਂ 'ਚ ਲਾਗ ਦੇ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ, ''ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ। ਚੀਜ਼ਾਂ ਹੋ ਸਕਦੀਆਂ ਹਨ ਅਤੇ ਅਸੀਂ ਹੁਣ ਵੀ ਵਾਇਰਸ ਬਾਰੇ ਸਿੱਖ ਰਹੇ ਹਨ।'' ਉਨ੍ਹਾਂ ਮੁਤਾਬਕ ਭਾਰਤ ਹੁਣ ਕੀਤੇ ਬਿਹਤਰ ਸਥਿਤੀ 'ਚ ਹੈ ਪਰ ਹਾਲੇ ਲੰਮਾ ਰਾਹ ਤੈਅ ਕਰਨਾ ਹੈ ਕਿਉਂਕਿ 90 ਫ਼ੀ ਸਦੀ ਲੋਕ ਹੁਣ ਵੀ ਕੋਰੋਨਾ ਵਾਇਰਸ ਤੋਂ ਆਸਾਨੀ ਨਾਲ ਪੀੜਤ ਹੋ ਸਕਦੇ ਹਨ।
ਕੋਰੋਨਾ ਦਾ ਟੀਕਾ ਆ ਜਾਣ 'ਤੇ ਇਸ ਦੇ ਸਟੋਰ ਅਤੇ ਸਪਲਾਈ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਭਾਰਤ 'ਚ ਵੱਡੀ ਗਿਣਤੀ 'ਚ ਕੋਲਡ ਸਟੋਰੇਜ ਹਨ ਅਤੇ ਲੋੜ ਪੈਣ 'ਤੇ ਇਨ੍ਹਾਂ ਦੀ ਗਿਣਤੀ ਵਧਾਈ imageਜਾ ਸਕਦੀ ਹੈ। ਪਾਲ ਨੇ ਕਿਹਾ, ''ਟੀਕਾ ਉਪਲੱਬਧ ਹੋਣ 'ਤੇ ਇਸ ਦੀ ਸਪਲਾਈ ਕਰਨ ਅਤੇ ਲੋਕਾਂ ਤਕ ਪਹੁੰਚਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। '' (ਪੀਟੀਆਈ)