
ਪੰਜਾਬ ਦੇ ਅੰਮ੍ਰਿਤਸਰ 'ਚ ਰਾਜਾਸਾਂਸੀ ਸਥਿਤ ਨਿਰੰਕਾਰੀ ਭਵਨ 'ਚ ਗ੍ਰਨੇਡ ਨਾਲ ਹੋਏ ਧਮਾਕੇ ਤੋਂ ਬਾਅਦ ਯੂਟੀ ਪੁਲਿਸ ਨੇ ਚੰਡੀਗੜ੍ਹ ਸਥਿਤ ਸਾਰੇ ਨਿਰੰਕਾਰੀ ....
ਅੰਮ੍ਰਿਤਸਰ (ਭਾਸ਼ਾ): ਪੰਜਾਬ ਦੇ ਅੰਮ੍ਰਿਤਸਰ 'ਚ ਰਾਜਾਸਾਂਸੀ ਸਥਿਤ ਨਿਰੰਕਾਰੀ ਭਵਨ 'ਚ ਗ੍ਰਨੇਡ ਨਾਲ ਹੋਏ ਧਮਾਕੇ ਤੋਂ ਬਾਅਦ ਯੂਟੀ ਪੁਲਿਸ ਨੇ ਚੰਡੀਗੜ੍ਹ ਸਥਿਤ ਸਾਰੇ ਨਿਰੰਕਾਰੀ ਭਵਨਾਂ ਦੀ ਸੁਰੱਖਿਆ ਵੱਧਾ ਦਿਤੀ ਹੈ। ਸੈਕਟਰ-30, ਸੈਕਟਰ-15 ਅਤੇ ਮੌਲੀਜਾਗਰਾਂ ਦੇ ਮੁੱਖ ਨਿਰੰਕਾਰੀ ਭਵਨ ਦੇ ਅੰਦਰ ਅਤੇ ਬਾਹਰ ਪੁਲਿਸ ਕਰਮੀਆਂ ਨੂੰ ਤੈਨਾਤ ਕਰ ਦਿਤਾ ਗਿਆ ਹੈ। ਚੰਡੀਗੜ੍ਹ ਦੇ ਨਿਰੰਕਾਰੀ ਭਵਨਾਂ ਨੂੰ ਸਬੰਧਤ ਥਾਣੇ ਦੇ ਪੁਲਿਸ ਕਰਮੀ ਅਤੇ ਪੀਸੀਆਰ ਦੇ ਜਵਾਨਾਂ ਨੇ ਚਾਰੇ ਪਾਸੇ ਘੇਰਾ ਪਾਇਆ ਹੋਇਆ ਹੈ।
Chandigarh Alert
ਥਾਨੇ ਦੇ ਐਸਐਚਓ ਅਤੇ ਹੋਰਾਂ ਨੇ ਭਵਨ ਦੇ ਮੁੱਖ ਪ੍ਰਬੰਧਕਾਂ ਸਮੇਤ ਕੇਅਰ ਟੇਕਰ ਨਾਲ ਗੱਲਬਾਤ ਕਰ ਸੁਰੱਖਿਆ ਦੇ ਮਦੇਨਜ਼ਰ ਉਨ੍ਹਾਂ ਨੂੰ ਜਾਗਰੂਕ ਕੀਤਾ ਹੈ ਤਾਂ ਜੋ ਲੋਕ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸਮਾਨ ਦੇ ਨਜ਼ਰ ਆਉਣ 'ਤੇ ਤੁਰਤ ਪੁਲਿਸ ਨੂੰ ਸੂਚਿਤ ਕਰਨ।ਦੱਸ ਦਈਏ ਕਿ ਪੁਲਿਸ ਨੇ ਪ੍ਰਬੰਧਕਾਂ ਤੋਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਕੀਰਤਨ ਦੇ ਸਮੇਂ ਕਿਸੇ ਅਣਪਛਾਤੇ ਦੇ ਨਜ਼ਰ ਆਉਣ 'ਤੇ ਚੋਕਸ ਰਹਿਣ ਦੀ ਹਿਦਾਇਤ ਦਿਤੀ ਅਤੇ ਨਾਲ ਹੀ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ।
Chandigarh
ਦਸ ਦਈਏ ਕਿ ਦੋਨਾਂ ਸੈਕਟਰਾਂ ਅਤੇ ਮੌਲੀਜਾਗਰਾਂ ਵਿਚ ਪੀਸੀਆਰ ਦੀ ਇਕ-ਇਕ ਗੱਡੀ ਨਿਰੰਕਾਰੀ ਭਵਨ ਦੇ ਕੋਲ ਖੜੀ ਰਹੇਗੀ। ਭਵਨ ਦੇ ਗੇਟ 'ਤੇ ਪੀਸੀਆਰ ਕਰਮੀ ਅਤੇ ਅੰਦਰ ਥਾਣੇ ਦੇ ਪੁਲਿਸ ਕਰਮੀ ਡਿਊਟੀ ਤੇ ਮੁਸਤੈਦ ਰਹਿੰਣਗੇ ਅਤੇ ਨਾਲ ਹੀ ਨਿਰੰਕਾਰੀ ਭਵਨਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਨਾਲ ਵੀ ਨਜ਼ਰ ਰਖੀ ਜਾਵੇਗੀ। ਪੁਲਿਸ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਸ਼ਹਿਰ ਵਿਚ ਦਾਖਲ ਹੋਣ ਵਾਲੇ ਬੈਰੀਅਰਸ 'ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਸ਼ੱਕ ਪੈਦਿਆਂ ਹੀ ਵਾਹਨ ਚਾਲਕਾਂ ਅਤੇ ਹੋਰ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਤਿਵਾਦੀ ਜ਼ਾਕੀਰ ਮੂਸੇ ਦੇ ਅੰਮ੍ਰਿਤਸਰ ਵਿਚ ਹੋਣ ਦੇ ਖਦਸ਼ੇ ਅਤੇ ਐਤਵਾਰ ਨੂੰ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਗ੍ਰਨੇਡ ਹਮਲੇ ਤੋਂ ਬਾਅਦ ਚੰਡੀਗੜ੍ਹ ਪੁਲਿਸ ਲਗਾਤਾਰ ਇੰਟੈਲੀਜੈਂਸ ਏਜੰਸੀਆਂ ਨਾਲ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਪੁਲਿਸ ਥਾਣੇ, ਚੌਕੀਆਂ, ਪੀਸੀਆਰ ਅਤੇ ਆਪਰੇਸ਼ਨ ਸੇਲ ਦੇ ਜਵਾਨਾਂ ਨੂੰ ਹਾਈ-ਅਲਰਟ 'ਤੇ ਰੱਖਿਆ ਗਿਆ ਹੈ। ਕਿਸੇ ਤਰ੍ਹਾਂ ਦੀ ਘਟਨਾ ਨੂੰ ਟਾਲਣ ਦੇ ਮਕਸਦ ਤੋਂ ਪੁਲਿਸ ਨੇ ਪੂਰੇ ਸ਼ਹਿਰ ਸਮੇਤ ਬਸ ਸਟੈਂਡ ਅਤੇ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਪੁਲਿਸ ਟੀਮਾਂ ਗਸ਼ਤ ਡਿਊਟੀ 'ਤੇ ਹਨ ।
ਦੋਨਾਂ ਬਸ ਅੱਡਿਆਂ ਅਤੇ ਰੇਲਵੇ ਸਟੇਸ਼ਨ 'ਤੇ ਪੁਲਿਸ ਕਰਮੀਆਂ ਨੂੰ ਸਾਰੇ ਕਾਊਂਟਰ ਅਤੇ ਹੋਰ ਥਾਵਾਂ 'ਤੇ ਲਗਾਤਾਰ ਜਾਂਚ ਕਰਨ ਦੇ ਨਾਲ- ਨਾਲ ਉੱਥੇ ਸੀਸੀਟੀਵੀ ਸਿਸਟਮ ਨੂੰ ਆਪਰੇਟ ਕਰਨ ਵਾਲੇ ਕਰਮੀਆਂ ਨਾਲ ਸੰਪਰਕ ਬਣਾਉਣ ਦੀ ਹਿਦਾਇਤ ਦਿਤੀ ਹੈ ।