10 ਡੈਮਾਂ ਲਈ ‘ਲਾਲ ਬੱਤੀ’, ਕੱਕੀ ਡੈਮ ਖੋਲ੍ਹਿਆ,
Published : Oct 19, 2021, 12:02 am IST
Updated : Oct 19, 2021, 12:02 am IST
SHARE ARTICLE
image
image

10 ਡੈਮਾਂ ਲਈ ‘ਲਾਲ ਬੱਤੀ’, ਕੱਕੀ ਡੈਮ ਖੋਲ੍ਹਿਆ,

ਪਤਨਮਤਿੱਟਾ (ਕੇਰਲ), 18 ਅਕਤੂਬਰ : ਕੇਰਲ ਦੇ ਮਾਲ ਮੰਤਰੀ ਕੇ. ਰਾਜਨ ਨੇ ਸੋਮਵਾਰ ਨੂੰ ਦਸਿਆ ਕਿ ਸੂਬੇ ਦੇ ਡੈਮਾਂ ਵਾਲੇ ਖੇਤਰਾਂ ਵਿਚ ਭਾਰੀ ਮੀਂਹ ਕਾਰਨ ਉਨ੍ਹਾਂ ਵਿਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ 10 ਡੈਮਾਂ ਲਈ ‘ਰੈੱਡ  ਅਲਰਟ’ ਜਾਰੀ ਕੀਤਾ ਗਿਆ ਹੈ ਅਤੇ ਇਥੇ ਕੱਕੀ ਡੈਮ ਦੇ ਦੋ ਦਰਵਾਜ਼ੇ ਵੀ ਖੋਲ੍ਹ ਦਿਤੇ ਗਏ ਹਨ। ਸਬਰੀਮਾਲਾ ਮੰਦਰ ਦੀ ਤੀਰਥਯਾਤਰਾ ਵੀ ਫਿਲਹਾਲ ਰੋਕ ਦਿਤੀ ਗਈ ਹੈ। ਪਤਨਮਤਿੱਟਾ ਜ਼ਿਲ੍ਹਾ ਕਲੈਕਟਰੇਟ ਵਿਚ ਸਥਿਤੀ ਦਾ ਜਾਇਜ਼ਾ ਲੈਣ ਲਈ ਹੋਈ ਸਮੀਖਿਆ ਬੈਠਕ ਤੋਂ ਬਾਅਦ ਰਾਜਨ ਅਤੇ ਸੂਬੇ ਦੀ ਸਿਤਹ ਮੰਤਰੀ ਵੀਣਾ ਜਾਰਜ ਨੇ ਇਕ ਪੱਤਰਕਾਰ ਵਾਰਤਾ ਵਿਚ ਕਿਹਾ ਕਿ 100 ਤੋਂ 200 ਕਿਊਸਿਕ ਪਾਣੀ ਛੱਡਣ ਲਈ ਕੱਕੀ ਡੈਮ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਪੰਮਾ ਨਦੀ ਵਿਚ ਕਰੀਬ 15 ਸੈਂਟੀਮੀਟਰ ਤਕ ਪਾਣੀ ਦਾ ਪੱਧਰ ਵੱਧ ਸਕਦਾ ਹੈ।
  ਉਨ੍ਹਾਂ ਦਸਿਆ ਕਿ ਡੈਮ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੋਣ ਅਤੇ 20 ਅਕਤੂਬਰ ਤੋਂ ਭਾਰੀ ਮੀਂਹ ਦੇ ਅੰਦਾਜ਼ੇ ਕਾਰਨ ਇਹ ਫ਼ੈਸਲਾ ਕੀਤਾ ਗਿਆ ਹੈ। ਪਾਣੀ ਹੁਣੇ ਨਹੀਂ ਛਡਿਆ ਗਿਆ ਤਾਂ ਸਥਿਤੀ ਹੋਰ ਖ਼ਰਾਬ ਹੋ ਸਕਦੀ ਸੀ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਵਲੋਂ 20 ਤੋਂ 24 ਅਕਤੂਬਰ ਤਕ ਮੌਸਮ ਦੇ ਹੋਰ ਖ਼ਰਾਬ ਹੋਣ ਦੀ ਚਿਤਾਵਨੀ ਜਾਰੀ ਕਰਨ  ਕਰ ਕੇ ਉਨ੍ਹਾਂ ਕਿਹਾ ਕਿ ਸਬਰੀਮਾਲਾ ਵਿਚ ਭਗਵਾਨ ਅਯੱਪਾ ਮੰਦਰ ਵਿਚ ਥੂਲਾ ਮਾਸਮ ਪੂਜਾ ਲਈ ਤੀਰਥਯਾਤਰਾ ਦੀ ਪ੍ਰਵਾਨਗੀ ਦੇਣਾ ਸੰਭਵ ਨਹੀਂ ਹੋਵੇਗਾ। ਜਿਸ ਦੇ ਲਈ ਮੰਦਰ 16 ਅਕਤੂਬਰ ਨੂੰ ਖੋਲ੍ਹਿਆ ਗਿਆ ਸੀ।
  ਮੰਤਰੀ ਰਾਜਨ ਦਸਿਆ ਕਿ ਜ਼ਿਲ੍ਹੇ ਵਿਚ 83 ਕੈਂਪ ਹਨ, ਜਿਥੇ 2000 ਤੋਂ ਵੱਧ ਲੋਕ ਮੌਜੂਦ ਹਨ। ਰਾਸ਼ਟਰੀ ਆਫ਼ਤ ਰਾਹਤ ਬਲ ਦੇ ਦਲ ਨੂੰ ਉਥੇ ਤਾਇਨਾਤ ਕੀਤਾ ਗਿਆ ਹੈ ਅਤੇ ਲੋੜ ਪੈਣ ’ਤੇ ਰਾਹਤ ਕਾਰਜਾਂ ਵਿਚ ਸਹਾਇਤਾ ਲਈ ਹਵਾਈ ਮਾਰਗ ਰਾਹੀਂ ਲੋਕਾਂ ਨੂੰ ਕੱਢਣ ਵਾਲੇ ਦਲ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ। ਰਾਜਨ ਨੇ ਕਿਹਾ ਕਿ ਕੱਕੀ, ਸ਼ੋਲੇਆਰ, ਪੰਮਾ, ਮਟੂਪੱਟੀ, ਮੋਝੀਆਰ, ਕੁੰਡਲਾ, ਪੀਚੀ ਸਮੇਤ 10 ਡੈਮਾਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਡੈਮ ਪਤਨਮਤਿੱਟਾ, ਇਡੁਕੱਕੀ ਅਤੇ ਤ੍ਰਿਸ਼ੁਰ ਜ਼ਿਲ੍ਹੇ ਅਧੀਨ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ ਅੱਠ ਡੈਮਾਂ ਲਈ ‘ਆਰੇਂਜ ਅਲਰਟ’ ਵੀ ਜਾਰੀ ਕੀਤਾ ਗਿਆ ਹੈ।     (ਏਜੰਸੀ

SHARE ARTICLE

ਏਜੰਸੀ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement