
ਗ੍ਰੰਥੀ ਖਿਲਾਫ ਸਬ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਬੁਢਲਾਡਾ- ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚ ਲਾੜਾ ਤੇ ਲਾੜੀ ਦੇ ਆਨੰਦ ਕਾਰਜ ਦੌਰਾਨ ਲਾੜੇ ਦੀ ਉਮਰ ਘੱਟ ਹੋਣ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੇਸ ਉਨ੍ਹਾਂ ਨੇ ਚਾਈਲਡ ਮੈਰਿਜ ਐਕਟ ਅਧੀਨ ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਖਿਲਾਫ ਦਰਜ ਕੀਤਾ ਹੈ। ਦੱਸ ਦੇਈਏ ਕਿ ਜਿਲ੍ਹਾਂ ਸ਼ੈਸ਼ਨ ਜੱਜ ਮਾਨਸਾ ਨੇ ਆਪਣੇ ਇੱਕ ਹੁਕਮ ਰਾਹੀਂ ਸਿਟੀ ਪੁਲਿਸ ਨੂੰ ਹਦਾਇਤ ਕੀਤੀ ਹੈ।
ਜਾਣੋ ਮਾਮਲਾ
ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਕੁਲਾਣਾ ਰੋਡ ਦੇ ਗ੍ਰੰਥੀ ਬਲਵਿੰਦਰ ਸਿੰਘ ਵੱਲੋਂ ਗੋਸ਼ਨ ਕੋਰ ਅਤੇ ਗੋਬਿੰਦ ਸਿੰਘ ਦਾ ਆਨੰਦ ਕਾਰਜ ਕਰਵਾਇਆ ਗਿਆ ਸੀ। ਆਨੰਦ ਕਾਰਜ ਦੌਰਾਨ ਲੜਕੀ ਦੀ ਉਮਰ 21 ਸਾਲ ਅਤੇ ਲੜਕੇ ਦੀ ਉਮਰ 20 ਸਾਲ ਸੀ ਜ਼ੋ ਚਾਈਲਡਲ ਮੈਰਿਜ ਐਕਟ 2006 ਦੀ ਉਲੰਘਣਾ ਕਰਦਾ ਹੈ। ਗ੍ਰੰਥੀ ਖਿਲਾਫ ਸਬ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।