ਡਾ. ਨਵਜੋਤ ਕੌਰ ਸਿੱਧੂ ਵਲੋਂ ਇਨ੍ਹਾਂ ਹਲਕਿਆਂ ਤੋਂ ਲੋਕ ਸਭਾ ਚੋਣ ਲੜਨ ਦੇ ਸੰਕੇਤ
Published : Jan 20, 2019, 2:37 pm IST
Updated : Jan 20, 2019, 2:37 pm IST
SHARE ARTICLE
Dr Navjot kaur sidhu
Dr Navjot kaur sidhu

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਸੰਸਦੀ ਚੋਣ ਲੜਨ ਦੇ ਸਪੱਸ਼ਟ ਸੰਕੇਤ ਦਿਤੇ ਹਨ...

ਅੰਮ੍ਰਿਤਸਰ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਸੰਸਦੀ ਚੋਣ ਲੜਨ ਦੇ ਸਪੱਸ਼ਟ ਸੰਕੇਤ ਦਿਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਹਾਈਕਮਾਨ ਦਾ ਆਦੇਸ਼ ਮਿਲਿਆ ਤਾਂ ਉਹ ਲੋਕ ਸਭਾ ਚੋਣ ਲੜਨ ਨੂੰ ਤਿਆਰ ਹਾਂ। ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਚੋਣ ਮੈਦਾਨ 'ਚ ਅੰਮ੍ਰਿਤਸਰ ਜਾਂ ਚੰਡੀਗੜ੍ਹ ਤੋਂ ਉਤਾਰਨ ਦਾ ਫਰਮਾਨ ਜਾਰੀ ਕਰੇਗੀ ਤਾਂ ਉਹ ਤਿਆਰ ਹੈ।

Dr Navjot kaur sidhuDr Navjot kaur sidhu

ਸਥਾਨਕ ਆਰਟ ਗੈਲਰੀ 'ਚ ਇਨਾਮ ਵੰਡ ਸਮਾਰੋਹ 'ਚ ਭਾਗ ਲੈਣ ਪਹੁੰਚੀ ਸਿੱਧੂ ਨੇ ਜਗਰਾਤਾ ਨਾਲ ਗੱਲਬਾਤ 'ਚ ਸਾਫ਼ ਕੀਤਾ ਕਿ ਇਹ ਫੈਸਲਾ ਵੀ ਹਾਈਕਮਾਨ ਨੂੰ ਕਰਨਾ ਹੈ ਕਿ ਹਾਈਕਮਾਨ ਪੰਜਾਬ  ਦੇ ਕਿਸ ਸੰਸਦੀ ਖੇਤਰ ਤੋਂ ਉਨ੍ਹਾਂ ਨੂੰ ਟਿਕਟ ਪ੍ਰਦਾਨ ਕਰ ਮੈਦਾਨ 'ਚ ਉਤਾਰੇ।  ਉਹ ਚੋਣ ਮੈਦਾਨ 'ਚ ਉੱਤਰਨ ਨੂੰ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਮ੍ਰਿਤਸਰ ਹੋਵੇ ਜਾਂ ਚੰਡੀਗੜ੍ਹ, ਜਿੱਥੋਂ ਵੀ ਹਾਈਕਮਾਨ ਚਾਹੇਗਾ ਉਨ੍ਹਾਂ ਨੂੰ ਟਿਕਟ ਪ੍ਰਦਾਨ ਕਰੇਗੀ, ਉਹ ਕਿਸੇ ਵੀ ਸੰਸਦੀ ਖੇਤਰ ਤੋਂ ਚੋਣ ਲੜਨ ਲਈ ਤਿਆਰ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਚੋਣ 'ਚ ਜਿੱਤ ਦਰਜ ਕਰ ਕਾਂਗਰਸ ਹਾਈਕਮਾਨ ਦੀ ਝੋਲੀ 'ਚ ਪਾਵੇਗੀ। ਇਹ ਪੁੱਛਣ 'ਤੇ ਕਿ ਕੀ ਹਾਈਕਮਾਨ ਕੈਬਿਨੇਟ ਮੰਤਰੀ ਨਵਜੋਤ ਸਿੱਧੂ 'ਤੇ ਵੀ ਦਾਅ ਖੇਡ ਸਕਦਾ ਹੈ ਅਤੇ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰ ਸਕਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀ ਤਾਂ ਕਾਂਗਰਸ ਪਾਰਟੀ ਦੇ ਸਿਪਾਹੀ ਹਾਂ, ਜੋ ਵੀ ਆਦੇਸ਼ ਹੋਵੇਗਾ ਉਸਦਾ ਪਾਲਣ ਕਰਾਂਗੇ। 

Dr Navjot kaur sidhuDr Navjot kaur sidhu

ਕਿੱਥੋ ਕਿਸ ਨੂੰ ਟਿਕਟ ਦੇਣੀ ਹੈ ਜਾਂ ਨਹੀਂ ਦੇਣੀ ਹੈ, ਇਹ ਹਾਈਕਮਾਨ ਦਾ ਫੈਸਲਾ ਹੋਵੇਗਾ। ਸਾਡਾ ਮਕਸਦ ਤਾਂ ਪੰਜਾਬ ਵਾਸੀਆਂ ਖਾਸ ਤੌਰ 'ਤੇ ਸ਼ਹਰਵਾਸੀਆਂ ਲਈ ਨਿਸ਼ਕਾਮ ਸੇਵਾ ਕਰਨਾ ਹੈ। ਦੱਸ ਦੱਈਏ ਕਿ ਪੰਜਾਬ  ਦੇ ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਕਾਂਗਰਸ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਤੋਂ ਲੋਕਸਭਾ ਚੋਣ ਮੈਦਾਨ 'ਚ ਉਤਾਰ ਸਕਦਾ ਹੈ।

ਦੱਸਿਆ ਜਾਂਦਾ ਹੈ ਕਿ ਮੁੱਖ‍ ਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਵੀ ਚਾਹੁੰਦੇ ਹਨ ਕਿ ਨਵਜੋਤ ਸਿੱਧੂ ਲੋਕਸਭਾ ਚੋਣ ਲੜਣ। ਦੂਜੀ ਗੱਲ, ਚਰਚਾ ਹੈ ਕਿ ਸਿੱਧੂ ਅਪਣੀ ਪਤ‍ਨੀ ਨੂੰ ਅੰਮ੍ਰਿਤਸਰ ਤੋਂ ਟਿਕਟ ਦਵਾਉਣ ਦੀ ਕੋਸ਼ਿਸ਼ 'ਚ ਲੱਗੇ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement