
ਜਾਅਲੀ ਸਰਟੀਫਿਕੇਟ ਬਣਾ ਕੇ ਹਰਿਆਣਾ ਦੇ ਨੌਜਵਾਨਾਂ ਨੂੰ ਪੰਜਾਬ ਕੋਟੇ ਤੋਂ ਫ਼ੌਜ ਵਿਚ ਭਰਤੀ ਕਰਵਾਉਣ ਵਾਲੇ 5 ਦੋਸ਼ੀਆਂ...
ਸੰਗਰੂਰ : ਅੱਜ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪਾਰਟੀ ਪ੍ਰਧਾਨ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਟਰੇਨ ਰਾਹੀਂ ਸੰਗਰੂਰ ਵਿਖੇ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਅਨਾਜ ਮੰਡੀ ਵਿਚ ਪਾਰਟੀ ਦੀ ਰੈਲੀ ਤੋਂ ਇਲਾਵਾ ਕੇਜਰੀਵਾਲ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਹੀਦੀ ਸਮਾਰੋਹ ਪ੍ਰੋਗਰਾਮ ਵਿਚ ਵੀ ਜਾਣਗੇ।
Arwind Kejriwal
ਸ਼ਹੀਦੀ ਸਮਾਗਮ ਵਿਚ ਕੇਜਰੀਵਾਲ ਲਗਭੱਗ ਡੇਢ ਵਜੇ ਪਹੁੰਚਣਗੇ ਉਥੇ ਹੀ ਸੁਖਪਾਲ ਖਹਿਰਾ ਦੁਪਹਿਰੇ ਦੋ ਵਜੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਹੀਦੀ ਸਮਾਰੋਹ ਪ੍ਰੋਗਰਾਮ ਵਿਚ ਲੋਕਾਂ ਨੂੰ ਸੰਬੋਧਿਤ ਕਰਨਗੇ। ਕੇਜਰੀਵਾਲ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਸੰਸਦ ਭਗਵੰਤ ਮਾਨ, ਐਮਐਲਏ ਗੁਰਮੀਤ ਸਿੰਘ ਅਤੇ ਐਮਐਲਏ ਪੰਡੋਰੀ ਨੇ ਲਿਆ।