ਖੰਨਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 1 ਕਿਲੋ ਹੈਰੋਇਨ, 5 ਗ੍ਰਾਮ ਕਰੈਕ ਸਮੇਤ ਵਿਦੇਸ਼ੀ ਵਿਅਕਤੀ ਕਾਬੂ
Published : Mar 20, 2019, 1:15 pm IST
Updated : Mar 20, 2019, 1:22 pm IST
SHARE ARTICLE
SSP Khanna, Dhruv Dahiya
SSP Khanna, Dhruv Dahiya

ਧਰੁਵ ਦਹਿਆ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਦਿਨਕਰ ਗੁਪਤਾ, ਆਈਪੀਐਸ...

ਖੰਨਾ : ਧਰੁਵ ਦਹਿਆ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਦਿਨਕਰ ਗੁਪਤਾ, ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਰਣਬੀਰ ਸਿੰਘ ਖੱਟੜਾ ਆਈਪੀਐਸ ਡਿਪਟੀ ਇੰਸਪੈਕਟਰ ਲੁਧਿਆਣਾ, ਰੇਂਜ਼, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੰਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ ਜਦੋਂ ਮਿਤੀ 20/03/2019 ਨੂੰ ਜੇਰ ਸਰਕਰਦਗੀ ਮੁਕੇਸ਼ ਕੁਮਾਰ ਪੀਪੀਐਸ ਪੁਲਿਸ ਕਪਤਾਨ (ਉਕੋ),

The son of the BJP MP arrested with drugsArrest 

ਮਨਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ, ਸਪੈਸ਼ਲ ਬ੍ਰਾਂਚ, ਖੰਨਾ, ਦੀਪਕ ਰਾਏ, ਪੀਪੀਐਸ ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਅਨਵਰ ਅਲੀ ਮੁੱਖ ਅਫ਼ਸਰ ਥਾਣਾ ਸਦਰ ਖੰਨਾ ਦੇ ਥਾਣੇਦਾਰ ਬਖ਼ਸੀਸ਼ ਸਿੰਖ ਸਮੇਤ ਪੁਲਿਸ ਪਾਰਟੀ ਵੱਲੋਂ ਪ੍ਰਿਸਟਿਨ ਮਾਲ ਜੀਟੀ ਰੋਡ (ਅਲੌੜ) ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਅਤੇ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜਹ ਸਾਇਡ ਤੋਂ ਇਕ ਕਾਰ ਟੋਇਟਾ ਕੈਮਰੀ ਨੰਬਰ ਡੀਐਲ-7-ਸੀਜੀ-3400 ਆ ਰਹੀ ਸੀ।

Toyata CamryToyata Camry

ਜਿਸ ਨੂੰ ਸ਼ੱਕ ਦੀ ਬਿਨਾਹ ‘ਤੇ ਰੋਕ ਕੇ ਚੈੱਕ ਕੀਤਾ ਤਾਂ ਕਾਰ ਚਾਲਕ ਨੇ ਪੁੱਛਣ ‘ਤੇ ਅਪਣਾ ਨਾਮ ਹੈਰੀਸਨ ਚਿੰਦੂ ਨਾਜ਼ੀ ਪੁੱਤਰ ਅਕੂਜਾ ਵਾਸੀ 123, ਮੇਨ ਸਟਰੀਕ ਲੀਗਲ ਡਿਪਾਰਟਮੈਂਟ ਐਫ਼ਆਰਐਸਸੀ ਹੈਡਕੁਆਰਟਰ ਹੂਜ਼ ਯੋਗ 7 ਅੰਬੂਜਾ ਨਾਈਜ਼ੀਰੀਆ ਹਾਲ ਵਾਸੀ ਆਰਜ਼ੈਡਜੀ-812, ਐਫ਼/ਐਫ਼ ਭਗਤ ਸਿੰਘ ਮਾਰਗ ਬਗਡੋਲਾ ਰਾਜ ਨਗਰ ਨਵੀਂ ਦਿੱਲੀ ਦੱਸਿਆ। ਦੀਪਕ ਰਾਏ, ਪੀਪੀਐਸ ਉਪ ਪੁਲਿਸ ਕਪਤਾਨ, ਖੰਨਾ ਨੂੰ ਮੌਕਾ ‘ਤੇ ਬੁਲਾ ਕੇ ਉਕਤ ਵਿਅਕਤੀ ਦੀ ਕਾਰ ਦੀ ਤਲਾਸ਼ੀ ਕਰਨ ‘ਤੇ ਡਰਾਇਵਰ ਦੇ ਨਾਲ ਵਾਸੀ ਸੀਟ ਪਰ ਪਏ ਲਿਫ਼ਾਫ਼ੇ ਵਿਚ ਲਪੇਟੀ 1 ਕਿਲੋ ਹੈਰੋਇਨ ਅਤੇ 5 ਗ੍ਰਾਮ ਕਰੈਕ ਬਰਾਮਦ ਹੋਈ।

Heroin Heroin

ਜਿਸ ਸਬੰਧੀ ਉਕਤ ਵਿਦੇਸ਼ੀ ਵਿਅਕਤੀ ਵਿਰੁੱਧ ਮੁਕੱਦਮਾ ਨੰਬਰ 61, ਮਿਤੀ 20/3/2019 ਅ/ਧ 21/61/85 ਐਨਡੀਪੀਐਸ ਐਕਟ ਥਾਣਾ ਸਦਰ ਖੰਨਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਪਾਸੋਂ ਪੁੱਛਗਿਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement