ਸੁਖਰਾਜ ਸਿੰਘ ਯੂਥ ਪ੍ਰਧਾਨ ਮਾਝਾ ਜੋਨ ਤੇ ਆਪ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੀ ਸ਼ਾਦੀ ਦੇ ਰਿਸੈਪਸ਼ਨ ਪਾਰਟੀ 'ਚ ਅਹਿਮ ਸ਼ਖ਼ਸੀਅਤਾਂ ਅਸ਼ੀਰਵਾਰ ਦੇਣ ਪੁੱਜੀਆਂ.........
ਅੰਮ੍ਰਿਤਸਰ : ਸੁਖਰਾਜ ਸਿੰਘ ਯੂਥ ਪ੍ਰਧਾਨ ਮਾਝਾ ਜੋਨ ਤੇ ਆਪ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੀ ਸ਼ਾਦੀ ਦੇ ਰਿਸੈਪਸ਼ਨ ਪਾਰਟੀ 'ਚ ਅਹਿਮ ਸ਼ਖ਼ਸੀਅਤਾਂ ਅਸ਼ੀਰਵਾਰ ਦੇਣ ਪੁੱਜੀਆਂ, ਜਿਨ੍ਹਾਂ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਓਮ ਪ੍ਰਕਾਸ਼ ਸੋਨੀ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਭਗਵੰਤ ਮਾਨ ਪੰਜਾਬ ਪ੍ਰਧਾਨ, ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ ਨੇ ਭਾਈ ਮੋਹਕਮ ਸਿੰਘ ਸਮੇਤ ਅਣਗਿਣਤ ਵੱਖ-ਵੱਖ ਸ਼ਖ਼ਸੀਅਤਾਂ ਸਿਆਸੀ, ਧਾਰਮਕ, ਸਮਾਜਕ ਸੰਗਠਨਾਂ ਦੀਆਂ ਪੁੱਜੀਆਂ।
ਇਹ ਵਿਆਹ ਵੇਖਣ ਵਾਲਾ ਸੀ। ਵਿਆਹ ਵਾਲੀ ਜੋੜੀ ਨੇ ਇਕੋ ਰੰਗ ਦੇ ਸੂਟ ਪਹਿਨੇ ਸਨ। ਵਿਆਹ ਵਾਲੇ ਮੁੰਡੇ ਸੁਖਰਾਜ ਸਿੰਘ ਨੇ ਸੀ-ਗਰੀਨ ਰੰਗ ਦੀ ਪੱਗ ਤੇ ਹਰੇ ਰੰਗ ਦੀ ਸ਼ੇਰਵਾਨੀ ਅਤੇ ਪ੍ਰੋ.ਬਲਜਿੰਦਰ ਕੌਰ ਨੇ ਮੈਚਿੰਗ ਹਰ ਫਿੱਕੇ ਹਰੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ। ਵਿਆਹੁਤਾ ਜੋੜੀ ਨੇ ਸਮੂਹ ਪ੍ਰਹੁਣਿਆਂ ਦਾ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਦੀ ਆਮਦ 'ਤੇ ਧਨਵਾਦ ਵੀ ਕੀਤਾ ਗਿਆ। ਇਸ ਮੌਕੇ ਸਭਿਆਚਾਰ ਪ੍ਰੋਗਰਾਮ ਵੀ ਚੋਟੀ ਦੇ ਕਲਾਕਾਰਾਂ ਵਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰੀਨ ਨੇ ਬਹੁਤ ਸੁਲਾਹਿਆ।