ਪ੍ਰਕਾਸ਼ ਰਾਜ ਨੇ ਸੀਐਮ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਸਿਸੋਦੀਆ ਨਾਲ ਵੀ ਕਰ ਚੁੱਕੇ ਹਨ ਮੁਲਾਕਾਤ
Published : Jan 10, 2019, 4:56 pm IST
Updated : Jan 10, 2019, 4:56 pm IST
SHARE ARTICLE
Parkash Raj & Arvind Kejriwal
Parkash Raj & Arvind Kejriwal

ਮਸ਼ਹੂਰ ਐਕਟਰ ਪ੍ਰਕਾਸ਼ ਰਾਜ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ 6 ਫਲੈਗ ਸਟਾਫ ਰੋਡ ਨਿਵਾਸ ਉਤੇ ਮੁਲਾਕ਼ਾਤ ਕੀਤੀ...

ਨਵੀਂ ਦਿੱਲੀ : ਮਸ਼ਹੂਰ ਐਕਟਰ ਪ੍ਰਕਾਸ਼ ਰਾਜ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ 6 ਫਲੈਗ ਸਟਾਫ ਰੋਡ ਨਿਵਾਸ ਉਤੇ ਮੁਲਾਕ਼ਾਤ ਕੀਤੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪ੍ਰਕਾਸ਼ ਰਾਜ ਨੂੰ ਲੋਕ ਸਭਾ ਚੋਣ ਲੜ੍ਹਣ ਉਤੇ ਬਾਹਰੀ ਸਹਿਯੋਗ ਦੇਣ ਦੀ ਗੱਲ ਕਹੀ ਸੀ। 
ਪ੍ਰਕਾਸ਼ ਰਾਜ ਨੇ 2019 ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ।

ਹਾਲ ਹੀ ਵਿਚ ਪ੍ਰਕਾਸ਼ ਰਾਜ ਮਨੀਸ਼ ਸਿਸੋਦੀਆ ਦੇ ਨਾਲ ਵੀ ਰੰਗ ਮੰਚ ਸਾਂਝਾ ਕਰਦੇ ਨਜ਼ਰ ਆਏ ਸਨ। ਆਮ ਆਦਮੀ ਪਾਰਟੀ ਸਾਉਥ ਇੰਡੀਆ ਵਿਚ ਸੰਗਠਨ ਮਜ਼ਬੂਤ ਕਰਨ ਦੇ ਨਾਲ - ਨਾਲ ਉੱਥੇ ਦੇ ਖੇਤਰੀ ਦਲਾਂ ਨੂੰ ਜੋੜਨ ਦਾ ਕੰਮ ਕਰ ਰਹੀ ਹੈ।  ਮੰਨਿਆ ਜਾ ਰਿਹਾ ਹੈ ਕਿ AAP ਸਾਉਥ ਦੀ ਕੁੱਝ ਸੀਟਾਂ ਉੱਤੇ ਚੋਣ ਲੜ ਸਕਦੀ ਹੈ, ਜਿਸ ਦੇ ਤਹਿਤ ਉੱਥੇ ਦੇ ਮਸ਼ਹੂਰ ਚੇਹਰਿਆਂ ਨਾਲ ਪਾਰਟੀ ਲਗਾਤਾਰ ਸੰਪਰਕ ਕਰ ਰਹੀ ਹੈ। 

Parkash Raj & Arvind KejriwalParkash Raj & Arvind Kejriwal


4 ਜਨਵਰੀ ਨੂੰ ਬੈਂਗਲੋਰ ਵਿਚ ਆਮ ਆਦਮੀ ਪਾਰਟੀ ਨੇ ਵਲੰਟੀਅਰਸ ਦੇ ਨਾਲ ਇਕ ਮੀਟਿੰਗ ਦਾ ਪ੍ਰਬੰਧ ਕੀਤਾ ਸੀ। ਇਸ ਮੀਟਿੰਗ ਵਿਚ ਦਿੱਲੀ ਦੇ ਡਿਪਟੀ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਪ੍ਰਕਾਸ਼ ਰਾਜ ਵੀ ਇਸ ਮੀਟਿੰਗ ਵਿਚ ਮਨੀਸ਼ ਸਿਸੋਦੀਆ ਦੇ ਨਾਲ ਨਜ਼ਰ ਆਏ ਸਨ। ਰੰਗ ਮੰਚ ਤੋਂ ਪ੍ਰਕਾਸ਼ ਰਾਜ ਨੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮ ਧੰਦੇ ਦੀ ਜੱਮਕੇ ਤਾਰੀਫ ਕੀਤੀ ਸੀ।

ਨਾਲ ਹੀ ਮਨੀਸ਼ ਸਿਸੋਦੀਆ ਨੇ ਵੀ ਪ੍ਰਕਾਸ਼ ਰਾਜ ਨੂੰ ਚੁਨਾਵੀ ਸਹਿਯੋਗ ਦੇਣ ਦੀ ਗੱਲ ਕਹੀ ਸੀ। ਹਾਲਾਂਕਿ ਪ੍ਰਕਾਸ਼ ਰਾਜ ਆਮ ਆਦਮੀ ਪਾਰਟੀ ਦਾ ਹਿੱਸਾ ਹੋਣਗੇ ਜਾਂ ਨਹੀਂ ਇਸ ਸਵਾਲ ਉਤੇ ਹੁਣ ਤੱਕ ਕੋਈ ਸਾਫ਼ ਜਵਾਬ ਦੋਨਾਂ ਵੱਲੋਂ ਨਹੀਂ ਦਿਤਾ ਗਿਆ ਹੈ, ਪਰ 2019 ਲੋਕ ਸਭਾ ਚੋਣ ਤੋਂ ਪਹਿਲਾਂ ਅੱਜ ਪ੍ਰਕਾਸ਼ ਰਾਜ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕ਼ਾਤ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ।

Location: India, Delhi, Delhi

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement