ਮੈਂ ਲਗਾਤਾਰ ਕਹਿ ਰਿਹਾ ਸੀ ਕਿ ਬਾਕੀ 39 ਮਾਰੇ ਜਾ ਚੁੱਕੇ ਹਨ - ਹਰਜੀਤ ਮਸੀਹ
Published : Mar 20, 2018, 4:59 pm IST
Updated : Mar 20, 2018, 4:59 pm IST
SHARE ARTICLE
harjit masih
harjit masih

ਮੈਂ ਲਗਾਤਾਰ ਕਹਿ ਰਿਹਾ ਸੀ ਕਿ ਬਾਕੀ 39 ਮਾਰੇ ਜਾ ਚੁੱਕੇ ਹਨ - ਹਰਜੀਤ ਮਸੀਹ

ਇਰਾਕ 'ਚ 2014 'ਚ ਅਗਵਾ ਹੋਏ 39 ਭਾਰਤੀ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਦੀ ਪੁਸ਼ਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਕੀਤੀ। ਉਨ੍ਹਾਂ ਨੇ ਦੱਸਿਆ ਕਿ 38 ਲੋਕਾਂ ਦਾ ਡੀ.ਐੱਨ.ਏ. ਮੈਚ ਹੋ ਗਿਆ ਹੈ, ਜਦੋਂ ਕਿ 39ਵੇਂ ਦਾ ਡੀ.ਐੱਨ.ਏ. 70 ਫੀਸਦੀ ਤੱਕ ਮੈਚ ਹੋ ਗਿਆ। ਲਾਸ਼ਾਂ ਦੇ ਢੇਰ 'ਚੋਂ ਭਾਰਤੀਆਂ ਦੀ ਲਾਸ਼ਾਂ ਨੂੰ ਲੱਭਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਮਾਰੇ ਜਾਣ ਦਾ ਪਤਾ ਲੱਗਾ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਨ੍ਹਾਂ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਅੰਮ੍ਰਿਤਸਰ ਏਅਰਪੋਰਟ ਲਿਆਂਦਾ ਜਾਵੇਗਾ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਨ੍ਹਾਂ 'ਚੋਂ 31 ਪੰਜਾਬ ਦੇ ਅਤੇ ਚਾਰ ਹਿਮਾਚਲ ਪ੍ਰਦੇਸ਼ ਦੇ ਹਨ। ਵਿਦੇਸ਼ ਮੰਤਰੀ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ। 

harjit harjit

ਜ਼ਿਕਰਯੋਗ ਹੈ ਕਿ ਆਈ.ਐੱਸ.ਆਈ.ਐੱਸ. ਦੇ ਚੰਗੁਲ ਤੋਂ ਬਚ ਕੇ ਭਾਰਤ ਆਏ ਗੁਰਦਾਸਪੁਰ ਦੇ ਹਰਜੀਤ ਨੇ ਪਹਿਲਾਂ ਹੀ ਦਾਅਵਾ ਕਰ ਦਿੱਤਾ ਸੀ ਕਿ ਅੱਤਵਾਦੀਆਂ ਨੇ ਉਸ ਦੇ ਸਾਹਮਣੇ ਹੀ ਸਾਰੇ ਲੋਕਾਂ ਨੂੰ ਮਾਰ ਦਿੱਤਾ ਸੀ ਪਰ ਉਸ ਦੀ ਗੱਲ 'ਤੇ ਕਿਸੇ ਨੇ ਯਕੀਨ ਨਹੀਂ ਕੀਤਾ। ਹਰਜੀਤ ਦਾ ਵਾਰ-ਵਾਰ ਕਹਿਣਾ ਸੀ ਕਿ ਬਗਦਾਦੀ ਦੇ ਅੱਤਵਾਦੀਆਂ ਨੇ 39 ਭਾਰਤੀਆਂ ਨੂੰ ਉਸ ਦੇ ਸਾਹਮਣੇ ਹੀ ਮਾਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਅਗਵਾ ਕੀਤਾ, 2 ਦਿਨ ਨਾਲ ਰੱਖਿਆ ਅਤੇ ਫਿਰ ਮਾਰ ਦਿੱਤਾ। ਦਰਅਸਲ ਮੋਸੁਲ ਤੋਂ ਅੱਤਵਾਦੀਆਂ ਨੇ 80 ਲੋਕਾਂ ਨੂੰ ਅਗਵਾ ਕੀਤਾ ਸੀ। ਇਨ੍ਹਾਂ 'ਚੋਂ 40 ਭਾਰਤ ਦੇ ਸਨ ਅਤੇ 40 ਬੰਗਲਾਦੇਸ਼ੀ। ਸਾਰਿਆਂ ਨੂੰ ਬਗਦਾਦੀ ਦੇ ਅੱਤਵਾਦੀ ਬਦੂਸ਼ ਲੈ ਕੇ ਗਏ। ਹਰਜੀਤ ਵੀ ਉਨ੍ਹਾਂ 40 'ਚੋਂ ਇਕ ਹੈ। ਹਰਜੀਤ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਨੂੰ ਵੀ ਗੋਲੀ ਮਾਰੀ ਸੀ ਪਰ ਉਹ ਬਚ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਬੰਗਲਾਦੇਸ਼ੀ ਦੱਸਿਆ ਅਤੇ ਉੱਥੋਂ ਦੌੜ ਗਿਆ। ਮੋਸੁਲ ਤੋਂ ਦੌੜ ਕੇ ਹਰਜੀਤ ਹਿੰਦੁਸਤਾਨ ਪੁੱਜਿਆ।

harjitharjit

 ਹਰਜੀਤ ਮਸੀਹ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕਹਿ ਰਹੇ ਸਨ ਕਿ ਇਰਾਕ ਵਿਚ ਫਸੇ 39 ਭਾਰਤੀ ਮਾਰੇ ਗਏ ਹਨ। ਹਰਜੀਤ ਮਸੀਹ ਗੁਰਦਾਸਪੁਰ ਦੇ ਕਾਲਾ ਅਫ਼ਗ਼ਾਨਾਂ ਦਾ ਰਹਿਣ ਵਾਲਾ ਹੈ। ਮਸੀਹ ਉਨ੍ਹਾਂ 40 ਭਾਰਤੀਆਂ ਵਿਚੋਂ ਸੀ ਜਿਨ੍ਹਾਂ ਨੂੰ ਆਈ.ਐਸ.ਆਈ.ਐਸ. ਨੇ ਅਗਵਾ ਕਰ ਲਿਆ ਸੀ। ਉਸ ਦਾ ਕਹਿਣਾ ਹੈ ਕਿ 39 ਭਾਰਤੀਆਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਮਾਰਿਆ ਗਿਆ ਪਰ ਸਰਕਾਰ ਨੇ ਉਸ ਦੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement