ਸੁਖਬੀਰ ਬਾਦਲ ਦੇ ਘੋੜੇ ਨੂੰ ਮਿਲ ਨਹੀਂ ਸਕਿਆ ਖ਼ਰੀਦਦਾਰ, ਕੀਮਤ ਜਾਣ ਹੋ ਜਾਵੋਗੇ ਹੈਰਾਨ!
Published : Jan 20, 2020, 4:53 pm IST
Updated : Jan 20, 2020, 4:53 pm IST
SHARE ARTICLE
file photo
file photo

ਯੂਕੇ ਤੋਂ ਮੰਗਵਾਇਆ ਸੀ ਇਹ ਖ਼ਾਸ ਨਸਲ ਦਾ ਘੋੜਾ

ਸ੍ਰੀ ਮੁਕਤਸਰ ਸਾਹਿਬ : ਮਾਘੀ ਮੇਲੇ ਮੌਕੇ ਪਿੰਡ ਲੰਬੀ ਵਿਖੇ ਪਸ਼ੂ ਮੇਲਾ ਕਰਵਾਇਆ ਗਿਆ। ਮੇਲੇ ਵਿਚ ਵੱਡੀ ਗਿਣਤੀ ਪਸ਼ੂ ਪਾਲਕਾਂ ਨੇ ਸ਼ਿਰਕਤ ਕੀਤੀ। ਮੇਲੇ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਘੋੜਿਆਂ ਦੀ ਖ਼ਰੀਦੋ-ਫ਼ਰੋਖਤ ਹੋਈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘੋੜੇ ਨੂੰ ਇਸ ਵਾਰ ਵੀ ਕੋਈ ਖ਼ਰੀਦਦਾਰ ਮਿਲ ਨਹੀਂ ਪਾਇਆ।

PhotoPhoto

ਦਰਅਸਲ ਵਿਦੇਸ਼ ਤੋਂ ਮੰਗਵਾਏ ਗਏ ਫਲਾਬੇਲਾ ਨਸਲ ਦੇ ਇਸ ਘੋੜੇ ਦੀ ਉਚਾਈ ਭਾਵੇਂ ਘੱਟ ਸੀ, ਪਰ ਕੀਮਤ ਅਸਮਾਨ ਛੂਹ ਰਹੀ ਸੀ। ਇਸ ਦੀ ਕੀਮਤ 8 ਲੱਖ ਰੱਖੀ ਗਈ ਸੀ। ਇਹ ਘੋੜਾ ਖ਼ਰੀਦਦਾਰਾਂ ਦਾ ਦਿਲ ਜਿੱਤਣ 'ਚ ਤਾਂ ਕਾਮਯਾਬ ਰਿਹਾ ਪਰ ਜੇਬ 'ਤੇ ਭਾਰੀ ਪੈ ਗਿਆ।

PhotoPhoto

ਮੇਲੇ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਪਾਰੀ ਪਹੁੰਚੇ ਹੋਏ ਸਨ। ਮੇਲੇ ਦੌਰਾਨ ਸੁਖਬੀਰ ਬਾਦਲ ਦੇ ਸਟੱਡ ਫਾਰਮ ਦਾ ਘੋੜਾ ਸਭ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ।

PhotoPhoto

ਮੇਲੇ ਦੌਰਾਨ ਜੋ ਸਭ ਤੋਂ ਮਹਿੰਗਾ ਘੋੜਾ ਵਿੱਕਿਆ, ਉਸ ਦੀ ਕੀਮਤ ਵੀ ਦੋ ਲੱਖ ਸੀ, ਜਦਕਿ ਸੁਖਬੀਰ ਬਾਦਲ ਦੇ ਘੋੜੇ ਦੀ ਕੀਮਤ 8 ਲੱਖ ਸੀ। ਸੁਖਬੀਰ ਬਾਦਲ ਦੇ ਫ਼ਾਰਮ 'ਚੋਂ 8 ਘੋੜੇ ਲਿਆਂਦੇ ਗਏ ਸਨ।

PhotoPhoto

ਮੇਲੇ 'ਚ ਪਹੁੰਚੇ ਠੇਕੇਦਾਰ ਬਿੰਨੀ ਦਾ ਕਹਿਣਾ ਸੀ ਕਿ ਇਸ ਵਾਰ ਮੇਲੇ ਵਿਚ ਪਸ਼ੂ ਪਾਲਕਾਂ ਵਲੋਂ ਵੱਖ ਵੱਖ ਨਸਲਾਂ ਦੇ 1810 ਘੋੜੇ ਲਿਆਂਦੇ ਗਏ ਸਨ। ਮੇਲੇ ਦੌਰਾਨ 680 ਘੋੜਿਆਂ ਦੀ ਵਿਕਰੀ ਹੋਈ ਜਿਨ੍ਹਾਂ ਵਿਚੋਂ ਸਭ ਤੋਂ ਮਹਿੰਗਾ ਘੋੜਾ 2 ਲੱਖ ਵਿਚ ਵਿਕਿਆ। ਮੇਲੇ ਦੌਰਾਨ ਵਿੱਕੇ ਘੋੜਿਆਂ ਤੋਂ 35 ਕਰੋੜ ਦਾ ਕਾਰੋਬਾਰ ਹੋਇਆ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement