
ਬੀਬੀਆਂ ਤੇ ਬਜ਼ੁਰਗਾਂ ਨੇ ਦਿੱਲੀ ਦੀ ਰੈਲੀ ਲਈ ਵੱਡੀ ਗਿਣਤੀ ਵਿਚ ਪਹੁੰਚਣ ਦਾ ਲਿਆ ਅਹਿਦ
ਸੰਗਰੂਰ :ਰੇਲਵੇ ਸਟੇਸ਼ਨ ਸੰਗਰੂਰ ਦੇ ਪਾਰਕ ਵਿੱਚ 50 ਵੇਂ ਦਿਨ ਵਿੱਚ ਦਾਖ਼ਲ ਹੋਏ ਧਰਨੇ ਵਿੱਚ ਸ਼ਾਮਲ 31 ਜਥੇਬੰਦੀਆਂ ਦੇ ਪ੍ਰੋਗਰਾਮ ਅਨੁਸਾਰ ਸੰਗਰੂਰ ਵਿਖੇ ਭਾਜਪਾ ਦੇ ਦਫਤਰ ਖੁੱਲ੍ਹਣ ਖ਼ਿਲਾਫ਼ ਪਹਿਲਾਂ ਰੇਲਵੇ ਸ਼ਟੇਸ਼ਨ ਤੋਂ ਭਾਜਪਾ ਦਫ਼ਤਰ ਵੱਲ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਉਥੇ ਨਾਅਰਿਆਂ ਦੀ ਗੂੰਜ ਵਿੱਚ ਦਫ਼ਤਰ ਖੋਲ੍ਹਣ ਦਾ ਵਿਰੋਧ ਕੀਤਾ ਅਤੇ ਦਫਤਰ ਨਹੀਂ ਖੋਲਣ ਦਿੱਤਾ। ਉਥੇ ਬੁਲਾਰਿਆਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਤਕਰੀਬਨ ਇੱਕ ਘੰਟਾ ਧਰਨਾ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਭਾਜਪਾ ਦਾ ਦਫਤਰ ਖੁੱਲਣ ਤੇ ਦੁਬਾਰਾ ਵਿਰੋਧ ਕੀਤਾ ਜਾਵੇਗਾ। photoਉਥੋ ਪ੍ਰੋਗਰਾਮ ਖਤਮ ਕਰਕੇ ਸਟੇਸ਼ਨ ਤੇ ਆ ਕੇ ਰੋਜ਼ ਦੀ ਤਰ੍ਹਾਂ ਰੋਸ ਧਰਨਾ ਸ਼ੁਰੂ ਕੀਤਾ। ਧਰਨਾ ਸਾਰਾ ਦਿਨ ਚਲਦਾ ਰਿਹਾ, ਧਰਨੇ ਅਤੇ ਮੁਜ਼ਾਹਰੇ ਨੂੰ ਬੁਲਾਰਿਆਂ ਨੇ ਪੂਰੇ ਜੋਸ਼ ਵਿਚ ਕੇਂਦਰ ਸਰਕਾਰ ਅਤੇ ਭਾਜਪਾ ਦੀਆਂ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ । ਧਰਨੇ ਵਿੱਚ ਸ਼ਾਮਲ ਬੀਬੀਆਂ ਤੇ ਬਜ਼ੁਰਗਾਂ ਨੇ ਦਿੱਲੀ ਦੀ ਰੈਲੀ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਅਹਿਦ ਲਿਆ ਅਤੇ ਪਿੰਡ-ਪਿੰਡ ਜਾ ਕੇ ਤਿਆਰੀ ਕਰਨ ਦਾ ਸੱਦਾ ਦਿੱਤਾ ।