ਪੰਜਾਬ ਵਿਚ ਵੱਧ ਰਿਹਾ ਹੈ ਪ੍ਰਦੂਸ਼ਣ ਦਾ ਪੱਧਰ, 24 ਘੰਟਿਆਂ 'ਚ ਰਿਕਾਰਡ 772 ਥਾਵਾਂ 'ਤੇ ਸਾੜੀ ਗਈ ਪਰਾਲੀ

By : KOMALJEET

Published : Oct 19, 2022, 7:54 am IST
Updated : Oct 19, 2022, 7:54 am IST
SHARE ARTICLE
The level of pollution is increasing in Punjab
The level of pollution is increasing in Punjab

ਪੀਲੀ ਤੋਂ ਸੰਤਰੀ ਸ਼੍ਰੇਣੀ 'ਚ ਦਾਖ਼ਲ ਹੋਇਆ ਸੂਬੇ ਦਾ AQI 

ਬਠਿੰਡਾ : ਸੂਬੇ 'ਚ ਪ੍ਰਦੂਸ਼ਣ ਬਹੁਤ ਮਾੜੇ ਪੱਧਰ 'ਤੇ ਪਹੁੰਚ ਗਿਆ ਹੈ। ਬਠਿੰਡਾ ਦਾ ਪੀਐਮ 10 ਦਾ ਪੱਧਰ 265 ਅਤੇ ਪੀਐਮ 2.5 ਦਾ ਪੱਧਰ 227 ਦਰਜ ਕੀਤਾ ਗਿਆ। ਪੀਐਮ 2.5 ਅਤੇ ਪੀਐਮ 10 ਦੀ ਮਾਤਰਾ ਸਭ ਤੋਂ ਵੱਧ ਰਹੀ। ਵਧਦੇ ਪ੍ਰਦੂਸ਼ਣ ਦਾ ਕਾਰਨ ਪੰਜਾਬ ਵਿੱਚ ਪਰਾਲੀ ਸਾੜਨਾ ਦੱਸਿਆ ਜਾ ਰਿਹਾ ਹੈ। ਸੋਮਵਾਰ-ਮੰਗਲਵਾਰ ਦੌਰਾਨ 24 ਘੰਟਿਆਂ ਵਿੱਚ ਰਿਕਾਰਡ 772 ਘਟਨਾਵਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਕ ਜ਼ਿਆਦਾ ਦੇਰ ਤੱਕ ਪ੍ਰਦੂਸ਼ਿਤ ਹਵਾ 'ਚ ਸਾਹ ਲੈਣ ਨਾਲ ਵਿਅਕਤੀ ਨੂੰ ਪਰੇਸ਼ਾਨੀ ਹੋ ਸਕਦੀ ਹੈ।

ਦੱਸ ਦੇਈਏ ਕਿ ਦੋ ਦਿਨ ਪਹਿਲਾਂ ਸੂਬੇ ਦਾ ਏਅਰ ਕੁਆਲਿਟੀ ਇੰਡੈਕਸ AQI ਯੈਲੋ ਜ਼ੋਨ 'ਚ ਸੀ, ਜੋ ਮੰਗਲਵਾਰ ਨੂੰ ਵਧ ਕੇ ਆਰੇਂਜ ਕੈਟੇਗਰੀ 'ਚ ਪਹੁੰਚ ਗਿਆ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐਸਸੀ), ਲੁਧਿਆਣਾ ਨੇ ਪੰਜਾਬ ਵਿੱਚ 15 ਸਤੰਬਰ ਤੋਂ 18 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ 2189 ਘਟਨਾਵਾਂ ਦਰਜ ਕੀਤੀਆਂ ਹਨ। 288 ਕਿਸਾਨਾਂ ਨੂੰ 7 ਲੱਖ ਤੋਂ ਵੱਧ ਜੁਰਮਾਨੇ ਕੀਤੇ ਗਏ ਹਨ। 15 ਸਤੰਬਰ ਤੋਂ 18 ਅਕਤੂਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੀਆਂ 2189 ਘਟਨਾਵਾਂ ਵਾਪਰੀਆਂ ਹਨ।

ਪਰਾਲੀ ਸਾੜਨ ਦੇ ਮਾਮਲੇ ਤਾਂ ਸਾਹਮਣੇ ਆ ਹੀ ਰਹੇ ਹਨ ਇਸ ਦੇ ਨਾਲ ਹੀ ਕਈ ਥਾਵਾਂ 'ਤੇ ਦੁਕਾਨਾਂ ਦਾ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੀ ਕਾਰਵਾਈ ਦੇ ਬਹਾਨੇ ਸਾੜਿਆ ਜਾਂਦਾ ਹੈ। ਮੁਲਾਜ਼ਮਾਂ ਵੱਲੋਂ ਕੂੜਾ ਇਕੱਠਾ ਕੀਤਾ ਜਾਂਦਾ ਹੈ ਪਰ ਉਸ ਕੂੜੇ ਨੂੰ ਅਮਲੀਜਾਮਾ ਪਹਿਨਾਉਣ ਦੀ ਬਜਾਏ ਖੁੱਲ੍ਹੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਕਿਤੇ ਵੀ ਅੱਗ ਲਗਾ ਦਿੱਤੀ ਜਾਂਦੀ ਹੈ। ਫੈਕਟਰੀਆਂ ਵਿੱਚੋਂ ਨਿਕਲਦਾ ਧੂੰਆਂ ਵੀ ਸਮੋਗ ਪੈਦਾ ਕਰ ਰਿਹਾ ਹੈ, ਜੋ ਹਵਾ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਹੈ।

AQI ਸਕੇਲ

ਚੰਗਾ (0-50): ਘੱਟ ਤੋਂ ਘੱਟ ਪ੍ਰਭਾਵ
ਸੰਤੁਸ਼ਟੀਜਨਕ (50-100): ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਇਹ ਬਿਮਾਰੀ ਹੈ ਉਨ੍ਹਾਂ ਨੂੰ ਸਾਹ ਲੈਣ ਵਿੱਚ ਥੋੜੀ ਮੁਸ਼ਕਲ ਹੁੰਦੀ ਹੈ।
ਮੱਧਮ (100-200): ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਬਿਮਾਰੀ ਹੈ, ਉਨ੍ਹਾਂ ਨੂੰ ਸਾਹ ਲੈਣ ਵਿੱਚ ਵਧੇਰੇ ਮੁਸ਼ਕਲ ਹੁੰਦੀ ਹੈ।
ਖਰਾਬ (200-300): ਲੰਬੇ ਸਮੇਂ ਤੱਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਵਿੱਚ ਮੁਸ਼ਕਲ।
ਬਹੁਤ ਮਾੜਾ (300-400): ਹਵਾ ਦੇ ਲੰਬੇ ਸਮੇਂ ਤੱਕ ਸੰਪਰਕ ਕਾਰਨ ਸਾਹ ਦੀ ਬਿਮਾਰੀ।
ਗੰਭੀਰ (400-500): ਸਿਹਤਮੰਦ ਲੋਕਾਂ 'ਤੇ ਵੀ ਪ੍ਰਭਾਵ। ਬਿਮਾਰ ਦੀ ਹਾਲਤ ਹੋਰ ਵਿਗੜ ਜਾਂਦੀ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement