ਸੂਰਿਆ ਕੁਮਾਰ ਯਾਦਵ ਕਪਤਾਨ ਅਤੇ ਅਕਸ਼ਰ ਪਟੇਲ ਹੋਣਗੇ ਉਪ ਕਪਤਾਨ, ਸ਼ੁਭਮਨ ਗਿੱਲ ਟੀਮ ਤੋਂ ਬਾਹਰ
ਮੁੰਬਈ : 7 ਫਰਵਰੀ 2026 ਤੋਂ ਸ਼ੁਰੂ ਹੋਣ ਜਾ ਰਹੇ ਟੀ-20 ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਮੁੰਬਈ ਵਿਚ ਬੀ.ਸੀ.ਸੀ.ਆਈ. ਹੈੱਡਕੁਆਰਟਰ ਵਿਖੇ ਸਕੱਤਰ ਦੇਵਜੀਤ ਸੈਕੀਆ ਨੇ ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਕਪਤਾਨ ਸੂਰਿਆ ਕੁਮਾਰ ਯਾਦਵ ਦੀ ਮੌਜੂਦਗੀ ਵਿਚ ਟੀਮ ਦਾ ਐਲਾਨ ਕੀਤਾ।
ਅਕਸ਼ਰ ਪਟੇਲ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਈਸ਼ਾਨ ਸਿੰਘ ਅਤੇ ਰਿੰਕੂ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਸੰਜੂ ਸੈਮਸਨ ਵੀ ਟੀਮ ਦਾ ਹਿੱਸਾ ਹਨ । ਟੀਮ 11 ਜਨਵਰੀ ਤੋਂ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਇਕ ਰੋਜ਼ਾ ਅਤੇ ਪੰਜ ਮੈਚਾਂ ਦੀ ਟੀ-20 ਲੜੀ ਵਿਚ ਵੀ ਹਿੱਸਾ ਲਵੇਗੀ। ਜਦਿਕ ਸ਼ੁਭਮਨ ਗਿੱਲ ਨੂੰ ਟੀਮ ’ਚ ਜਗ੍ਹਾ ਨਹੀਂ ਦਿੱਤੀ ਗਈ।
ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੰਜੂ ਸੈਮਸਨ, ਹਾਰਦਿਕ ਪੰਡਯਾ, ਰਿੰਕੂ ਸਿੰਘ, ਸ਼ਿਵਮ ਦੂਬੇ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਤੇ ਅਰਸ਼ਦੀਪ ਸਿੰਘ (ਈਸ਼ਾਨ ਕਿਸ਼ਨ) ਨੂੰ ਸ਼ਾਮਿਲ ਕੀਤੀ ਗਿਆ ਹੈ।
ਭਾਰਤ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 7 ਫਰਵਰੀ ਨੂੰ ਮੁੰਬਈ ਵਿਚ ਅਮਰੀਕਾ ਵਿਰੁੱਧ ਕਰੇਗਾ। ਇਸ ਤੋਂ ਬਾਅਦ 12 ਫਰਵਰੀ ਨੂੰ ਦਿੱਲੀ ਵਿਚ ਨਾਮੀਬੀਆ ਵਿਰੁੱਧ, 15 ਫਰਵਰੀ ਨੂੰ ਕੋਲੰਬੋ ਵਿਚ ਪਾਕਿਸਤਾਨ ਵਿਰੁੱਧ ਅਤੇ 18 ਫਰਵਰੀ ਨੂੰ ਅਹਿਮਦਾਬਾਦ ਵਿਚ ਨੀਦਰਲੈਂਡ ਵਿਰੁੱਧ ਮੈਚ ਹੋਣਗੇ।
