
ਹਰਸਿਮਰਤ ਕੌਰ ਬਾਦਲ 6ਵੇਂ ਨੰਬਰ 'ਤੇ...
ਚੰਡੀਗੜ੍ਹ : ਸੁਣਦੇ ਆਏ ਹਾਂ ਕਿ ਭਾਰਤ ਵਿਚ ਸਿਆਸਤਦਾਨ ਬਣਨਾ ਖੁਸ਼ਕਿਸਮਤੀ ਹੈ ਕਿਉਂ ਕਿ ਸੱਤਾ ਵਿਚ ਆਉਂਦੇ ਹੀ ਪੈਸਿਆਂ ਦਾ ਮੀਂਹ ਵਰ੍ਹਨ ਲੱਗ ਜਾਂਦਾ ਹੈ ਪਰ ਇਹ ਗੱਲ ਹੁਣ ਸੱਚਣ ਵਾਲੀ ਹੋ ਗਈ ਹੈ ਹਾਲ ਹੀ ਵਿਚ ਇਲੈਕਸ਼ਨ ਅਤੇ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫੋਰਮਜ਼ ਵੱਲੋਂ ਜਾਰੀ ਕੀਤੀ ਗਈ ਰੀਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਪਿਛਲੇ 5 ਸਾਲਾਂ ਵਿਚ 153 ਸੰਸਦ ਮੈਂਬਰਾਂ ਦੀ ਜਾਇਦਾਦ ਵਿਚ ਵਾਧਾ ਹੋਇਆ ਹੈ। ਏ.ਡੀ.ਆਰ. ਦੀ ਰਿਪੋਰਟ ਮੁਤਾਬਕ 2009 ਤੋਂ 2014 ਦੌਰਾਨ 5 ਸਾਲ 'ਚ ਦੇਸ਼ ਦੇ 153 ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 'ਚ 142 ਫ਼ੀਸਦੀ ਦਾ ਵਾਧਾ ਹੋਇਆ ਹੈ।
Satrughan Sinha
ਇਸ ਸੂਚੀ 'ਚ ਭਾਜਪਾ ਦੇ ਬਾਗ਼ੀ ਸੰਸਦ ਮੈਂਬਰ ਸ਼ਤਰੁਘਨ ਸਿਨਹਾ ਦਾ ਨਾਂ ਸਭ ਤੋਂ ਉੱਪਰ ਹੈ। ਉਨ੍ਹਾਂ ਦੀ ਕੁਲ ਜਾਇਦਾਦ ਸਾਲ 2009 'ਚ 15 ਕਰੋੜ ਰੁਪਏ ਸੀ ਜੋ 2014 'ਚ ਵਧ ਕੇ 131 ਕਰੋੜ ਰੁਪਏ ਹੋ ਗਈ। ਸ਼ਤਰੁਘਨ ਸਿਨਹਾ 2009 ਦੀਆਂ ਲੋਕ ਸਭਾ ਚੋਣਾਂ 'ਚ ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਛੇਵੇਂ ਸਥਾਨ ‘ਤੇ ਹਨ। ਉਨ੍ਹਾਂ ਦੀ ਜਾਇਦਾਦ ਸਾਲ 2009 'ਚ 60 ਕਰੋੜ ਰੁਪਏ ਸੀ ਅਤੇ 2014 'ਚ 108 ਕਰੋੜ ਰੁਪਏ ਹੋ ਗਈ। ਯੂਪੀ ਦੀ ਸੁਲਤਾਨਪੁਰ ਸੀਟ ਤੋਂ ਭਾਜਪਾ ਸੰਸਮ ਮੈਂਬਰ ਵਰੁਣ ਗਾਂਧੀ 10ਵੇਂ ਨੰਬਰ 'ਤੇ ਹਨ।
Varun Gandhi
ਸਾਲ 2009 'ਚ ਉਨ੍ਹਾਂ ਦੀ ਆਮਦਨ 4 ਕਰੋੜ ਸੀ, ਜੋ 2014 'ਚ ਵੱਧ ਕੇ 35 ਕਰੋੜ ਰੁਪਏ ਹੋ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਜਾਇਦਾਦ 2009 'ਚ 2 ਕਰੋੜ ਰੁਪਏ ਸੀ ਅਤੇ 2014 'ਚ ਵੱਧ ਕੇ 7 ਕਰੋੜ ਰੁਪਏ ਹੋ ਗਈ। ਇਸ ਲਿਸਟ ‘ਚ ਬੀਜੇਡੀ ਸਾਂਸਦ ਪਿਨਾਕੀ ਮਿਸ਼ਰਾ ਤੇ ਐਨਸੀਪੀ ਸਾਂਸਦ ਸੁਪ੍ਰਿਆ ਸੂਲੇ ਵੀ ਸਿਖਰ ‘ਤੇ ਹਨ। ਏਡੀਆਰ ਮੁਤਾਬਕ ਪੰਜ ਸਾਲਾਂ ‘ਚ 153 ਸਾਂਸਦਾਂ ਦੀ ਔਸਤ ਜਾਇਦਾਦ ‘ਚ ਵਾਧਾ 7.81 ਕਰੋੜ ਰੁਪਏ ਰਿਹਾ। ਆਜ਼ਾਦ ਜਨਤਕ ਖੋਜ ਸਮੂਹਾਂ ਨੇ 2014 ‘ਚ ਫੇਰ ਤੋਂ ਚੁਣੇ ਹੋਏ 153 ਸਾਂਸਦਾਂ ਵੱਲੋਂ ਸੌਂਪੇ ਵਿੱਤੀ ਬਿਓਰੇ ਦੀ ਤੁਲਨਾ ਕੀਤੀ ਹੈ।
Pinaki Mishra
ਇਸ ‘ਚ ਪਾਇਆ ਕਿ ਇਨ੍ਹਾਂ ਸਾਂਸਦਾਂ ਦੀ ਸਾਲ 2009 ‘ਚ ਸੰਪਤੀ 5.50 ਕਰੋੜ ਰੁਪਏ ਸੀ, ਜੋ ਹੁਣ ਦੁੱਗਣੀ ਤੋਂ ਜ਼ਿਆਦਾ ਯਾਨੀ 13.32 ਕਰੋੜ ਰੁਪਏ ਹੋ ਗਈ ਹੈ। ਉਧਰ ਬੀਜੂ ਜਨਤਾ ਦਲ ਦੇ ਪਿਨਾਕੀ ਮਿਸ਼ਰਾ ਦੀ ਜਾਇਦਾਦ 107 ਕਰੋੜ ਰੁਪਏ ਤੋਂ ਵਧ ਕੇ 137 ਕਰੋੜ ਰੁਪਏ ਹੋ ਗਈ ਹੈ। ਇਸ ਲਿਸਟ ‘ਚ ਤੀਜੇ ਨੰਬਰ ‘ਤੇ ਰਾਸ਼ਟਰੀ ਕਾਂਗਰਸ ਪਾਰਟੀ ਦੀ ਸੁਪ੍ਰਿਆ ਸੁਲੇ ਹੈ ਜਿਨ੍ਹਾਂ ਦੀ ਜਾਇਦਾਦ 2009 ‘ਚ 51 ਕਰੋੜ ਰੁਪਏ ਸੀ ਜੋ 2014 ‘ਚ ਵਧ ਕੇ 113 ਕਰੋੜ ਹੋ ਗਈ।