
ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਨੇ ਆਪਣੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨਾਲ ਸਵਾਮੀ ਸਤਿਆਨੰਦ ਕਾਲਜ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਨੇ ਆਪਣੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨਾਲ ਸਵਾਮੀ ਸਤਿਆਨੰਦ ਕਾਲਜ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਚੋਣ ਅਗਲੀਆਂ ਪੀੜ੍ਹੀਆਂ ਲਈ ਹੈ। ਅਸੀਂ ਅੱਤਵਾਦ ਨਾਲ ਇਕ ਪੀੜ੍ਹੀ ਗੁਆ ਦਿੱਤੀ ਹੈ। ਦੂਜੀ ਪੀੜੀ ਨਸ਼ੇ ਵਿਚ ਗੁਆ ਦਿੱਤੀ। ਤੀਜੀ ਪੀੜੀ 70 ਹਜ਼ਾਰ ਕਰੋੜ ਦੀਆਂ ਜਾਇਦਾਦਾਂ ਵੇਚ ਕੇ ਪੰਜਾਬ ਛੱਡ ਰਹੀ ਹੈ।
Navjot Sidhu and Navjot Kaur Sidhu
ਸਿੱਧੂ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਪੜਾਅ ਹੈ ਅਤੇ ਮੈਂ ਸਮਝਦਾ ਹਾਂ ਕਿ ਲੋਕਾਂ ਨੂੰ ਚੋਣ ਕਰਨੀ ਪਵੇਗੀ ਕਿ ਉਹ ਸਿਸਟਮ ਨੂੰ ਬਦਲਣਾ ਚਾਹੁੰਦੇ ਹਨ ਜਾਂ ਰਵਾਇਸੀ ਸਿਸਟਮ ਵਿਚ ਰਹਿਣਾ ਚਾਹੁੰਦੇ ਹਨ ਜੋ ਪੰਜਾਬ ਲਈ ਕੈਂਸਰ ਬਣ ਚੁੱਕਿਆ ਹੈ। ਉਹਨਾਂ ਕਿਹਾ ਕਿ ਲੋਕ ਬਦਲਾਅ ਲਈ ਜ਼ਰੂਰ ਅੱਗੇ ਆਉਣਗੇ। ਸਿੱਧੂ ਨੇ ਕਿਹਾ ਕਿ ਮਾਫੀਆ ਆਪਣੀ ਹੋਂਦ ਬਚਾਉਣ ਲਈ ਮੇਰੇ ਖਿਲਾਫ ਇੱਕਠਾ ਹੋ ਗਿਆ ਹੈ, ਜਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।