
ਕੰਪਨੀ ਦੇ ਏਜੰਟ ਵਲੋਂ ਕੁਝ ਮਹੀਨੇ ਪਹਿਲਾਂ ਬ੍ਰਿਟੇਨ ਅਤੇ ਅਮਰੀਕਾ ਭੇਜਣ ਦੇ ਨਾਮ 'ਤੇ ਖੁਦ ਹੀ ਫ਼ੰਡ ਸ਼ੋਅ ਕਰਵਾਉਣ ਦੀ ਵਾਇਰਲ ਹੋਈ ਸੀ ਆਡੀਓ
ਜਲੰਧਰ : ਪੰਜਾਬ ਦੀ ਪ੍ਰਸਿੱਧ ਟਰੈਵਲ ਏਜੰਸੀ ਸਾਈਂ ਓਵਰਸੀਜ਼ ਦੇ ਦਫ਼ਤਰ 'ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪਾ ਮਾਰਿਆ ਗਿਆ। ਦੱਸ ਦਈਏ ਕਿ ਜਦੋਂ ਵਿਭਾਗ ਵਲੋਂ ਇਹ ਛਾਪੇਮਾਰੀ ਕੀਤੀ ਗਈ ਉਸ ਵੇਲੇ ਅਜੇ ਦਫ਼ਤਰ ਖੁੱਲ੍ਹਿਆ ਨਹੀਂ। ਦਫ਼ਤਰ ਦੇ ਬਾਹਰ ਜੰਮੂ ਕਸ਼ਮੀਰ ਨੰਬਰ ਦੀਆਂ ਚਾਰ ਗੱਡੀਆਂ ਖੜ੍ਹੀਆਂ ਦੇਖ ਆਸ ਪਾਸ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
sai overseas
ਕੁਝ ਸਮਾਂ ਉਡੀਕਣ ਮਗਰੋਂ ਵਿਭਾਗ ਦੀ ਟੀਮ ਨੇ ਦਫ਼ਤਰ ਦਾ ਸ਼ਟਰ ਖੋਲ੍ਹਣ ਲਈ ਬਾਹਰ ਲੱਗਿਆ ਜਿੰਦਰਾ ਤੋੜ ਦਿੱਤਾ। ਇਸ ਦੌਰਾਨ ਸਥਾਨਕ ਪੁਲਿਸ ਠਾਣੇ ਦੇ ਮੁਲਾਜ਼ਮ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਐਮੀ ਵਿਰਕ ਦਾ ਰੋਮਾਂਟਿਕ ਲਵ ਟਰੈਕ 'ਪਿਆਰ ਦੀ ਕਹਾਣੀ' ਹੋਇਆ ਰਿਲੀਜ਼
ਦੱਸਣਯੋਗ ਹੈ ਕਿ ਕੰਪਨੀ ਦੇ ਏਜੰਟ ਵਲੋਂ ਕੁਝ ਮਹੀਨੇ ਪਹਿਲਾਂ ਬ੍ਰਿਟੇਨ ਅਤੇ ਅਮਰੀਕਾ ਭੇਜਣ ਦੇ ਨਾਮ 'ਤੇ ਖੁਦ ਹੀ ਫ਼ੰਡ ਸ਼ੋਅ ਕਰਵਾਉਣ ਦੀ ਆਡੀਓ ਵਾਇਰਲ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਸੇ ਸਿਲਸਲੇ ਵਿਚ ਜੰਮੂ ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਟਰੈਵਲ ਏਜੰਸੀ ਦਾ ਮਾਲਕ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਮਾਲਕ ਤਾਂ ਪਹਿਲਾਂ ਹੀ ਵਿਦੇਸ਼ ਉਡਾਰੀ ਮਾਰ ਚੁੱਕਾ ਹੈ। ਦੱਸ ਦਈਏ ਕਿ ਫਿਲਹਾਲ ਇਸ ਛਾਪੇ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਇਸ ਦੇ ਕਾਰਨਾਂ ਦਾ ਪਤਾ ਲਗ ਸਕਿਆ ਹੈ।