
ਸਿੱਧੂ, ਢੀਂਡਸਾ ਤੇ ਟਕਸਾਲੀਆਂ ਦੀ ਸਾਂਝ ਦਾ ਮੁਕਾਬਲਾ ਕਰਨਾ ਰਵਾਇਤੀ ਪਾਰਟੀਆਂ ਲਈ ਔਖਾ ਹੁੰਦਾ ਜਾ ਰਿਹੈ
ਅੰਮ੍ਰਿਤਸਰ : ਦਿੱਲੀ ਚੋਣ ਨਤੀਜਿਆਂ ਮਗਰੋਂ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਆਇਆ ਹੈ ਅਤੇ ਇਕਦਮ ਅੰਦਰੂਨੀ ਤੇ ਬਾਹਰੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਵੇਲੇ ਪੰਜਾਬ ਦੇ ਰਾਜਨੀਤਿਕ ਮੰਚ 'ਤੇ ਸੱਭ ਤੋਂ ਜ਼ਿਆਦਾ ਚਰਚਾ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਦੀ ਸਰਕਾਰੇ-ਦਰਬਾਰੇ ਅਤੇ ਲੋਕਾਂ ਵਿਚ ਹੈ।
Photo
ਪ੍ਰਕਾਸ਼ ਸਿੰਘ ਬਾਦਲ ਪ੍ਰਵਾਰ ਵਿਰੁਧ ਡਟੇ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੀ ਪੰਥਕ ਸਫ਼ਾਂ ਵਿਚ ਚਰਚਾ ਹੈ। ਕੈਪਟਨ ਵਜ਼ਾਰਤ ਤੋਂ ਅਸਤੀਫ਼ਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਪਿਛਲੇ 6 ਮਹੀਨਿਆਂ ਤੋਂ ਘਰ ਬੈਠੇ ਹਨ, ਜਿਥੇ ਉਨ੍ਹਾਂ ਦੇ ਹਿਮਾਇਤੀ ਅਤੇ ਹੋਰ ਰਾਜਨੀਤੀਵਾਨ ਅਕਸਰ ਮਿਲਦੇ ਹਨ।
Photo
ਦਿੱਲੀ ਚੋਣ ਨਤੀਜਿਆਂ ਨੇ ਘਰ ਬੈਠੇ ਨਵਜੋਤ ਸਿੰਘ ਸਿੱਧੂ ਨੂੰ ਇਕਦਮ ਹੀਰੋ ਬਣਾ ਦਿਤਾ ਹੈ, ਜਿਨ੍ਹਾਂ ਨੇ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਦਿੱਲੀ ਚੋਣਾਂ ਵਿਚ ਪ੍ਰਚਾਰ ਕਰਨ ਦੀ ਥਾਂ ਦੂਰੀ ਬਣਾ ਕੇ ਰੱਖੀ। ਨਵਜੋਤ ਸਿੰਘ ਸਿੱਧੂ ਦੇ ਵੱਧ ਰਹੇ ਸਿਆਸੀ ਪ੍ਰਭਾਵ ਕਾਰਨ ਹੀ ਭਾਜਪਾ ਨੇ ਹਾਲ ਦੀ ਘੜੀ ਰਣਨੀਤੀ ਬਦਲਦਿਆਂ ਅਪਣੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਵੱਡੇ ਬਾਦਲ ਕੋਲ ਉਨਾ ਦਾ ਗੁੱਸਾ ਠੰਡਾ ਕਰਨ ਲਈ ਭੇਜਿਆ ਹੈ।
Photo
ਨਵਜੋਤ ਸਿੰਘ ਸਿੱਧੂ ਨੇ ਮੀਡੀਆ ਤੋਂ ਭਾਂਵੇਂ ਦੂਰੀ ਬਣਾ ਕੇ ਰੱਖੀ ਹੈ ਪਰ ਉਹ ਢੁਕਵੇਂ ਮੌਕੇ ਦੀ ਭਾਲ ਵਿਚ ਹਨ।ਇਸ ਵੇਲੇ ਸਿੱਧੂ ਬਾਦਲ ਵਿਰੋਧੀਆਂ, ਆਮ ਆਦਮੀ ਪਾਰਟੀ ਅਤੇ ਆਪਣੀ ਪਾਰਟੀ ਕਾਂਗਰਸ ਦੇ ਵੱਡੇ ਗਰੁਪ ਦੇ ਸੰਪਰਕ ਵਿਚ ਹਨ। ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਵਲੋਂ ਸਿੱਧੂ ਦੀ ਕੀਤੀ ਗਈ ਤਾਰੀਫ਼ ਨੂੰ ਬੜੀ ਗੰਭੀਰਤਾ ਨਾਲ ਸਿਆਸੀ ਹਲਕੇ ਲੈ ਰਹੇ ਹਨ।
Photo
ਸਿਆਸੀ ਹਲਕੇ ਇਹ ਮੰਨ ਕੇ ਚਲ ਰਹੇ ਹਨ ਕਿ ਕਾਂਗਰਸ,ਬਾਦਲ ਵਿਰੋਧੀਆਂ, ਆਮ ਆਦਮੀਂ ਪਾਰਟੀ ਸਮੇਤ ਪੰਜਾਬ ਦੀ ਸਮੁਚੀ ਵਿਰੋਧੀ ਧਿਰ ਕੋਲ ਕੇਵਲ ਨਵਜੋਤ ਸਿੰਘ ਸਿੱਧੂ ਹੀ ਇਕੋ-ਇਕ ਬੇਹੱਦ ਪ੍ਰਭਾਵਸ਼ਾਲੀ ਬੁਲਾਰਾ ਹੈ ਜਿਸ ਤੇ ਲੋਕ ਇਤਬਾਰ ਕਰਨ ਦੇ ਨਾਲ-ਨਾਲ ਉਸ ਦੀ ਗਲ ਸੁਣਨ ਨੂੰ ਤਿਆਰ ਹਨ ।
Photo
ਸਿਆਸੀ ਹਲਕਿਆਂ ਮੁਤਾਬਕ ਨਵਜੋਤ ਸਿੰਘ ਸਿੱਧੂ ਸਿਰੇ ਦਾ ਇਮਾਨਦਾਰ,ਲੋਕਾਂ ਦਾ ਦਰਦ ਜਾਨਣ ਤੇ ਦੂਰ ਕਰਨ ਲਈ ਬੇਚੈਨ,ਜਾਗਦੀ ਜਮੀਰ ਵਾਲਾ,ਅਣਖ ਤੇ ਵਾਅਦੇ ਦਾ ਪੱਕਾ, ਪੰਜਾਬ ਅਤੇ ਲੋਕਾਂ ਨਾਲ ਖੜਨ ਲਈ ਰਾਜ-ਸਭਾ ਤੇ ਵਜਾਰਤੀ ਸੁੱਖ ਦਾ ਤਿਆਗ ਕਰਕੇ ਘਰ ਬੈਠਣ ਵਾਲਾ ਹੈ। ਉਸ ਵਿਚ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਕੁੱਟ-ਕੁੱਟ ਕੇ ਭਰੀ ਹੈ।
Photo
ਕਰਤਾਰਪੁਰ ਲਾਂਘੇ ਦੇ ਹੀਰੋ ਵਜੋਂ ਉਭਰੇ ਨਵਜੋਤ ਸਿੰਘ ਸਿੱਧੂ ਦੀ ਕਦਰ ਸਿੱਖ ਕੌਮ ਅਤੇ ਘੱਟ ਗਿਣਤੀਆਂ ਵਿਚ ਵੀ ਚੋਖੀ ਵਧੀ ਹੈ। ਦੂਸਰੇ ਪਾਸੇ ਸੁਖਦੇਵ ਸਿੰਘ ਢੀਂਡਸਾ ਪੰਥਕ ਹਿਤਾਂ ਵਾਸਤੇ ਮੈਦਾਨ ਚ ਆਏ ਹਨ ਕਿ ਉਹ ਹੁਣ ਚੋਣ ਲੜਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸੀ੍ਰ ਅਕਾਲ ਤਖਤ ਸਾਹਿਬ ਦੀ ਅਜ਼ਾਦ ਹੋਂਦ ਮੁੜ ਬਰਕਰਾਰ ਕਰਵਾਉਣ ਲਈ ਦਿਨ-ਰਾਤ ਇਕ ਕਰਨਗੇ।
Photo
ਚਰਚਾ ਦਾ ਬਜਾਰ ਗਰਮ ਹੈ ਕਿ ਇਸ ਵੇਲੇ ਸਿਆਸਤਦਾਨਾਂ ਦੇ ਲਾਰਿਆਂ ਤੋਂ ਲੋਕ ਥੱਕ ਚੁੱਕੇ ਹਨ। ਬੇਰੁਜਗਾਰੀ, ਮਹਿੰਗਾਈ, ਕਿਸਾਨੀ ਖੁਦਕੁਸ਼ੀਆਂ, ਕਿਸਾਨੀ ਕਰਜ਼ਾ, ,ਬਰੇਨ-ਡਰੇਨ ਹੋ ਰਹੀ ਹੈ। ਡਰੱਗਜ਼ ਦੀ ਵਰਤੋਂ ਘੱਟਣ ਦੀ ਥਾਂ ਵਧੀ ਹੈ ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀ ਅਜੇ ਤੱਕ ਫੜੇ ਨਹੀ ਗਏ।