Gangster Goldy Brar: ਗੈਂਗਸਟਰ ਗੋਲਡੀ ਬਰਾੜ ਨੇ ਇੰਟਰਵਿਊ ਦੌਰਾਨ ਕਬੂਲੇ ਕਈ ਜੁਰਮ, ਅਦਾਕਾਰ ਸਲਮਾਨ ਖ਼ਾਨ ਨੂੰ ਵੀ ਦਿਤੀ ਧਮਕੀ
Published : Jan 20, 2024, 5:50 pm IST
Updated : Jan 20, 2024, 5:50 pm IST
SHARE ARTICLE
Gangster Goldy Brar confessed to many crimes
Gangster Goldy Brar confessed to many crimes

ਗੋਲਡੀ ਬਰਾੜ ਨੇ ਦਸਿਆ ਕਿ ਹੁਣ ਅਤਿਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ।

Gangster Goldy Brar: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਦਾ ਕਹਿਣਾ ਹੈ ਕਿ ਉਹ ਅਤਿਵਾਦੀ ਨਹੀਂ ਹੈ ਅਤੇ ਨਾ ਹੀ ਉਸ ਦਾ ਕਿਸੇ ਦੇਸ਼ ਵਿਰੋਧੀ ਵਿਅਕਤੀ ਨਾਲ ਕੋਈ ਸਬੰਧ ਹੈ। ਉਸ ਨੇ ਦਸਿਆ ਕਿ ਰਾਜਸਥਾਨ 'ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦਾ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਜਾਇਦਾਦ ਦੇ ਵਿਵਾਦ 'ਚ ਮਾਰਿਆ। ਕੈਨੇਡਾ 'ਚ ਗੈਂਗਸਟਰ ਸੁੱਖਾ ਦੁਨੇਕੇ ਦਾ ਕਤਲ ਉਸ ਦੇ ਗਰੋਹ ਨੇ ਕੀਤਾ ਹੈ। ਉਸ ਨੇ ਹੀ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ 'ਤੇ ਗੋਲੀਆਂ ਚਲਵਾਈਆਂ ਸਨ। ਉਸ ਨੇ ਹੀ ਰੈਪਰ ਹਨੀ ਸਿੰਘ ਨੂੰ ਪੈਸਿਆਂ ਲਈ ਫ਼ੋਨ ਕੀਤਾ ਸੀ, ਹਾਲਾਂਕਿ ਉਸ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਗੋਲਡੀ ਬਰਾੜ ਨੇ ਦਸਿਆ ਕਿ ਹੁਣ ਅਤਿਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸਾਡੇ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਗੋਲਡੀ ਬਰਾੜ ਨੂੰ ਭਾਰਤ ਸਰਕਾਰ ਨੇ 18 ਦਿਨ ਪਹਿਲਾਂ ਅਤਿਵਦੀ ਐਲਾਨਿਆ ਸੀ। ਗੋਲਡੀ ਨੇ 29 ਮਈ 2022 ਨੂੰ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੋਲਡੀ ਬਰਾੜ ਵਿਰੁਧ 2 ਪੁਰਾਣੇ ਮਾਮਲਿਆਂ 'ਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਪਰ ਉਹ ਫੜਿਆ ਨਹੀਂ ਜਾ ਸਕਿਆ। ਕੁੱਝ ਸਮਾਂ ਪਹਿਲਾਂ ਉਸ ਦੀ ਲੋਕੇਸ਼ਨ ਅਮਰੀਕਾ ਦੇ ਕੈਲੀਫੋਰਨੀਆ 'ਚ ਦੱਸੀ ਗਈ ਸੀ।

ਮੈਂ ਅਤਿਵਾਦੀ ਨਹੀਂ : ਗੋਲਡੀ ਬਰਾੜ

ਗੋਲਡੀ ਬਰਾੜ ਨੇ ਕਿਹਾ, ‘ਮੇਰੀ ਗੈਂਗ ਦਾ ਕਿਸੇ ਅਤਿਵਾਦੀ ਸੰਗਠਨ ਨਾਲ ਸਬੰਧ ਨਹੀਂ ਹੈ। ਮੇਰੀ ਗੈਂਗ ਹਮੇਸ਼ਾ ਅਤਿਵਾਦੀ ਸੰਗਠਨਾਂ ਦੇ ਵਿਰੁਧ ਸੀ ਅਤੇ ਰਹੇਗੀ। ਮੇਰੀ ਗੈਂਗ ਦਾ ਕੋਈ ਵੀ ਮੈਂਬਰ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੈ”।

ਗੋਗਾਮੇੜੀ ਨੂੰ ਲੈ ਕੇ ਵੱਡੇ ਖੁਲਾਸੇ ਕਰਦਿਆਂ ਗੋਲਡੀ ਬਰਾੜ ਨੇ ਕਿਹਾ, “ਅਸੀਂ ਹੀ ਸੁਖਦੇਵ ਸਿੰਘ ਗੋਗਾਮੇੜੀ ਨੂੰ ਮਰਵਾਇਆ ਹੈ। ਉਹ ਹੰਕਾਰੀ ਸੀ, ਇਸ ਲਈ ਅਸੀਂ ਉਸ ਨੂੰ ਮਰਵਾ ਦਿੱਤਾ। ਗੋਗਾਮੇੜੀ ਨਾਲ ਜ਼ਮੀਨ ਨੂੰ ਲੈ ਕੇ ਸਾਡਾ ਝਗੜਾ ਸੀ। ਇਸ ਕਾਰਨ ਗੋਗਾਮੇੜੀ ਨੇ ਸਾਡੀ ਗੈਂਗ ਨਾਲ ਕਾਫੀ ਵਿਵਾਦ ਕੀਤਾ। ਅਸੀਂ ਉਸ ਨੂੰ ਅਜਿਹਾ ਨਾ ਕਰਨ ਲਈ ਬਥੇਰਾ ਸਮਝਾਇਆ ਸੀ ਪਰ ਉਹ ਨਾ ਹਟਿਆ। ਜਿਸ ਤੋਂ ਬਾਅਦ ਰੋਹਿਤ ਗੋਦਾਰਾ ਤੇ ਸਾਡੀ ਗੈਂਗ ਨੇ ਮਿਲ ਕੇ ਉਸ ਦਾ ਕਤਲ ਕਰਵਾ ਦਿਤਾ”।

ਅਸੀਂ ਸੁੱਖਾ ਦੁੱਨੇਕੇ ਨੂੰ ਵੀ ਮਰਵਾਇਆ : ਗੋਲਡੀ ਬਰਾੜ

ਭਾਰਤ ਵੱਲੋਂ ਅਤਿਵਾਦੀ ਐਲਾਨੇ ਗਏ ਸੁੱਖਾ ਦੁੱਨੇਕੇ ਦਾ ਕਤਲ ਵੀ ਸਾਡੀ ਗੈਂਗ ਨੇ ਕਰਵਾਇਆ ਸੀ। ਸੁੱਖਾ ਦੁੱਨੇਕੇ ਸਾਡੇ ਕਈ ਭਰਾਵਾਂ ਦੇ ਕਤਲ ਵਿਚ ਸ਼ਾਮਲ ਸੀ। ਉਸ ਨੇ ਸਾਡੇ ਕਈ ਮੁੰਡਿਆਂ ਨੂੰ ਮਰਵਾਇਆ ਸੀ। ਸੁੱਖਾ ਮੇਰੇ ਭਰਾ ਗੁਰਲਾਲ ਬਰਾੜ ਅਤੇ ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਸ਼ਾਮਲ ਸੀ। ਫੋਨ 'ਤੇ ਗੱਲ ਕਰਕੇ ਸਾਰੀ ਵਾਰਦਾਤ ਨੂੰ ਉਹ ਹੀ ਹੈਂਡਲ ਕਰ ਰਿਹਾ ਸੀ। ਇਸ ਕਾਰਨ ਸਾਡੀ ਉਸ ਨਾਲ ਨਿੱਜੀ ਰੰਜਿਸ਼ ਚੱਲ ਰਹੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਡਾ ਅਗਲਾ ਨਿਸ਼ਾਨਾ ਅਰਸ਼ ਡੱਲਾ : ਗੋਲਡੀ ਬਰਾੜ

ਗੋਲਡੀ ਬਰਾੜ ਨੇ ਕਿਹਾ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ। ਉਹ ਕੋਈ ਗੈਂਗਸਟਰ ਨਹੀਂ ਬਲਕਿ ਨਸ਼ੇੜੀ ਹੈ। ਉਹ ਸਿਰਫ਼ ਸ਼ਰੀਫ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਦਾ ਹੈ। ਅਸੀਂ ਛੇਤੀ ਹੀ ਅਰਸ਼ ਡੱਲਾ ਨੂੰ ਵੀ ਮਰਵਾ ਦੇਵਾਂਗੇ। ਉਹ ਸਾਡੀ ਰਾਡਾਰ 'ਤੇ ਹੈ।

ਗੋਲਡੀ ਬਰਾੜ ਦੀ ਸਲਮਾਨ ਖਾਨ ਨੂੰ ਧਮਕੀ

ਗੋਲਡੀ ਬਰਾੜ ਨੇ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਦਿੰਦਿਆਂ ਕਿਹਾ, ਅਸੀਂ ਸਲਮਾਨ ਖਾਨ ਨੂੰ ਜ਼ਰੂਰ ਮਾਰਾਂਗੇ। ਉਹ ਸਾਡੇ ਭਰਾ ਲਾਰੈਂਸ ਦਾ ਦੁਸ਼ਮਣ ਹੈ। ਜੋ ਵਿਅਕਤੀ ਲਾਰੈਂਸ ਦਾ ਦੁਸ਼ਮਣ ਹੈ, ਉਹ ਸਾਡਾ ਵੀ ਦੁਸ਼ਮਣ ਹੈ। ਸਲਮਾਨ ਖਾਨ ਹੰਕਾਰੀ ਹੈ। ਉਸ ਨੂੰ ਨਹੀਂ ਛੱਡਾਂਗੇ। ਸਲਮਾਨ ਖਾਨ ਨੇ ਕਈ ਨਵੇਂ ਕਲਾਕਾਰਾਂ ਨੂੰ ਬਾਲੀਵੁੱਡ 'ਚ ਕੰਮ ਨਹੀਂ ਕਰਨ ਦਿਤਾ। ਸਲਮਾਨ ਖਾਨ ਅਪਣੇ ਆਪ ਨੂੰ ਬਦਮਾਸ਼ ਸਮਝਦਾ ਹੈ। ਅਸੀਂ ਉਸ ਨੂੰ ਦਿਖਾਵਾਂਗੇ ਕਿ ਬਦਮਾਸ਼ੀ ਕੀ ਹੁੰਦੀ ਹੈ”।

ਗਿੱਪੀ ਘਰ ਅਸੀਂ ਕਰਵਾਈ ਗੋਲੀਬਾਰੀ : ਗੋਲਡੀ ਬਰਾੜ

ਕੈਨੇਡਾ 'ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ 'ਤੇ ਫਾਇਰਿੰਗ ਹੋਈ ਸੀ। ਗੋਲਡੀ ਨੇ ਕਿਹਾ ਕਿ ਗਿੱਪੀ ਸਲਮਾਨ ਖਾਨ ਦੇ ਅੱਗੇ ਪਿੱਛੇ ਕਾਫੀ ਘੁੰਮਦਾ ਹੈ। ਇਸ ਲਈ ਸਾਨੂੰ ਇਸ ਬਾਰੇ ਵੀ ਸੋਚਣਾ ਪਿਆ। ਉਹ ਸਿੱਧੂ ਮੂਸੇਵਾਲਾ ਪ੍ਰਤੀ ਵੀ ਜ਼ਿਆਦਾ ਪਿਆਰ ਦਿਖਾ ਰਿਹਾ ਸੀ। ਹਰ ਥਾਂ ਉਹ ਸਾਡੇ ਵਿਰੋਧੀ ਗਰੋਹਾਂ ਨਾਲ ਜ਼ਿਆਦਾ ਘੁਲ ਮਿਲ ਰਿਹਾ ਸੀ। ਬੱਸ ਗੋਲੀ ਚਲਾ ਕੇ ਅਸੀਂ ਉਸ ਨੂੰ ਚਿਤਾਵਨੀ ਦਿਤੀ, ਹੋਰ ਕੁੱਝ ਨਹੀਂ”।

ਦਾਊਦ ਭਾਰਤ ਦਾ ਗੱਦਾਰ : ਗੋਲਡੀ ਬਰਾੜ

ਗੈਂਗਸਟਰ ਨੇ ਕਿਹਾ, “ਸਾਡੇ ਗਰੋਹ ਦੇ ਕਿਸੇ ਵੀ ਮੈਂਬਰ ਦਾ ਡੀ-ਕੰਪਨੀ ਨਾਲ ਕੋਈ ਸਬੰਧ ਨਹੀਂ ਹੈ। ਨਾ ਹੀ ਸਾਡਾ ਕੋਈ ਸਾਥੀ ਡੀ-ਕੰਪਨੀ ਨਾਲ ਜੁੜਿਆ ਹੋਇਆ ਹੈ। ਦਾਊਦ ਅਤਿਵਾਦੀ ਹੈ। ਅਜਿਹੇ ਗੱਦਾਰਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਜੇ ਉਹ ਗੱਦਾਰ ਅਪਣੇ ਦੇਸ਼ ਦਾ ਨਹੀਂ ਤਾਂ ਉਹ ਸਾਡਾ ਕਿਵੇਂ ਹੋਵੇਗਾ? ਇਸ ਲਈ ਸਾਡਾ ਗਰੋਹ ਦੇਸ਼ ਦੇ ਗੱਦਾਰਾਂ ਨਾਲ ਕੋਈ ਸਬੰਧ ਨਹੀਂ ਰੱਖਦਾ। ਉਸ ਨੂੰ ਮਾਰਨ ਵਿਚ ਭਾਵੇਂ ਸਾਡਾ ਨਾਮ ਆ ਜਾਵੇ, ਪਰ ਉਸ ਨਾਲ ਦੋਸਤੀ ਦਾ ਨਾਮ ਕਦੇ ਨਹੀਂ ਆਵੇਗਾ”।

ਗੋਲਡੀ ਬਰਾੜ ਨੇ ਅੱਗੇ ਕਿਹਾ ਕਿ ਉਸ ਦੇ ਸਾਡੇ ਗਰੋਹ ਵਿਚ 5 ਹਜ਼ਾਰ ਤੋਂ ਵੱਧ ਲੋਕ ਹਨ। ਹਰ ਕਿਸੇ ਨੂੰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਹੁੰਦੀ ਹੈ। ਇੰਨੇ ਵੱਡੇ ਗਰੋਹ ਨੂੰ ਚਲਾਉਣ ਲਈ ਹਥਿਆਰਾਂ ਦੀ ਲੋੜ ਹੁੰਦੀ ਹੈ। ਹਥਿਆਰਾਂ ਨਾਲ ਕੋਈ ਸਮੱਸਿਆ ਨਹੀਂ ਹੈ। ਜੋ ਵੀ ਤੁਸੀਂ ਚਾਹੁੰਦੇ ਹੋ, ਤੁਸੀਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ. ਪੂਰੀ ਦੁਨੀਆਂ ਵਿਚ ਕੋਈ ਵੀ ਅਜਿਹਾ ਹਥਿਆਰ ਨਹੀਂ ਹੈ ਜੋ ਸਾਡੀ ਪਹੁੰਚ ਤੋਂ ਬਾਹਰ ਹੋਵੇ। ਗੈਂਗਸਟਰ ਨੇ ਕਿਹਾ ਕਿ ਉਸ ਦਾ ਅਗਲਾ ਨਿਸ਼ਾਨਾ ਜਲਦੀ ਹੀ ਸਾਰਿਆਂ ਨੂੰ ਪਤਾ ਲੱਗ ਜਾਵੇਗਾ।

 (For more Punjabi news apart from Gangster Goldy Brar confessed to many crimes, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement