Ludhiana News: ਲੁਧਿਆਣਾ 'ਚ 5 ਅੰਤਰਰਾਜੀ ਲੁਟੇਰੇ ਗ੍ਰਿਫਤਾਰ, 5 ਦਿਨ ਪਹਿਲਾਂ ਲੁੱਟੇ ਸੀ ਗਹਿਣੇ
Published : Jan 20, 2024, 5:13 pm IST
Updated : Jan 20, 2024, 5:13 pm IST
SHARE ARTICLE
5 inter-state robbers arrested in Ludhiana News in punjabi
5 inter-state robbers arrested in Ludhiana News in punjabi

Ludhiana News ਸੋਨਾ, ਚਾਂਦੀ ਤੇ 3 ਨਜਾਇਜ਼ ਹਥਿਆਰ ਬਰਾਮਦ

5 inter-state robbers arrested in Ludhiana News in punjabi : ਲੁਧਿਆਣਾ ਪੁਲਿਸ ਨੇ 5 ਦਿਨ ਪਹਿਲਾਂ ਜਨਤਾ ਨਗਰ ਗਿੱਲ ਰੋਡ 'ਤੇ ਇਕ ਜਿਊਲਰ ਨੂੰ ਲੁੱਟਣ ਵਾਲੇ 5 ਅੰਤਰਰਾਜੀ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋ ਲੁਟੇਰੇ ਦਿੱਲੀ ਅਤੇ ਬਾਕੀ ਪੰਜਾਬ ਦੇ ਰਹਿਣ ਵਾਲੇ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 3 ਨਜਾਇਜ਼ ਪਿਸਤੌਲ, 2 ਕਿਲੋ 120 ਗ੍ਰਾਮ ਚਾਂਦੀ, 3 ਖਾਲੀ ਗਹਿਣਿਆਂ ਦੇ ਡੱਬੇ, 315 ਦੇ 5 ਜ਼ਿੰਦਾ ਕਾਰਤੂਸ, ਵਾਰਦਾਤ ਵਿੱਚ ਵਰਤੀ ਗ ਕਾਰ ਅਤੇ ਇੱਕ ਟੀ.ਵੀ.ਐਸ. ਮੋਟਰਸਾਈਕਲ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: Gurdaspur News: ਗੁਰਦਾਸਪੁਰ ਪੁਲਿਸ ਨੇ ਹਥਿਆਰਾਂ ਸਮੇਤ 6 ਲੋੜੀਂਦੇ ਮੁਲਜ਼ਮ ਕੀਤੇ ਗ੍ਰਿਫ਼ਤਾਰ

ਮੁਲਜ਼ਮਾਂ ਨੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਖਰੀਦਿਆ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅੱਜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਇਸ ਦੇ ਨਾਲ ਹੀ 2 ਮੁਲਜ਼ਮਾਂ ਨੂੰ ਫੜਿਆ ਜਾਣਾ ਬਾਕੀ ਹੈ। ਬਦਮਾਸ਼ਾਂ ਨੇ ਪਹਿਲਾਂ ਕਰੀਬ 10 ਦਿਨਾਂ ਤੱਕ ਗਹਿਣਿਆਂ ਦੀ ਦੁਕਾਨ ਦੀ ਰੇਕੀ ਕੀਤੀ। ਜਿਸ ਤੋਂ ਬਾਅਦ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ: Shimla News: ਸਕਿੰਟਾਂ ਵਿਚ ਢਹਿ ਗਿਆ 5 ਮੰਜ਼ਿਲਾਂ ਹੋਸਟਲ, ਸੜਕ 'ਤੇ ਵੀ ਆਈਆਂ ਤਰੇੜਾਂ 

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਸਕੀਰਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਅੰਤਰਰਾਜੀ ਲੁੱਟ-ਖੋਹ ਕਰਨ ਵਾਲੇ ਗਿਰੋਹ ਨੂੰ ਚਲਾ ਰਹੇ ਸਨ। ਮੁਲਜ਼ਮਾਂ ਦੀ ਪਛਾਣ ਅੰਕਿਤ ਕੁਮਾਰ ਅਤੇ ਕਰਨ ਵਾਸੀ ਪੱਛਮੀ ਦਿੱਲੀ, ਅਨਿਕੇਤ ਵਾਸੀ ਲੁਧਿਆਣਾ, ਰਾਹੁਲ ਵਾਸੀ ਆਦਰਸ਼ ਕਲੋਨੀ ਲੋਹਾਰਾ ਦਾਵਾ ਰੋਡ ਅਤੇ ਨਵਦੀਪ ਦੂਬੇ ਉਰਫ਼ ਗੋਲੀ ਵਾਸੀ ਪਿੱਪਲ ਚੌਕ ਲੁਧਿਆਣਾ ਵਜੋਂ ਹੋਈ ਹੈ। ਇਹ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ। ਅਨਿਕੇਤ ਖਿਲਾਫ ਪਹਿਲਾਂ ਹੀ 3 ਮਾਮਲੇ ਦਰਜ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੰਜ ਦਿਨ ਪਹਿਲਾਂ ਗਿੱਲ ਨਹਿਰ ਨੇੜੇ ਜਨਤਾ ਕਲੋਨੀ ਵਿੱਚ ਸੈਦੀ ਜਵੈਲਰ ’ਤੇ ਲੁਟੇਰਿਆਂ ਨੇ ਧਾਵਾ ਬੋਲ ਦਿਤਾ ਸੀ। ਬਦਮਾਸ਼ਾਂ ਨੇ ਦੁਕਾਨ ਦੇ ਅੰਦਰ ਦੁਕਾਨਦਾਰ ਦੀ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਬਦਮਾਸ਼ ਕਾਲੇ ਰੰਗ ਦੇ ਬੈਗ 'ਚ ਸੋਨੇ-ਚਾਂਦੀ ਦੇ ਗਹਿਣੇ ਭਰ ਕੇ ਦੁਕਾਨ ਤੋਂ ਫਰਾਰ ਹੋ ਗਏ। ਜਦੋਂ ਦੁਕਾਨਦਾਰ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਸ਼ਰਾਰਤੀ ਅਨਸਰਾਂ ਨੇ ਦੁਕਾਨ ਦੇ ਬਾਹਰ ਹਵਾ 'ਚ ਗੋਲੀਆਂ ਚਲਾ ਦਿੱਤੀਆਂ।

 (For more Punjabi news apart from 5 inter-state robbers arrested in Ludhiana News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement