
ਮੋਰਿੰਡਾ ਨੇੜਲੇ ਪਿੰਡ ਸਮਾਣਾ ਖੁਰਦ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।
ਮੋਰਿੰਡਾ (ਮਨਜੀਤ ਸਿੰਘ ਸੋਹੀ) : ਮੋਰਿੰਡਾ ਨੇੜਲੇ ਪਿੰਡ ਸਮਾਣਾ ਖੁਰਦ ਵਿਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਪਿੰਡ ਵਿਚ ਫੈਲ ਰਹੀ ਗੰਦਗੀ ਕਾਰਨ ਕਿਸੇ ਵੀ ਸਮੇਂ ਭਿਆਨਕ ਬਿਮਾਰੀ ਦੇ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਸਮਾਣਾ ਖੁਰਦ ਦੀ ਸਰਪੰਚ ਜਸਬੀਰ ਕੌਰ, ਸੱਜਣ ਸਿੰਘ ਬਾਵਾ, ਸਾਬਕਾ ਸਰਪੰਚ ਜਸਪਾਲ ਸਿੰਘ, ਪੰਚਾਇਤ ਮੈਂਬਰ ਅਜਮੇਰ ਸਿੰਘ, ਹਰਿੰਦਰ ਸਿੰਘ, ਲਖਬੀਰ ਸਿੰਘ ਤੇ ਕਰਮਜੀਤ ਸਿੰਘ ਬਿੱਟਾ ਨੇ ਦੱਸਿਆ ਕਿ ਪਿੰਡ ਸਮਾਣਾ ਖੁਰਦ ਵਿਚ ਸਥਿਤ ਗੰਦੇ ਪਾਣੀ ਵਾਲੇ ਟੋਭੇ 'ਤੇ ਕੁਝ ਪਿੰਡ ਦੇ ਹੀ ਲੋਕਾਂ ਵਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਹਨ।
Dirty water ਇਸ ਟੋਭੇ ਦਾ ਅਕਾਰ ਬਹੁਤ ਛੋਟਾ ਹੋ ਗਿਆ ਹੈ। ਜਿਸ ਕਾਰਨ ਗੰਦੇ ਪਾਣੀ ਦਾ ਸਹੀ ਢੰਗ ਨਾਲ ਨਿਕਾਸ ਨਾ ਹੋਣ ਕਰਕੇ ਪਿੰਡ ਵਿਚ ਗੰਦਗੀ ਫੈਲ ਰਹੀ ਹੈ। ਪਿੰਡ ਵਾਸੀਆਂ ਨੇ ਕਿਹਾ ਦੂਜੇ ਟੋਭੇ ਦਾ ਸਾਰਾ ਗੰਦਾ ਪਾਣੀ ਉਨ੍ਹਾਂ ਦੇ ਪਿੰਡ ਦੇ ਸਮਸ਼ਾਨ ਘਾਟ ਵਿੱਚ ਭਰਿਆ ਹੋਇਆ ਜਿਸ ਕਾਰਨ ਸਮਸ਼ਾਨ ਘਾਟ ਵਿਚ ਜਾਣਾ ਵੀ ਮੁਸ਼ਕਲ ਹੈ। ਇਸ ਮਾਮਲੇ ਸੰਬੰਧੀ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ ਸਮੇਤ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸੱਮਸਿਆ ਬਾਰੇ ਜਾਣਕਾਰੀ ਦਿਤੇ ਜਾਣ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਕਾਰਵਾਈ ਕਰਨ ਲਈ ਤਿਆਰ ਨਹੀਂ। ਇਸ ਲਈ ਪਿੰਡ ਵਾਸੀਆ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਹੈ ਕਿ ਪਿੰਡ ਦੇ ਟੋਭਿਆਂ 'ਤੇ ਕੀਤੇ ਹੋਏ ਨਜਾਇਜ਼ ਕਬਜ਼ਾ ਤੁਰਤ ਹਟਾਏ ਜਾਣ ਤਾਂ ਜੋ ਗੰਦੇ ਪਾਣੀ ਦਾ ਸਹੀ ਢੰਗ ਨਾਲ ਨਿਕਾਸ ਹੋ ਸਕੇ।