
ਰੋਲਰ ਦਾ ਡਰਾਈਵਰ ਮੌਕੇ ਤੋਂ ਹੋਇਆ ਫਰਾਰ
ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਗਾਜੀਪੁਰ 'ਚ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਕੰਮ ਕਰਨ ਤੋਂ ਬਾਅਦ ਰੋਟੀ ਖਾ ਰਹੇ ਮਜ਼ਦੂਰ ਨੂੰ ਰੋਡ ਰੋਲਰ ਨੇ ਕੁਚਲ ਦਿਤਾ, ਹਾਦਸੇ 'ਚ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ: ਬੀਐਸਐਫ਼ ਦੀ ਕਾਰਵਾਈ,ਖੇਮਕਰਨ ਦੇ ਇਲਾਕੇ 'ਚੋਂ ਬਰਾਮਦ ਕੀਤਾ ਡਰੋਨ
ਮ੍ਰਿਤਕ ਵਿਅਕਤੀ ਦੀ ਪਛਾਣ ਤਰਸੇਮ ਲਾਲ (72) ਪੁੱਤਰ ਉਜਾਗਰ ਰਾਮ ਵਾਸੀ ਪਿੰਡ ਗਾਜੀਪੁਰ, ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਦੇ ਭਰਾ ਬਲਵੀਰ ਸਿੰਘ ਅਤੇ ਭਤੀਜੇ ਵਿਕੀ ਨੇ ਦੱਸਿਆ ਕਿ ਤਰਸੇਮ ਲਾਲ ਉਨ੍ਹਾਂ ਦੇ ਪਿੰਡ ਵਿੱਚ ਬਣ ਰਹੀ ਜੰਮੂ ਕੱਟੜਾ ਹਾਈਵੇ 'ਤੇ ਮਜ਼ਦੂਰੀ ਕਰਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਨਾਲ ਰੋਟੀ ਲੈ ਕੇ ਕੰਮ 'ਤੇ ਗਿਆ ਤੇ ਜਦੋਂ ਉਹ ਦੁਪਹਿਰ ਵੇਲੇ ਰੋਟੀ ਖਾ ਰਿਹਾ ਸੀ ਤਾਂ ਰੋਡ ਰੋਲਰ ਦੇ ਡਰਾਈਵਰ ਨੇ ਉਸ ਦੇ ਉਪਰੋਂ ਰੋਲਰ ਚੜਾ ਦਿਤਾ।
ਇਹ ਵੀ ਪੜ੍ਹੋ: ਪਿਛਲੀਆਂ ਸਰਕਾਰਾਂ ਨੇ ਡਰੱਗ ਮਾਫੀਆ ਨੂੰ ਸਰਕਾਰੀ ਸੁਰੱਖਿਆ ਦਿੱਤੀ- ਆਪ
ਜਿਥੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ 'ਤੇ ਜਦ ਉਹ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਲਾਸ਼ ਬੁਰੀ ਤਰ੍ਹਾਂ ਕੁਚਲੀ ਪਈ ਸੀ। ਜਿਸ ਦੌਰਾਨ ਉਨ੍ਹਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਤਾਂ ਮੌਕੇ 'ਤੇ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਰੋਡ ਰੋਲਰ ਦਾ ਡਰਾਈਵਰ ਉਥੋਂ ਫਰਾਰ ਹੋ ਚੁੱਕਾ ਸੀ। ਮੌਕੇ 'ਤੇ ਪੁੱਜੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜਿਆ ਗਿਆ।