
ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ 'ਚ ਇਕ ਨਿਰੰਨਕਾਰੀ ਭਵਨ 'ਤੇ ਐਤਵਾਰ ਨੂੰ ਹੋਏ ਗ੍ਰਨੇਡ ਅਟੈਕ ਦੀ ਜਾਂਚ ਕਰ ਰਹੀ ਸੁਰੱਖਿਆ ਏਜੰਸੀਆਂ ਦੇ ਹੱਥ ਅਹਿਮ ਸੁਰਾਗ ....
ਅੰਮ੍ਰਿਤਸਰ (ਭਾਸ਼ਾ): ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ 'ਚ ਇਕ ਨਿਰੰਨਕਾਰੀ ਭਵਨ 'ਤੇ ਐਤਵਾਰ ਨੂੰ ਹੋਏ ਗ੍ਰਨੇਡ ਅਟੈਕ ਦੀ ਜਾਂਚ ਕਰ ਰਹੀ ਸੁਰੱਖਿਆ ਏਜੰਸੀਆਂ ਦੇ ਹੱਥ ਅਹਿਮ ਸੁਰਾਗ ਲਗਿਆ ਹੈ। ਦੱਸ ਦਈਏ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਹਮਲੇ ਵਿਚ ਜਿਸ ਗ੍ਰਨੇਡ ਦਾ ਨਕਾਬਪੋਸ਼ ਹਮਲਾਵਰਾਂ ਨੇ ਵਰਤੋਂ ਕੀਤੀ ਸੀ, ਉਹ ਐਈ-36 ਸੀਰੀਜ਼ ਦਾ ਹੈ।ਜੋ ਕਿ ਇਸ ਤਰ੍ਹਾਂ ਦੇ ਗ੍ਰਨੇਡ ਪਾਕਿਸਤਾਨੀ ਫੌਜ ਵਰਤੋਂ ਕਰਦੀ ਹੈ।ਦੱਸ ਦਈਏ ਕਿ ਇਹ ਇਕ
Investigation
ਹੈਂਡ ਗ੍ਰਨੇਡ ਹੈ ਜੋ ਸੁੱਟੇ ਜਾਣ ਤੋਂ ਬਾਅਦ ਧੁਆਂ ਛਡਦਾ ਹੈ ਅਤੇ ਬਾਅਦ 'ਚ ਜ਼ੋਰਦਾਰ ਧਮਾਕਾ ਹੁੰਦਾ ਹੈ। ਉੱਧਰ ਹੀ ਇਸ ਅਤਿਵਾਦੀ ਹਮਲੇ ਨੂੰ ਲੈ ਕੇ ਗ੍ਰਹਿ ਮੰਤਰਾਲਾ ਵਿਚ ਇਕ ਅਹਿਮ ਬੈਠਕ ਹੋ ਰਹੀ ਹੈ। ਇਸ ਚ ਰੋ ਅਤੇ ਆਈਬੀ ਸਹਿਤ ਗ੍ਰਹਿ ਮੰਤਰਾਲਾ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਦੱਸ ਦਈਏ ਕਿ ਇਸ ਹਮਲੇ 'ਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸੀ। ਸੂਤਰਾਂ ਮੁਤਾਬਕ ਹਮਲੇ ਦੇ ਪਿਛੇ ਕਿਸੇ ਨਾ ਕਿਸੇ ਅਤਿਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ।
Punjab Police
ਦੂਜੇ ਪਾਸੇ ਜਾਂਚ ਏਜੰਸੀਆਂ ਦੇ ਇਸ ਸੁਰਾਗ ਤੋਂ ਬਾਅਦ ਹੁਣ ਇਸ ਦਾ ਸੰਬੰਧ ਪਾਕਿਸਤਾਨ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਉੱਧਰ ਇਸ ਮਾਮਲੇ ਵਿਚ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਬਾਰਡਰ 'ਤੇ ਨਵਾਂ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਐਨਆਈਏ ਦੀ 3 ਮੈਂਬਰੀ ਟੀਮ ਘਟਨਾ ਥਾਂ 'ਤੇ ਜਾਂਚ ਲਈ ਪਹੁੰਚੀ ਹੈ। ਉਥੇ ਹੀ ਪੰਜਾਬ ਸਰਕਾਰ ਨੇ ਹਮਲਾਵਰਾਂ ਦੇ ਸੁਰਾਗ ਦੇਣ ਵਾਲਿਆਂ ਨੂੰ ਸਰਕਾਰ ਨੇ 50 ਲੱਖ ਰੁਪਏ ਦਾ ਇਨਾਮ ਦੇਣ ਦੀ ਐਲਾਨ ਕੀਤਾ ਹੈ।
Punjab Police
ਜਾਣਕਾਰੀ ਮੁਤਾਬਕ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਹਮਲੇ ਨੂੰ ਅੰਜਾਮ ਦੇਣ ਲਈ ਵਰਤੋਂ ਕੀਤੇ ਗਏ ਮੋਟਰਸਾਈਕਲ ਦੀ ਪਹਿਚਾਣ ਵੀ ਕਰ ਲਈ ਗਈ ਹੈ। ਫੁਟੇਜ ਵਿਚ ਹਮਲਾਵਰ ਵੀ ਵਿੱਖ ਰਹੇ ਹਨ ਜਿਨ੍ਹਾਂ ਵਿਚੋਂ ਇਕ ਨੇ ਚਿਹਰੇ 'ਤੇ ਨਕਾਬ ਪਾਇਆ ਹੋਇਅ ਹੈ। ਦੱਸਿਆ ਗਿਆ ਹੈ ਕਿ ਪੁਲਿਸ ਨੇ ਸਕੈਚ ਜਾਰੀ ਕਰ ਦਿੱਤੇ ਹਨ। ਕਈ ਜਿਲੀਆਂ ਦੀ ਪੁਲਿਸ ਨੂੰ ਅਮ੍ਰਿਤਸਰ ਵਿਚ ਤਲਾਸ਼ੀ ਲਈ ਭੇਜ ਦਿਤਾ ਗਿਆ ਹੈ। ਨਾਲ ਹੀ ਨੇੜੇ-ਤੇੜੇ ਦੇ ਪਿੰਡਾਂ ਵਿਚ ਵੀ ਬਾਈਕ ਅਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਿਹਾ ਹੈ ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ 'ਚ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਦੇ ਦਾਖਲ ਹੋਣ ਅਤੇ ਅਲਕਾਇਦਾ ਕਮਾਂਡਰ ਜ਼ਾਕੀਰ ਮੂਸਾ ਦੀਆਂ ਗਤੀਵਿਧੀਆਂ ਦਾ ਵੀ ਇਨਪੁਟ ਮਿਲਿਆ ਸੀ।