
ਕਿਧਰੇ ਹੁਲੜਬਾਜ਼ ਨਾ ਬਦਲ ਦੇਣ ਅੰਦੋਲਨ ਦੀ ਦਸ਼ਾ
ਬੀਬੀਆਂ ਨੇ ਕੀਤੀ ਹੁਲੜਬਾਜ਼ ਨੌਜਵਾਨਾਂ ਨੂੰ ਤਾੜਨਾ
ਸਿੰਘੂ ਬਾਰਡਰ, 18 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਸਿੰਘੂ ਬਾਰਡਰ ’ਤੇ ਬੀਤੇ ਕ¾ੁਝ ਦਿਨਾਂ ਤੋਂ ਹਰ ਰੋਜ਼ ਕਿਸਾਨਾਂ ਦੀ ਮੌਤ ਹੋ ਰਹੀ ਹੈ ਪਰ ਕਿਸਾਨਾਂ ਦੇ ਸਮਰਥਨ ’ਚ ਆ ਰਹੇ ਨੌਜਵਾਨਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ। ਉਹ ਜੀਪ ਅਤੇ ਟਰੈਕਟਰਾਂ ’ਚ ਸਵਾਰ ਹੋ ਕੇ ਦਿਨ ਭਰ ਚੱਕਰ ਲਗਾਉਂਦੇ ਰਹਿੰਦੇ ਹਨ। ਉੱਚੀ ਆਵਾਜ਼ ’ਚ ਗਾਣੇ ਵਜਾ ਕੇ ਤੇ 8-10 ਦੋਸਤਾਂ (ਔਰਤਾਂ ਵੀ ਸ਼ਾਮਲ) ਨੂੰ ਨਾਲ ਬਿਠਾ ਕੇ ਉਹ ਇਸ ਤਰੀਕੇ ਨਾਲ ਘੁੰਮਦੇ ਹਨ, ਮੰਨੋ ਮੇਲਾ ਦੇਖਣ ਆਏ ਹੋਣ। ਇਸ ਕਾਰਨ ਤੋਂ ਕਿਸਾਨਾਂ ਨੂੰ ਆਉਣ-ਜਾਣ ’ਚ ਪ੍ਰੇਸ਼ਾਨੀ ਹੋ ਰਹੀ ਸੀ।
ਉਨ੍ਹਾਂ ਕਿਹਾ ਕਿ ਇਥੇ ਹਰ ਰੋਜ਼ ਕਿਸਾਨ ਮਰ ਰਹੇ ਹਨ ਤੇ ਤੁਸੀ ਹੁੜਦੰਗ ਕਰ ਰਹੇ ਹੋ। ਕਦੇ ਇਧਰ ਤਾਂ ਕਦੇ ਉਧਰ ਚੱਕਰ ਲੱਗਾ ਰਹੇ ਹੋ। ਇਸ ਹੁੱਲੜਬਾਜ਼ ਨਾਲ ਕਿਸਾਨ ਵੀ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਇਥੇ ਕੋਈ ਮੇਲਾ ਨਹੀਂ ਲੱਗਾ ਹੈ, ਜੋ ਤੁਸੀਂ ਸਾਰੇ ਅਪਣੇ ਟਰੈਕਟਰਾਂ ਤੇ ਜੀਪਾਂ ਦੀ ਨੁਮਾਇੰਸ਼ ਕਰ ਰਹੇ ਹੋ। ਇੱਥੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਪ੍ਰਦਰਸ਼ਨ ਕਰ ਰਹੇ ਹਨ। ਇਸ ਹੁੜਦੰਗ ਨਾਲ ਕਿਸਾਨਾਂ ਦਾ ਅਕਸ ਖ਼ਰਾਬ ਹੋ ਰਿਹਾ ਹੈ। ਹਾਲਾਂਕਿ, ਹੁੜਦੰਗ ਕਰਨ ਵਾਲੇ ਕਿੱਥੇ ਮੰਨਣ ਵਾਲੇ ਸਨ। 50 ਮੀਟਰ ਦੀ ਦੂਰੀ ਜਾਂਦਿਆਂ ਹੀ ਉਹ ਮੁੜ ਤੋਂ ਸ਼ੁਰੂ ਹੋ ਗਏ।
ਕੋਈ ਟਰੈਕਟਰ ’ਤੇ ਖੜ੍ਹਾ ਹੋ ਰਿਹਾ ਸੀ ਤੇ ਕੋਈ ਟਰੈਕਟਰ ’ਤੇ ਹੁੱਕਾ ਪੀ ਰਿਹਾ ਸੀ। ਕੋਈ ਟਰੈਕਟਰ ’ਤੇ ਚੜ੍ਹ ਕੇ ਨੱਚ ਰਿਹਾ ਸੀ। ਹੁੜਦੰਗੀਆਂ ਨੇ ਬੀਤੇ ਦਿਨੀਂ ਇਕ ਬਜ਼ੁਰਗ ਨੂੰ ਵੀ ਟਰੈਕਟਰ ’ਤੇ ਬਿਠਾ ਕੇ ਕਈ ਕਿਲੋਮੀਟਰ ਤਕ ਘੁੰਮਾਇਆ ਸੀ। ਇਸ ਵੇਲੇ ਤਕ ਇਸ ਅੰਦੋਲਨ ਦੀਆਂ ਸਿਫ਼ਤਾਂ ਪੂਰੀ ਦੁਨੀਆਂ ’ਚ ਹੋ ਰਹੀਆਂ ਹਨ। ਹਰ ਇਕ ਦੇਖ ਰਿਹਾ þ ਕਿ ਪਿਛਲੇ 22 ਦਿਨ ਤੋਂ ਕਿਸਾਨ ਅੰਦੋਲਨ ਚੰਗੇ ਅਨੁਸਾਸ਼ਨ ਅਤੇ ਸ਼ਾਂਤਮਈ ਢੰਗ ਨਾਲ ਚ¾ਲ ਰਿਹਾ þ ਤੇ ਲੋਕ ਕਿਸਾਨਾਂ ਖ਼ਾਸ ਕਰ ਕੇ ਪੰਜਾਬੀਆਂ ਦੇ ਸਬਰ ਦੀ ਦਾਦ ਦੇ ਰਹੇ ਹਨ। ਜੇਕਰ ਸਮਾਂ ਰਹਿੰਦੇ ਅਜਿਹੇ ਹੁਲੜਬਾਜ਼ ਨੌਜਵਾਨਾਂ ਨੂੰ ਨਾ ਰੋਕਿਆ ਤਾਂ ਕਿਧਰੇ ਇਹ ਅੰਦੋਲਨ ਦੀ ਦਸ਼ਾ ਹੀ ਨਾ ਬਦਲ ਦੇਣ।