ਨਾਈਜੀਰੀਆ ’ਚ ਅਗ਼ਵਾ ਕੀਤੇ 300 ਤੋਂ ਜ਼ਿਆਦਾ ਸਕੂਲੀ ਬੱਚੇ ਆਜ਼ਾਦ ਕਰਵਾਏ
Published : Dec 19, 2020, 12:37 am IST
Updated : Dec 19, 2020, 12:37 am IST
SHARE ARTICLE
image
image

ਨਾਈਜੀਰੀਆ ’ਚ ਅਗ਼ਵਾ ਕੀਤੇ 300 ਤੋਂ ਜ਼ਿਆਦਾ ਸਕੂਲੀ ਬੱਚੇ ਆਜ਼ਾਦ ਕਰਵਾਏ

ਮੈਦੁਗੁੜੀ, 18 ਦਸੰਬਰ : ਨਾਈਜੀਰੀਆ ਦੇ ਉਤਰ ਪੱਛਮ ’ਚ ਸਥਿਰ ਕਤਸਿਨਾ ਸੂਬੇ ’ਚ ਹਥਿਆਰਬੰਦ ਬੰਦੂਕਧਾਰੀਆਂ ਵਲੋਂ ਅਗਵਾ ਕੀਤੇ ਗਏ 300 ਤੋਂ ਵੱਧ ਸਕੂਲੀ ਬੱਚਿਆਂ ਨੂੰ ਮੁਕਤ ਕਰਾ ਲਿਆ ਗਿਆ ਹੈ। ਨਾਈਜੀਰੀਆ ਦੇ ਸਰਕਾਰੀ ਟੀਵੀ ‘ਐਨਟੀਏ’ ’ਤੇ ਵੀਰਵਾਰ ਨੂੰ ਕਤਸਿਨਾਂ ਦੇ ਗਵਰਨਰ ਅਮਿਨੂ ਬੇਲੋ ਮਸਾਰੀ ਨੇ ਦਸਿਆ ਕਿ ਸੁਰੱਖਿਆ ਅਧਿਕਾਰੀਆਂ ਨੇ 344 ਸਕੂਲੀ ਬੱਚਿਆਂ ਨੂੰ ਮੁਕਤ ਕਰਾ ਲਿਆ ਹੈ ਅਤੇ ਉਨ੍ਹਾਂ ਨੂੰ ਕਤਸਿਨਾ ਦੀ ਰਾਜਧਾਨੀ ਪਹੁੰਚਾਇਆ ਗਿਆ ਹੈ। ਬੱਚਿਆਂ ਨੂੰ ਉਨ੍ਹਾਂ ਦੇ ਪ੍ਰਵਾਰਾਂ ਕੋਲ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਮਸਾਰੀ ਨੇ ਦਸਿਆ, ‘‘ਜਿਆਦਾਤਕ ਬੱਚਿਆਂ ਨੂੰ ਮੁਕਤ ਕਰਾ ਲਿਆ ਗਿਆ ਹੈ।’’ ਉਨ੍ਹਾਂ ਇਸ ਬਾਰੇ ’ਚ ਟਿੱਪਣੀ ਨਹੀਂ ਕੀਤੀ ਕਿ ਕੀ ਸਰਕਾਰ ਨੇ ਇਸ ਲਈ ਕਿਸੇ ਤਰ੍ਹਾਂ ਦੀ ਫਿਰੌਤੀ ਦਿਤੀ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਬੱਚਿਆਂ ਦੀ ਰਿਹਾਈ ’ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ, ‘‘ਬੱਚਿਆਂ ਦੇ ਪ੍ਰਵਾਰਾਂ, ਸਮੂਚੇ ਦੇਸ਼ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੀ ਹੈ।’’ ਅਤਿਵਾਦੀ ਸੰਗਠਨ ਬੋਕੋ ਹਰਾਮ ਨੇ ਕਤਸਿਨਾ ਸੂਬੇ ਦੇ ਕੰਕਾਰਾ ’ਚ ਸਥਿਤ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਅਗਵਾ ਕਰਨ ਦੀ ਜ਼ਿੰਮੇਦਾਰੀ ਲਈ ਸੀ। ਬੋਕੋ ਹਰਾਮ ਦੇ ਇਕ ਆਗੂ ਅਬੁਬਕਰ ਸ਼ੇਕਉ ਨੇ ਇਕ ਵੀਡੀਉ ’ਚ ਕਿਹਾ ਸੀ ਕਿ ਸਕੂਲਾਂ ’ਚ ਇਸਲਾਮ ਦੇ ਪੱਖ ’ਚ ਸਿਖਿਆ ਨਹੀਂ ਦਿਤੀ ਜਾ ਰਹੀ ਹੈ। ਬੱਚਿਆਂ ਨੂੰ ਅਗਵਾ ਕਰਨ ਦੀ ਘਟਨਾ ਜਿਸ ਸਮੇਂ ਹੋਈ ਸੀ ਉਸ ਸਮੇਂ ਸਕੂਲ ’ਚ 800 ਤੋਂ ਜਿਆਦਾ ਬੱਚੇ ਮੌਜੂਦ ਸਨ। ਸੈਂਕੜੇ ਬੱਚੇ ਭੱਜ ਨਿਕਲੇ ਪਰ ਉਦੋਂ ਮੰਨਿਆ ਗਿਆ ਸੀ ਕਿ 330 ਤੋਂ ਵੱਧ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਹੈ।     (ਪੀਟੀਆਈ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement