BC 'ਚ 3,100 ਤੋਂ ਵਧੇਰੇ ਪ੍ਰਸਨਲਾਈਜ਼ਡ ਲਾਈਸੈਂਸ ਪਲੇਟਸ ਹੋਈਆਂ 'ਰੱਦ', ਦੇਖੋ ਕਿਹੜੇ ਨਾਮ ਹਨ ਸ਼ਾਮਲ 
Published : Jan 20, 2023, 11:07 am IST
Updated : Jan 20, 2023, 11:07 am IST
SHARE ARTICLE
BC More than 3,100 personalised license plates 'rejected'
BC More than 3,100 personalised license plates 'rejected'

ਇਸ 'ਚ ਭੇਦਭਾਵ ਭਰੇ, ਸੈਕਸ਼ੂਅਲੀ ਸਜੈਸਟਿਵ ਅਤੇ ਡੈਰੋਗੇਟਰੀ/ਅਪਮਾਨਜਨਕ ਭਾਸ਼ਾ ਜਿਹੇ ਜਾਪਦੇ ਸਲੋਗਨਸ ਰੱਦ ਕੀਤੇ ਜਾ ਸਕਦੇ ਹਨ।

ਚੰਡੀਗੜ੍ਹ - ICBC ਦਾ ਕਹਿਣਾ ਹੈ ਕਿ ਸਾਲ 2022 ਦੌਰਾਨ ਸੂਬੇ 'ਚ 3,100 ਤੋਂ ਵਧੇਰੇ ਪ੍ਰਸਨਲਾਈਜ਼ਡ ਲਾਈਸੈਂਸ ਪਲੇਟਸ ਦੀ ਬੇਨਤੀ ਰੱਦ ਕਰ ਦਿੱਤੀ ਗਈ ਸੀ। ਉਹਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਬੀਤੇ ਸਾਲ ਕੁੱਲ 9,467 ਸਲੋਗਨ ਬੇਨਤੀਆਂ ਪਹੁੰਚੀਆਂ ਸਨ ਅਤੇ ਇਸ 'ਚ ਕਰੀਬ 67% ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ICBC ਦਾ ਕਹਿਣਾ ਹੈ ਕਿ ਸਲੋਗਨ ਸੰਬੰਧੀ ਬੇਨਤੀ ਉਸੇ ਵੇਲੇ ਰੱਦ ਕੀਤੀ ਜਾਂਦੀ ਹੈ ਜਦ ਉਹ ਗਾਈਡਲਾਈਨਸ 'ਤੇ ਪੂਰੀ ਨਾ ਉੱਤਰੇ। ਇਸ 'ਚ ਭੇਦਭਾਵ ਭਰੇ, ਸੈਕਸ਼ੂਅਲੀ ਸਜੈਸਟਿਵ ਅਤੇ ਡੈਰੋਗੇਟਰੀ/ਅਪਮਾਨਜਨਕ ਭਾਸ਼ਾ ਜਿਹੇ ਜਾਪਦੇ ਸਲੋਗਨਸ ਰੱਦ ਕੀਤੇ ਜਾ ਸਕਦੇ ਹਨ।

ਜਾਣਕਾਰੀ ਦਿੱਤੀ ਗਈ ਕਿ ਜ਼ੂਮ, ਸ਼ਿਰਾਜ਼, ਹੈਲ ਨੋ, ਯੁ2ਸਲੋ, ਰੌਕਿਟ, ਲਾਂਚ, ਵਾਇਰਸ, ਗੈਸ ਪਿਗ, XLR8, ਡਿਮਨ, ਪਾਇਰਸੀ ਆਦਿ ਜਿਹੇ ਲਾਈਸੈਂਸ ਪਲੇਟਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ICBC ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਨਿੱਜੀ ਲਾਇਸੈਂਸ ਪਲੇਟ ਨੂੰ ਵਾਹਨ ਲਈ ਹਾਸਲ ਕਰਨਾ ਚਾਹੁੰਦਾ ਹੈ ਤਾਂ ਬਿਹਤਰ ਹੋਵੇਗਾ ਕਿ ਇੱਕ ਵਾਰ ਐਪਲੀਕੇਸ਼ਨ ਦੇਣ ਤੋਂ ਪਹਿਲਾਂ ਪੈਮਾਨੇ ਅਤੇ ਗਾਈਡਲਾਈਨਸ ਨੂੰ ਪੜ੍ਹ ਲਿਆ ਜਾਵੇ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement