ਹਾਥਰਸ ਕਾਂਡ ਦੇ ਚਾਰਾਂ ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ
Published : Dec 19, 2020, 7:09 am IST
Updated : Dec 19, 2020, 7:09 am IST
SHARE ARTICLE
IMAGE
IMAGE

ਹਾਥਰਸ ਕਾਂਡ ਦੇ ਚਾਰਾਂ ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ

ਸਮੂਹਕ ਬਲਾਤਕਾਰ, ਕਤਲ, ਛੇੜਛਾੜ ਅਤੇ ਐਸਸੀ-ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ
ਲਖਨਊ, 18 ਦਸੰਬਰ: ਕੋਰੋਨਾ ਕਾਲ ਵਿਚ ਵੀ ਉੱਤਰ ਪ੍ਰਦੇਸ਼ ਨੂੰ ਚਰਚਾ ਵਿਚ ਲਿਆਉਣ ਵਾਲ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣਾ ਇਲਾਕੇ ਦੇ ਬੁਲਗੜੀ ਪਿੰਡ ਦੀ ਦਲਿਤ ਲੜਕੀ ਦੇ ਨਾਲ ਕਥਿਤ ਸਮੂਹਿਕ ਬਲਾਤਕਾਰ ਅਤੇ ਉਸ ਦੀ ਮੌਤ ਦੇ ਮਾਮਲੇ ਵਿਚ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਨੇ ਲੰਬੀ ਪੜਤਾਲ ਤੋਂ ਬਾਅਦ ਚਾਰੇ ਮੁਲਜ਼ਮਾਂ ਨੂੰ ਸਮੂਹਕ ਬਲਾਤਕਾਰ, ਕਤਲ, ਛੇੜਛਾੜ ਅਤੇ ਐਸਟੀ ਐਸਟੀ ਐਕਟ ਦਾ ਦੋਸ਼ੀ ਮੰਨਿਆ ਹੈ। ਹਾਥਰਸ ਦੇ ਚੰਦਪਾ ਥਾਣਾ ਇਲਾਕੇ ਦੇ ਬੁਲਗੜੀ ਪਿੰਡ ਦੇ ਬਹੁ ਚਰਚਿਤ ਕਾਂਡ ਵਿਚ ਸੀਬੀਆਈ ਨੇ ਸ਼ੁਕਰਵਾਰ ਨੂੰ ਦੋਸ਼ ਪੱਤਰ ਦਾਖ਼ਲ ਕਰ ਦਿਤਾ।  ਜਾਂਚ ਅਧਿਕਾਰੀ ਸੀਮਾ ਪਾਹੂਜਾ ਨੇ ਸੀਬੀਆਈ ਟੀਮ ਵਲੋਂ ਚਾਰਜਸ਼ੀਟ ਦਾਖ਼ਲ ਕੀਤੀ। ਇਸ ਕੇਸ ਵਿਚ ਮਿ੍ਰਤਕਾ ਦੇ ਭਰਾ ਵਲੋਂ ਇਕ ਐਫ਼ਆਈਆਰ ਦਰਜ ਕੀਤੀ ਸੀ। ਹਾਥਰਸ ਕੇਸ ਵਿਚ ਦਾਇਰ ਚਾਰਜਸ਼ੀਟ ਵਿਚ ਸੀਬੀਆਈ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਸਮੂਹਕ ਬਲਾਤਕਾਰ, ਕਤਲ, ਛੇੜਛਾੜ ਅਤੇ ਐਸਸੀ-ਐਸਟੀ ਦੀਆਂ ਧਾਰਾਵਾਂ ਤਹਿਤ ਕੇਸ ਦਾਇਰ ਕੀਤਾ ਹੈ। ਐਡਵੋਕੇਟ ਮੁੰਨਾ ਸਿੰਘ ਪੁੰਦੀਰ ਨੇ ਦਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ।
ਚਾਰਜਸ਼ੀਟ ਵਿਚ ਸੀਬੀਆਈ ਨੇ ਇਸ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਸਮੂਹਿਕ ਬਲਾਤਕਾਰ, ਕਤਲ, ਛੇੜਛਾੜ ਅਤੇ ਐਸਸੀ-ਐਸਟੀ ਐਕਟ ਦੇ ਦੋਸ਼ੀ ਮੰਨਿਆ ਹੈ। ਇਸ ਮਾਮਲੇ ਵਿਚ ਸੀਬੀਆਈ ਸੰਦੀਪ, ਲਵਕੁਸ਼, ਰਵੀ ਅਤੇ ਰਾਮੂ ਦੇ ਵਿਰੁਧ ਦੋ ਮਹੀਨਿਆਂ ਤੋਂ ਜਾਂਚ ਕਰ ਰਹੀ ਸੀ। ਯੋਗੀ ਆਦਿੱਤਿਆਨਾਥ ਸਰਕਾਰ ਵਲੋਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ, ਜਿਸ ਦੀ ਸੀਬੀਆਈ ਪਿਛਲੇ ਦੋ ਮਹੀਨਿਆਂ ਤੋਂ ਜਾਂਚ ਵਿਚ ਸ਼ਾਮਲ ਸੀ। (ਪੀਟੀਆਈ)

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement