ਪੁਲਿਸ 'ਤੇ ਹਮਲੇ ਦਾ ਮਾਮਲਾ: 2 ਮੁਲਜ਼ਮ ਗ੍ਰਿਫ਼ਤਾਰ, ਇੱਕ ਮੁਲਜ਼ਮ ਖ਼ਿਲਾਫ਼ UAPA ਤਹਿਤ ਮਾਮਲਾ ਦਰਜ
Published : Jan 20, 2025, 8:43 pm IST
Updated : Jan 20, 2025, 8:43 pm IST
SHARE ARTICLE
Attack on police: 2 accused arrested, case registered against one accused under UAPA
Attack on police: 2 accused arrested, case registered against one accused under UAPA

ਛਾਪੇਮਾਰੀ ਲਈ ਗਈ ਪੁਲਿਸ ਪਾਰਟੀ 'ਤੇ ਕੀਤਾ ਸੀ ਹਮਲਾ

ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਵਿੱਚ ਹੋਏ ਕਾਰ ਖੋਹ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਗਈ ਪੁਲਿਸ ਟੀਮ ਉੱਪਰ ਜਗਰਾਉਂ ਦੇ ਪਿੰਡ ਕਮਾਲਪੁਰ ਹਮਲਾ ਕਰਨ ਵਾਲੇ ਦੋਸ਼ੀਆਂ ਕੋਲੋਂ ਪੁਲਿਸ ਨੂੰ ਭਾਰੀ ਸੰਖਿਆ ਵਿੱਚ ਤੇਜ਼ਧਾਰ ਹਥਿਆਰ ਤੇ ਵਾਹਨ ਬਰਾਮਦ ਹੋਏ ਹਨ।  ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਖਿਲਾਫ ਯੂਏਪੀਏ ਐਕਟ ਤਹਿਤ ਮਾਮਲਾ ਵੀ ਦਰਜ ਹੈ। ਜ਼ਿਕਰਯੋਗ ਹੈ ਕਿ ਦੋਸ਼ੀਆਂ ਵੱਲੋਂ ਜਗਰਾਉਂ ਦੇ ਪਿੰਡ ਕਮਾਲਪੁਰ ਵਿਖੇ ਪੁਲਿਸ ਟੀਮ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਥਾਣਾ ਸਦਰ ਲੁਧਿਆਣਾ ਦੇ ਇੰਚਾਰਜ਼ ਅਤੇ ਚੌਂਕੀ ਮੋਰਾਡੋ ਦੇ ਇੰਚਾਰਜ਼ ਜਖਮੀ ਹੋਏ ਸਨ। ਥਾਣਾ ਮੁਖੀ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਸਨ ਜਦਕਿ ਚੌਕ ਇੰਚਾਰਜ਼ ਦੇ ਉਂਗਲਾਂ ਉਪਰ ਵੱਡੇ ਕੱਟ ਲੱਗੇ ਸਨ।

ਪੁਲਿਸ ਟੀਮ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਥਾਣਾ ਸਦਰ ਲੁਧਿਆਣਾ ਦੇ ਇੰਚਾਰਜ਼ ਅਤੇ ਚੌਂਕੀ ਮੋਰਾਡੋ ਦੇ ਇੰਚਾਰਜ਼ ਜ਼ਖ਼ਮੀ ਹੋਏ ਸਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜੁਆਇੰਟ ਸੀਪੀ ਦਿਹਾਤੀ ਲੁਧਿਆਣਾ ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਮਨਜਿੰਦਰ ਸਿੰਘ ਅਤੇ ਸਿਮਰਨਜੀਤ ਨੂੰ  ਗ੍ਰਿਫ਼ਤਾਰ ਕੀਤਾ ਸੀ, ਜਿਨਾਂ ਦੇ ਕਬਜ਼ੇ ਵਿੱਚੋਂ ਖੋਹ ਕੀਤੇ ਵਾਹਨ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਜਿਸ ਵਿੱਚ 4 ਕਿਰਪਾਨਾ, 2 ਲੋਹੇ ਦੀਆਂ ਰਾਡ, 2 ਗੰਡਾਸਾ, ਸਮੇਤ ਕਈ ਹਥਿਆਰ, 3 ਮੋਟਰਸਾਈਕਲ, 2 ਕਾਰ, 1 ਛੋਟਾ ਹਾਥੀ, 1 ਕੈਂਟਰ ਬਰਾਮਦ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਦੋਸ਼ੀ ਅਕਸਰ ਹੀ ਵਾਹਨ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਕਾਬੂ ਕੀਤ ਗਏ ਦੋਸ਼ੀਆਂ ਉੱਪਰ ਕਈ ਅਪਰਾਧਕ ਮਾਮਲੇ ਦਰਜ ਹਨ ਜਦਕਿ ਪੁਲਿਸ ਟੀਮ ਉੱਪਰ ਹਮਲਾ ਕਰਨ ਵਾਲਾ ਸਿਮਰਨਜੀਤ ਸਿੰਘ ਉੱਪਰ ਇਸ ਤੋਂ ਪਹਿਲਾਂ ਹੀ ਯੂਏਪੀਏ ਤਹਿਤ ਮਾਮਲਾ ਦਰਜ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement