
ਸਾਬਕਾ ਸਿਹਤ ਮੰਤਰੀ ਅਤੇ ਹਲਕਾ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ 4 ਫੇਸ ਵਿਚ ਏਸੀ, ਫਰਿੱਜ, ਕੂਲਰਾਂ ਆਦਿ ਨਾਲ ਭਰਿਆ ਟੈਂਪੂ ਫੜਿਆ ਹੈ।
ਮੋਹਾਲੀ: ਸਾਬਕਾ ਸਿਹਤ ਮੰਤਰੀ ਅਤੇ ਹਲਕਾ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ 4 ਫੇਸ ਵਿਚ ਏਸੀ, ਫਰਿੱਜ, ਕੂਲਰਾਂ ਆਦਿ ਨਾਲ ਭਰਿਆ ਟੈਂਪੂ ਫੜਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਇਹ ਸਮਾਜ ਲੋਕਾਂ ਵਿਚ ਵੰਡਣ ਲਈ ਲਿਆਂਦਾ ਹੈ। ਇਸ ਮੌਕੇ ਉਹਨਾਂ ਨਾਲ ਪੁਲਿਸ ਕਰਮਚਾਰੀ ਵੀ ਮੌਜੂਦ ਸਨ। ਹਾਲਾਂਕਿ ਬਾਅਦ ਵਿਚ ਪੁਸ਼ਟੀ ਹੋਈ ਕਿ ਇਹ ਸਮਾਨ ਕਿਸੇ ਦੇ ਘਰ ਲਿਜਾਇਆ ਜਾ ਰਿਹਾ ਸੀ, ਇਹ ਸਮਾਨ ਕੁਲਵੰਤ ਸਿੰਘ ਨੇ ਨਹੀਂ ਭੇਜਿਆ। ਪੁਲਿਸ ਨੇ ਪੁਸ਼ਟੀ ਕਰਨ ਤੋਂ ਬਾਅਦ ਆਟੋ ਚਾਲਕ ਅਤੇ ਉਸ ਦੇ ਸਾਥੀ ਨੂੰ ਛੱਡ ਦਿੱਤਾ।