
ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੀਲ ਭਲਿੰਦਰ ਸਿੰਘ ਵੱਲੋਂ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਖ਼ਬਰ, ਇਸ ਸਾਲ ਜਨਵਰੀ ਵਿਚ 4 ਰੇਪ ਮਾਮਲਿਆਂ ਬਾਰੇ ਮੁਲਜ਼ਮਾਂ...
ਚੰਡੀਗੜ੍ਹ : ਸਾਡੇ ਪੱਤਰਕਾਰ ਨੀਲ ਭਲਿੰਦਰ ਸਿੰਘ ਵੱਲੋਂ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਖ਼ਬਰ, ਇਸ ਸਾਲ ਜਨਵਰੀ ਵਿਚ 4 ਰੇਪ ਮਾਮਲਿਆਂ ਬਾਰੇ ਮੁਲਜ਼ਮਾਂ ਨੇ ਖ਼ਲਾਸਾ ਕੀਤਾ ਹੈ। ਪੀੜਤਾਂ ਵੱਲੋਂ ਮੂੰਹ ਬੰਦ ਰੱਖਣ ਮਗਰੋਂ ਦੋਸ਼ੀਆਂ ਦੇ ਹੌਂਸਲੇ ਬੁਲੰਦ ਹੁੰਦੇ ਗਏ। ਹੁਣ ਤੱਕ ਦਰਜਨ ਦੇ ਕਰੀਬ ਕੁੜੀਆਂ ਦੀ ਇੱਜ਼ਤ ਲੁੱਟੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
Rape Case
ਸਮਾਜ 'ਚ ਸ਼ਰਮ ਕਾਰਨ ਸ਼ਿਕਾਇਤ ਨਾ ਹੋ ਸਕਣ ਦੇ ਕਿਆਸੇ, ਸਿੱਧਵਾਂ ਨਹਿਰ ਨੇੜੇ ਸੂਰਜ ਢਲਣ ਮਗਰੋਂ ਮੁਲਜ਼ਮ ਵਾਰਦਾਤਾਂ ਨੂੰ ਦਿੰਦੇ ਸੀ ਅੰਜ਼ਾਮ। ਤਾਜ਼ਾ ਖੁਲਾਸੇ ਮਗਰੋਂ ਲੁਧਿਆਣਾ ਪੁਲਿਸ 'ਤੇ ਵੀ ਉੱਠਿਆ ਵੱਡਾ ਸਵਾਲ। ਖੁਫ਼ੀਆ ਤੰਤਰ ਦੇ ਨੱਕ ਹੇਠਾਂ ਕਿਵੇਂ ਹੁੰਦੇ ਰਹੇ ਇੰਨੇ ਸਾਲਾਂ ਤੱਕ ਬਲਾਤਕਾਰ, ਪੀੜਤ ਕੁੜੀ ਤੇ ਦੋਸਤ ਨੂੰ ਵੀ ਲੋਕਾਂ ਨੇ ਇਸ ਰਾਹ 'ਤੇ ਜਾਣ ਤੋਂ ਵਰਜਿਆ ਸੀ। ਕੁੱਝ ਸਾਲ ਪਹਿਲਾਂ ਡੀਐਸਪੀ ਤੇ ਉਸਦੀ ਦੋਸਤ ਦਾ ਵੀ ਹੋਇਆ ਸੀ ਕਤਲ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਲਾਤਕਾਰ ਦੀਆਂ ਕਈਂ ਖ਼ਬਰਾਂ ਸਾਹਮਣੇ ਆਈਆਂ ਸਨ।
Canal way
ਲੁਧਿਆਣਾ ਵਿਚ ਬਲਾਤਕਾਰ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਸੀ। ਅਜਿਹਾ ਹੀ ਇਕ ਹੋਰ ਮਾਮਲਾ ਸਿੱਧਵਾਂ ਬੇਟ ਦੇ ਇਕ ਪਿੰਡ ਤੋਂ ਸਾਹਮਣੇ ਆਇਆ ਸੀ, ਜਿੱਥੇ ਘਰ ਵਿਚ ਵਿਆਹ ਦਾ ਕਾਰਡ ਦੇਣ ਆਏ ਇਕ ਵਿਅਕਤੀ ਨੇ ਘਰ ਵਿਚ ਇਕੱਲੀ ਨਾਬਾਲਗ ਲੜਕੀ ਵੇਖ ਕੇ ਬਲਾਤਕਾਰ ਜਿਹੀ ਘਟੀਆ ਹਰਕਤ ਨੂੰ ਅੰਜਾਮ ਦਿਤਾ।
Rape Case
ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪਿੰਡ ਦੀ 15 ਸਾਲਾਂ ਨਾਬਾਲਗ ਲੜਕੀ ਨੇ ਦੋਸ਼ ਲਗਾਇਆ ਕਿ ਮੇਰੇ ਮਾਤਾ-ਪਿਤਾ ਰਿਸ਼ਤੇਦਾਰੀ ਵਿਚ ਗਏ ਹੋਏ ਸੀ ਅਤੇ ਮੇਰੇ ਦੋਵੇਂ ਭਰਾ ਸਕੂਲ ਗਏ ਹੋਏ ਸੀ। ਉਸ ਸਮੇਂ ਮਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਿਆਹ ਦਾ ਕਾਰਡ ਦੇਣ ਦੇ ਬਹਾਨੇ ਸਾਡੇ ਘਰ ਆਇਆ ਅਤੇ ਮੈਨੂੰ ਜ਼ਬਰਦਸਤੀ ਕਮਰੇ ਵਿਚ ਲਿਜਾ ਕੇ ਮੇਰੇ ਨਾਲ ਬਲਾਤਕਾਰ ਕੀਤਾ।