ਦਾਦੂਵਾਲ ਦੀ ਸੁਖਬੀਰ ਤੇ ਮਜੀਠੀਏ ਨੂੰ ਚੁਨੌਤੀ
Published : Nov 16, 2018, 12:10 pm IST
Updated : Nov 16, 2018, 12:10 pm IST
SHARE ARTICLE
Baljit Singh Daduwal
Baljit Singh Daduwal

ਕਿਹਾ, ਮੇਰੀ ਸਾਰੀ ਜਾਇਦਾਦ ਲੈ ਕੇ ਅਪਣੀ ਜਾਇਦਾਦ 'ਚੋਂ ਮੈਨੂੰ ਮਹਿਜ਼ 10 ਫ਼ੀ ਸਦੀ ਹੀ ਦੇ ਦੇਣ!

ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਨੇ ਸਖ਼ਤ ਤੇਵਰ ਅਪਣਾਉਂਦਿਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਲਈ ਇਕ ਨਵੀਂ ਮੁਸੀਬਤ ਖੜੀ ਕਰ ਦਿਤੀ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਚੁਨੌਤੀ ਦਿਤੀ ਕਿ ਮੇਰੀ ਬੈਂਕਾਂ 'ਚ ਪਈ ਰਕਮ ਨੂੰ ਕਾਲਾ ਧਨ ਕਹਿਣ ਵਾਲੇ ਸੁਖਬੀਰ ਤੇ ਮਜੀਠੀਆ ਅਪਣੇ ਬੈਂਕ ਖਾਤਿਆਂ ਦੀ ਮੇਰੀ ਜਮ੍ਹਾਂ ਰਾਸ਼ੀ ਨਾਲ ਤੁਲਨਾ ਕਰਨ, ਮੇਰੀ ਸਾਰੀ ਚਲ-ਅਚਲ ਜਾਇਦਾਦ ਲੈ ਲੈਣ ਤੇ ਉਸ ਬਦਲੇ ਅਪਣੀ ਜਾਇਦਾਦ ਦਾ ਮਹਿਜ 10 ਫ਼ੀ ਸਦੀ ਹੀ ਮੈਨੂੰ ਦੇਣ ਦੀ ਕੁਰਬਾਨੀ ਕਰ ਕੇ ਦਿਖਾਉਣ।

ਉਨ੍ਹਾਂ ਆਖਿਆ ਕਿ ਪਹਿਲਾਂ ਸੁਖਬੀਰ ਅਤੇ ਮਜੀਠੀਏ ਨੇ ਅਪਣੇ ਚੈਨਲਾਂ ਰਾਹੀਂ ਝੂਠਾ ਪ੍ਰਚਾਰ ਕਰਦਿਆਂ ਮੇਰੇ ਖਾਤਿਆਂ 'ਚ 16 ਕਰੋੜ ਰੁਪਏ ਦੀ ਗੱਲ ਕੀਤੀ ਸੀ ਤੇ ਹੁਣ 20 ਕਰੋੜ ਰੁਪਏ ਆਉਣ ਦੀ ਗੱਲ ਕਰ ਰਹੇ ਹਨ ਪਰ ਸੰਗਤਾਂ ਬਾਦਲਾਂ ਦੀਆਂ ਚਾਲਾਂ ਤੋਂ ਭਲੀਭਾਂਤ ਜਾਣੂ ਹਨ। ਭਾਈ ਦਾਦੂਵਾਲ ਨੇ ਇਨਕਮ ਟੈਕਸ ਵਾਲਿਆਂ ਵਲੋਂ ਭੇਜੇ ਸੰਮਨਾਂ ਦਾ ਖੰਡਨ ਕਰਦਿਆਂ ਆਖਿਆ ਕਿ ਉਸ ਨੂੰ ਅਜਿਹੇ ਕੋਈ ਸੰਮਨ ਨਹੀਂ ਮਿਲੇ। ਉਨ੍ਹਾਂ ਆਖਿਆ ਕਿ ਸੁਖਬੀਰ ਤੇ ਮਜੀਠੀਆ ਜਾਂਚ ਕਰਾਉਣ ਜਾਂ ਝੂਠਾ ਪ੍ਰਚਾਰ ਕਰ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਡਰਦੇ ਨਹੀਂ ਤੇ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ। 

Sukhbir Singh BadalSukhbir Singh Badal

ਭਾਈ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਚਲ ਰਹੇ ਇਨਸਾਫ਼ ਮੋਰਚੇ ਦੇ 168ਵੇਂ ਦਿਨ ਭਾਈ ਦਾਦੂਵਾਲ ਨੇ ਸਖ਼ਤ ਲਹਿਜੇ 'ਚ ਆਖਿਆ ਕਿ ਕਦੇ ਇਨਸਾਫ਼ ਮੋਰਚੇ ਦੇ ਆਗੂਆਂ ਨੂੰ ਆਈਐਸਆਈ ਦੇ ਏਜੰਟ ਆਖਣਾ, ਕਦੇ ਕਾਂਗਰਸ ਦੇ ਏਜੰਟ, ਕਦੇ ਵਿਦੇਸ਼ੀ ਤਾਕਤਾਂ ਦਾ ਹੱਥ ਅਤੇ ਕਦੇ ਇਨਕਮ ਟੈਕਸ ਦੀਆਂ ਗੱਲਾਂ ਬਾਦਲਾਂ ਨੂੰ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਇਨਸਾਫ਼ ਮੋਰਚਾ ਸਿਰਫ਼ ਪੰਥ ਦੀਆਂ ਤਿੰਨ ਮੰਗਾਂ ਦੀ ਪੂਰਤੀ ਲਈ ਲੱਗਾ ਹੋਇਆ ਹੈ ਤੇ ਇਸ ਦਾ ਕੋਈ ਹੋਰ ਲੁਕਵਾਂ ਏਜੰਡਾ ਨਹੀਂ।

ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੀ ਕੋਈ ਵੀ ਨਿਰਪੱਖ ਏਜੰਸੀ ਮੇਰੇ ਬੈਂਕ ਖਾਤਿਆਂ ਸਮੇਤ ਹਰ ਤਰ੍ਹਾਂ ਦੀ ਜਾਇਦਾਦ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰੇ ਅਤੇ ਨਾਲ-ਨਾਲ ਬਾਦਲਾਂ ਦੇ ਸਾਰੇ ਮੰਤਰੀਆਂ, ਸੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਦੇ ਬੈਂਕ ਖਾਤੇ ਵੀ ਚੈੱਕ ਹੋਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਅਸੀਂ ਬਾਦਲ ਦਲ ਦੇ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਾਂਗ ਸਿਆਸਤ ਨਹੀਂ ਕਰਦੇ, ਬਲਕਿ ਸੰਗਤ ਦੀ ਸੇਵਾ ਨੂੰ ਪਹਿਲ ਦਿੰਦੇ ਹਾਂ।

Bikram Singh MajithiaBikram Singh Majithia

ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਿੰਸੀਪਲ ਬੁੱਧ ਰਾਮ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ ਪਰ ਇਕ ਗਿਣੀ ਮਿਥੀ ਸਾਜ਼ਸ਼ ਤਹਿਤ ਸਿਆਸੀ ਲਾਹਾ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਕੇ ਵਿਚਾਰਧਾਰਾ ਤੇ ਸਿਧਾਂਤ ਨੂੰ ਤੋੜਨ ਦੀ ਸਾਜ਼ਸ਼ ਰਚੀ ਗਈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement