Shaheed Ajay Singh: ਪਿਓ ਨੇ ਸ਼ਹੀਦ ਪੁੱਤ ਦੀ ਚਿਖਾ ਨੂੰ ਦਿਤੀ ਅਗਨੀ
Shaheed Ajay Singh was cremated with official honours News in punjabi: ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਸ਼ਹੀਦ ਜਵਾਨ ਅਜੈ ਸਿੰਘ ਦਾ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿਤਾ ਗਿਆ। ਅਗਨੀਵੀਰ ਨੂੰ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਅਗਨੀ ਦਿਤੀ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਉਨ੍ਹਾਂ ਦੀ ਮ੍ਰਿਤਕ ਦੇਹ ਸ਼ਨੀਵਾਰ ਸਵੇਰੇ 10 ਵਜੇ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਪੁੱਜੀ। ਇਸ ਦੌਰਾਨ ਛੇ ਭੈਣਾਂ ਨੇ ਇਕਲੌਤੇ ਭਰਾ ਅਜੇ ਦੇ ਸਿਰ 'ਤੇ ਭੈਣਾਂ ਨੇ ਸਿਹਰਾ ਸਜਾਇਆ।
ਇਹ ਵੀ ਪੜ੍ਹੋ: Abohar News: ਅਬੋਹਰ 'ਚ ਦਰਖੱਤ ਨਾਲ ਟਕਰਾਉਣ ਤੋਂ ਬਾਅਦ ਖੇਤ 'ਚ ਪਲਟੀ ਕਾਰ, ਚਾਲਕ ਦੀ ਹੋਈ ਮੌਤ
ਇਸ ਤੋਂ ਬਾਅਦ ਘਰ ਤੋਂ ਸ਼ਮਸ਼ਾਨਘਾਟ ਤੱਕ 2 ਕਿਲੋਮੀਟਰ ਦੀ ਅੰਤਿਮ ਯਾਤਰਾ ਕੱਢੀ ਗਈ। ਜਿਸ ਵਿੱਚ ਡੀਸੀ ਸੁਰਭੀ ਮਲਿਕ ਅਤੇ ਐਸਐਸਪੀ ਅਮਨੀਤ ਕੌਂਡਲ ਵੀ ਸ਼ਾਮਲ ਹੋਏ। ਇਸ ਦੌਰਾਨ ਡੀਸੀ ਸੁਰਭੀ ਨੇ ਇੱਕ ਕਿਲੋਮੀਟਰ ਤੱਕ ਪੈਦਲ ਚੱਲੇ। ਇਸ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਸ ਦੀ ਮਾਂ ਇੱਕ ਹੀ ਗੱਲ ਕਹਿ ਰਹੀ ਹੈ ਕਿ ਮੇਰਾ ਅਜੈ ਵਾਪਸ ਕਰ ਦਿਓ। ਡੀਸੀ ਸੁਰਭੀ ਨੇ ਕਿਹਾ ਕਿ ਪ੍ਰਵਾਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Chandigarh News: 9ਵੀਂ ਅਤੇ 10ਵੀਂ ਜਮਾਤ ਦੇ 3 ਲੱਖ ਵਿਦਿਆਰਥੀ ਵਜ਼ੀਫ਼ਾ ਲਈ ਯੋਗ, ਅਰਜ਼ੀਆਂ ਕੇਵਲ ਸਿਰਫ਼ 18% ਨੇ ਦਿਤੀਆਂ
ਅਜੈ ਸਿੰਘ ਵੀਰਵਾਰ ਸਵੇਰੇ ਨੌਸ਼ਹਿਰਾ ਸੈਕਟਰ 'ਚ ਬਾਰੂਦੀ ਸੁਰੰਗ ਦੇ ਧਮਾਕੇ 'ਚ ਸ਼ਹੀਦ ਹੋ ਗਿਆ ਸੀ। ਅਜੈ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ 6 ਧੀਆਂ ਤੋਂ ਬਾਅਦ ਉਨ੍ਹਾਂ ਨੇ ਇਕ ਪੁੱਤਰ ਦੇਖਿਆ ਸੀ। ਉਹ ਆਪ ਮਿਹਨਤ ਕਰਦਾ ਸੀ। ਆਪਣੇ ਪੁੱਤਰ ਨੂੰ ਮਿਹਨਤ ਕਰਕੇ ਪਾਲਿਆ।
ਇਹ ਵੀ ਪੜ੍ਹੋ: Chandigarh Weather Update: ਚੰਡੀਗੜ੍ਹ ’ਚ ਪੈ ਰਹੀ ਹੱਡ ਚੀਰਵੀਂ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਤਾਪਮਾਨ ਆਈ ਗਿਰਾਵਟ
ਪਤਨੀ ਵੀ ਕੰਮ ਕਰਦੀ ਸੀ। ਧੀਆਂ ਵੀ ਪ੍ਰਾਈਵੇਟ ਨੌਕਰੀਆਂ ਕਰਦੀਆਂ ਹਨ। ਪੁੱਤ 12ਵੀਂ ਪਾਸ ਕਰਕੇ ਫੌਜ ਵਿਚ ਭਰਤੀ ਹੋਇਆ। ਪ੍ਰਵਾਰ ਨੂੰ ਉਮੀਦ ਸੀ ਕਿ ਪੁੱਤਰ ਪਰਿਵਾਰ ਦਾ ਸਹਾਰਾ ਬਣੇਗਾ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪੁੱਤ ਸ਼ਹੀਦ ਹੋ ਜਾਵੇਗਾ। ਸ਼ਹੀਦੀ 'ਤੇ ਮਾਣ ਹੈ, ਪਰ ਪੁੱਤਰ ਦਾ ਗਮ ਕਦੇ ਭੁਲਾਇਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ : Abohar News: 2 ਦਿਨਾਂ ਤੋਂ ਲਾਪਤਾ ਔਰਤ ਦੀ ਰਾਜਸਥਾਨ ਦੀ ਨਹਿਰ 'ਚੋਂ ਮਿਲੀ ਲਾਸ਼
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Shaheed Ajay Singh was cremated with official honours News in punjabi, stay tuned to Rozana Spokesman