
ਬੇਅਦਬੀ ਮਾਮਲੇ ਨੂੰ ਲੈ ਕੇ ਭੜਕਿਆ ਕੁਲਤਾਰ ਸੰਧਵਾਂ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਬਹੁਤ ਹੀ ਹੰਗਾਮੇਦਾਰ ਰਿਹਾ। ਬਜਟ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਇਆ ਪਰ ਥੋੜ੍ਹੇ ਸਮੇਂ ਦੀ ਮਿਆਦ ਦੇ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਹੰਗਾਮਾ ਪੈਦਾ ਕਰ ਰਹੀਆਂ ਸਨ। ਹੰਗਾਮੇ ਤੋਂ ਬਾਅਦ, ਕਾਰੋਬਾਰੀ ਸਲਾਹਕਾਰ ਕਮੇਟੀ ਦੀ ਬੈਠਕ ਤੋਂ ਬਾਅਦ ਬਜਟ ਸੈਸ਼ਨ ਨੂੰ 4 ਮਾਰਚ ਤੱਕ ਵਧਾ ਦਿੱਤਾ ਗਿਆ ਹੈ।
photo
ਹੁਣ 25 ਫਰਵਰੀ ਦੀ ਬਜਾਏ 28 ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੈਸ਼ਨ ਦਾ ਸਮਾਂ 20 ਤੋਂ 28 ਫਰਵਰੀ ਤੱਕ ਨਿਰਧਾਰਤ ਕੀਤਾ ਗਿਆ ਸੀ। ਇਸ ਬਜਟ ਸ਼ੈਸ਼ਨ ਵਿਚ ਪੇਸ਼ ਹੋਣ ਆਏ ਕੁਲਤਾਰ ਸੰਧਵਾਂ ਨਾਲ ਸਪੋਕਸਮੈਨ ਟੀਵੀ ਨੇ ਖਾਸ ਗੱਲਬਾਤ ਕੀਤੀ। ਜਦੋਂ ਉਹਨਾਂ ਤੋਂ ਬਜਟ ਸ਼ੈਸ਼ਨ ਵਿਚ ਹੋਈ ਬਰਗਾੜੀ ਕਾਂਡ ਦੀ ਗੱਲਬਾਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਵੱਡਾ ਐਲਾਨ ਕੀਤਾ ਹੈ।
File Photo
ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਹੀ ਕਰੇਗੀ। ਕੈਪਟਨ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਸੀਬੀਆਈ ਸੁਪਰੀਮ ਕੋਰਟ 'ਚ ਕੇਸ ਹਾਰ ਗਈ ਹੈ ਅਤੇ ਉਹਨਾਂ ਤੋਂ ਇਹ ਕੇਸ ਵਾਪਸ ਲੈ ਲਿਆ ਗਿਆ ਹੈ। ਉਹਨਾਂ ਨੇ ਕਿਹਾ ਅਸੀਂ ਇਸ ਮੁੱਦੇ ਤੇ ਗੱਲਬਾਤ ਕਰਾਉਣਾ ਚਾਹੁੰਦੇ ਸਨ। ਉਹਨਾਂ ਕਿਹਾ ਕਿ ਉਹ ਇਹ ਪੁੱਛਣਾ ਚਾਹੁੰਦੇ ਸਨ ਕਿ ਪ੍ਰਮੋਧ ਕੁਮਾਰ ਨੇ ਜੋ ਇਹ ਕੇਸ ਦੁਬਾਰਾ ਸੀਬੀਆਈ ਨੂੰ ਭੇਜਣ ਲਈ ਕਿਹਾ ਸੀ ਉਸ ਤੇ ਕੋਈ ਐਕਸ਼ਨ ਲਿਆ ਕਿ ਨਹੀਂ।
File Photo
ਕੁਲਤਾਰ ਸੰਧਵਾਂ ਨੇ ਕਿਹਾ ਕਿ ਇਹ ਗੇਮਾਂ ਖੇਡ ਰਹੇ ਹਨ। ਕੁਲਤਾਰ ਸੰਧਵਾਂ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਭ ਤੋਂ ਵੱਡੇ ਦੋਸ਼ੀ ਅਕਾਲੀ ਦਲ ਵਾਲੇ ਨੇ ਤੇ ਉਹਨਾਂ ਨੇ ਹੀ ਆ ਕੇ ਇੱਥੇ ਰੌਲਾਂ ਪਾਉਣਾ ਸ਼ੁਰੂ ਕਰ ਦਿੱਤਾ। ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਜ਼ਿੰਮੇਵਾਰਾਂ ਬਾਰੇ ਪਤਾ ਹੈ ਪਰ ਫਿਰ ਵੀ ਅਕਾਲੀ ਦਲ ਵਾਲਿਆਂ ਨੇ ਇਹਨਾਂ ਮੁੱਦਿਆਂ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
File Photo
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਅਸਲੀ ਚੋਰ ਬਾਦਲ ਦਲ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਇਹਨਾਂ ਦੇ ਨਾਲ ਹੀ ਕੈਪਟਨ ਵੀ ਰਲਿਆ ਹੋਇਆ ਹੈ। ਉਹਨਾਂ ਨੇ ਕਿਹਾ ਇਹ ਸਾਰੇ ਪੰਜਾਬ ਦੇ ਮੁੱਦਿਆਂ ਤੇ ਵਿਚਾਰ ਚਰਚਾ ਨਹੀਂ ਹੋਣ ਦਿੰਦੇ। ਜਦੋਂ ਕੁਲਤਾਰ ਸੰਧਵਾਂ ਤੋਂ ਇਹ ਪੁੱਛਿਆ ਗਿਆ ਕਿ ਅਕਾਲੀਆਂ ਨੇ ਸਾਫ ਤੌਰ ਤੇ ਕਿਹਾ ਹੈ ਕਿ ਪੰਜਾ ਤੇ ਝਾੜੂ ਦੋਵੇਂ ਮਿਲੇ ਹੋਏ ਹਨ ਤਾਂ ਉਹਨਾਂ ਨੇ ਕਿਹਾ ਕਿ ਆਪ ਨਾਲ ਪੰਜਾਬ ਦੇ ਲੋਕਾਂ ਦਾ ਪੰਜਾ ਮਿਲਿਆ ਹੋਇਆ ਹੈ
File Photo
ਪਰ ਕੈਪਟਨ ਦਾ ਪੰਜਾ ਸੁਖਬੀਰ ਬਾਦਲ ਨਾਲ ਮਿਲਿਆ ਹੋਇਆ ਹੈ। ਜਦੋਂ ਸੰਧਵਾਂ ਤੋਂ ਕੈਪਟਨ ਦੇ ਬਰਗਾੜੀ ਕਾਂਡ ਦੇ ਐਲਾਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਗੁਰੂ ਨੂੰ ਬੇਅੰਤ ਦੱਸਿਆ ਉਹਨਾਂ ਕਿਹਾ ਕਿ ਬੰਦੇ ਦੀ ਕਚਹਿਰੀ ਚੋਂ ਬੰਦਾ ਭੱਜ ਸਕਦਾ ਹੈ ਪਰ ਗੁਰੂ ਦੀ ਕਚਹਿਰੀ ਚੋਂ ਕੋਈ ਨਹੀਂ ਭੱਜ ਸਕਦਾ। ਉਹਨਾਂ ਨੇ ਕਿਹਾ ਰੱਬ ਕੈਪਟਨ ਤੇ ਵੀ ਮੇਹਰ ਕਰਨ ਜੇ ਉਹਨਾਂ ਨੇ ਬਰਗਾੜੀ ਮੁੱਦੇ ਦੀ ਸੁਣਵਾਈ ਸਮੇਂ ਸਿਰ ਕਰ ਦਿੱਤੀ ਤਾਂ ਠੀਕ ਹੈ ਨਹੀਂ ਤਾਂ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਵਾਂਗ ਕੈਪਟਨ ਨੂੰ ਵੀ ਖੁੰਜੇ ਲਗਾ ਦੇਣਾ ਹੈ।