ਵੱਡਾ ਟ੍ਰੇਨ ਹਾਦਸਾ ਟਲਿਆ
Published : Mar 20, 2019, 12:55 pm IST
Updated : Mar 20, 2019, 12:55 pm IST
SHARE ARTICLE
Big train avoided accident
Big train avoided accident

ਸ਼ਤਾਬਦੀ ਹਿਮਾਲੀਆਨ ਕੁਈਨ ਦਾ ਆਖ਼ਰੀ ਡੱਬਾ ਅਚਾਨਕ ਪਟੜੀ ਤੋਂ ਉੱਤਰ ਗਿਆ

ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਸ਼ਤਾਬਦੀ ਹਿਮਾਲੀਆਨ ਕੁਈਨ ਦਾ ਆਖ਼ਰੀ ਡੱਬਾ ਅਚਾਨਕ ਪਟੜੀ ਤੋਂ ਉੱਤਰ ਗਿਆ। ਇਸ ਘਟਨਾ ਸਮੇਂ ਟ੍ਰੇਨ ਸੋਨੀਪਤ ਦੇ ਭੋਡਵਾਲ ਮਾਜਰੀ ਸਟੇਸ਼ਨ ਤੋਂ ਲੰਘ ਰਹੀ ਸੀ ਅਤੇ ਟ੍ਰੇਨ ਦੀ ਸਪੀਡ 100 ਕਿ:ਮੀ ਪ੍ਰਤੀ ਘੰਟਾ ਸੀ। ਪਟੜੀ ਤੋਂ ਉੱਤਰ ਕੇ ਡੱਬਾ ਇੱਕ ਕਿਲੋਮੀਟਰ ਤੱਕ ਟ੍ਰੇਨ ਦੇ ਨਾਲ ਹੀ ਚੱਲਦਾ ਰਿਹਾ। ਜੇਕਰ ਡਰਾਈਵਰ ਟ੍ਰੇਨ ਨਾ ਰੋਕਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਇਸ ਹਾਦਸੇ ਤੋਂ ਬਾਅਦ ਆਵਾਜਾਈ ਤੇ ਕਾਫ਼ੀ ਅਸਰ ਪਿਆ। ਇਸ ਰੂਟ ਦੀਆਂ ਸਾਰੀਆਂ ਟ੍ਰੇਨਾਂ ਇੱਕ ਦੋ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਹਾਦਸੇ ਦਾ ਕਾਰਨ ਪਟੜੀ ਵਿਚ ਦਰਾੜ ਪੈਣਾ ਕਿਹਾ ਜਾ ਰਿਹਾ ਹੈ। ਰੇਲਵੇ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਟ੍ਰੈਕ ਦੀ ਚੈਕਿੰਗ ਕੀਤੀ। ਜਿਸ ਦੌਰਾਨ ਮੁਰੰਮਤ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਟ੍ਰੇਨ ਨੂੰ ਵੀ ਕੁੱਝ ਸਮੇਂ ਬਾਅਦ ਰਵਾਨਾ ਕਰ ਦਿੱਤਾ ਗਿਆ। ਰਾਹਤ ਦੀ ਗੱਲ ਇਹ ਹੈ ਕਿ ਵੱਡਾ ਹਾਦਸਾ ਹੋਣ ਤੋਂ ਬਚ ਗਿਆ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement