ਭਾਰਤੀ ਸਿਆਸਤ ਵਿਚ ਔਰਤਾਂ ਨੂੰ ਬਰਾਬਰੀ ਤੇ ਲਿਆਉਣ ਦਾ ਯਤਨ ਕਰਨ ਵਾਲੀ ਇਕੋ ਸ਼ੇਰਨੀ, ਮਮਤਾ ਬੈਨਰਜੀ
Published : Mar 15, 2019, 10:30 pm IST
Updated : Mar 15, 2019, 10:30 pm IST
SHARE ARTICLE
Mamata Banerjee
Mamata Banerjee

ਚੋਣਾਂ ਦੀ ਰੁਤ ਆਉਂਦਿਆਂ ਹੀ, ਮੁੜ ਤੋਂ ਸਿਆਸੀ ਪਿੜ ਵਿਚ ਔਰਤਾਂ ਨੂੰ ਦਿਤੀ ਗਈ ਥਾਂ ਦੀਆਂ ਗੱਲਾਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਮਮਤਾ ਬੈਨਰਜੀ ਨੇ ਇਸ ਵਾਰ 41% ਟਿਕਟਾਂ..

ਚੋਣਾਂ ਦੀ ਰੁਤ ਆਉਂਦਿਆਂ ਹੀ, ਮੁੜ ਤੋਂ ਸਿਆਸੀ ਪਿੜ ਵਿਚ ਔਰਤਾਂ ਨੂੰ ਦਿਤੀ ਗਈ ਥਾਂ ਦੀਆਂ ਗੱਲਾਂ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਮਮਤਾ ਬੈਨਰਜੀ ਨੇ ਇਸ ਵਾਰ 41% ਟਿਕਟਾਂ ਔਰਤਾਂ ਦੇ ਹੱਥ ਫੜਾ ਕੇ ਇਕ ਵੱਡਾ ਟੀਚਾ ਤੈਅ ਕਰ ਵਿਖਾਇਆ ਹੈ। ਬਾਕੀ ਪਾਰਟੀਆਂ ਇਸ ਕਸਵਟੀ ਤੇ ਪਰਖਿਆਂ, ਬਹੁਤ ਪਿੱਛੇ ਰਹਿ ਜਾਂਦੀਆਂ ਹਨ। ਤ੍ਰਿਣਮੂਲ ਕਾਂਗਰਸ ਤੋਂ ਇਲਾਵਾ ਸੱਭ ਤੋਂ ਵੱਧ ਨੁਮਾਇੰਦਗੀ ਦੇਣ ਵਾਲੀ ਪਾਰਟੀ ਕਾਂਗਰਸ ਹੈ ਜਿਸ ਨੇ ਭਾਰਤ ਨੂੰ ਅਮਰੀਕਾ ਤੋਂ ਵੀ ਪਹਿਲਾਂ ਮਹਿਲਾ ਪ੍ਰਧਾਨ ਮੰਤਰੀ ਅਤੇ ਰਖਿਆ ਮੰਤਰੀ ਦਿਤੀ ਸੀ। ਪਰ ਔਰਤਾਂ ਨੂੰ ਨੁਮਾਇੰਦਗੀ ਫਿਰ ਵੀ ਸਿਰਫ਼ 10% ਹੀ ਦਿਤੀ ਜਾ ਸਕੀ ਹੈ। 50% ਔਰਤਾਂ ਨੂੰ ਸਿਆਸੀ ਪਿੜ ਵਿਚ ਨੁਮਾਇੰਦਗੀ ਦੇਣ ਦਾ ਅਸਰ ਹਰ ਖੇਤਰ ਵਿਚ ਹੋਣਾ ਕੁਦਰਤੀ ਹੋਵੇਗਾ।

ਬਾਬਾ ਸਾਹਿਬ ਅੰਬੇਦਕਰ ਦੇ ਲਫ਼ਜ਼ਾਂ ਵਿਚ, 'ਸਿਆਸੀ ਤਾਕਤ ਸਮਾਜਕ ਵਿਕਾਸ ਦੀ ਚਾਬੀ ਹੈ।' ਇਸ ਕਰ ਕੇ ਹੀ ਪਿਛੜੀਆਂ ਜਾਤਾਂ ਨੂੰ ਰਾਖਵਾਂਕਰਨ ਦਿਤਾ ਗਿਆ ਸੀ। ਰਾਜਸਥਾਨ ਅਤੇ ਪਛਮੀ ਬੰਗਾਲ ਵਿਚ ਪੰਚਾਇਤਾਂ ਦੀ ਜਾਂਚ ਕੀਤੀ ਗਈ ਤਾਂ ਇਹ ਤੱਥ ਸਾਹਮਣੇ ਆਇਆ ਕਿ ਜਿਥੇ ਸਰਪੰਚੀ ਔਰਤਾਂ ਦੇ ਹੱਥਾਂ 'ਚ ਹੈ, ਉਸ ਪਿੰਡ ਵਿਚ ਪੀਣ ਦੇ ਪਾਣੀ ਅਤੇ ਅਤੇ ਸੜਕਾਂ ਦੀ ਹਾਲਤ ਬਿਹਤਰ ਸੀ। ਇਹੀ ਨਹੀਂ, ਸਿਆਸੀ ਅਹੁਦਿਆਂ ਉਤੇ ਔਰਤਾਂ ਦੀ ਹਾਜ਼ਰੀ ਨਾਲ ਉਦਯੋਗਾਂ ਵਿਚ ਔਰਤਾਂ ਦੇ ਦਾਖ਼ਲੇ ਅਤੇ ਰੁਜ਼ਗਾਰ ਵਿਚ ਫ਼ਰਕ ਸਾਹਮਣੇ ਆਇਆ ਸੀ। 

indian women in politicsIndian women in politics

ਹੁਣ ਜਿਸ ਸੰਸਦ ਵਿਚ ਔਰਤਾਂ ਦੀ ਹਾਜ਼ਰੀ ਸਿਰਫ਼ 12% ਹੀ ਹੈ, ਉਥੇ ਉਨ੍ਹਾਂ ਨੂੰ ਔਰਤਾਂ ਦੇ ਮੁੱਦੇ ਕੌਣ ਚੁੱਕਣ ਦੇਵੇਗਾ? ਆਜ਼ਾਦੀ ਸਮੇਂ ਸੰਸਦ ਵਿਚ ਔਰਤਾਂ ਦੀ ਹਾਜ਼ਰੀ 4.5% ਸੀ ਅਤੇ ਇਹ ਛੋਟਾ ਜਿਹਾ ਵਾਧਾ ਸਮਾਜ ਵਿਚ ਔਰਤਾਂ ਦੇ ਨਾ ਹੋਏ ਵਿਕਾਸ ਦੀ ਗਵਾਹੀ ਹੀ ਦੇਂਦਾ ਹੈ। ਅੱਜ ਸਿਆਸਤਦਾਨ ਔਰਤਾਂ ਨੂੰ ਚੁੱਲ੍ਹੇ ਚੌਕੇ ਤੋਂ ਚੁਕ ਕੇ ਗੈਸ ਤਕ ਪਹੁੰਚਾਉਣ ਦੀ ਗੱਲ ਕਰ ਸਕਦਾ ਹੈ ਪਰ ਔਰਤ ਦੀ ਸੁਰੱਖਿਆ ਅਤੇ ਬਰਾਬਰੀ ਦੀ ਗੱਲ ਨਹੀਂ ਕਰ ਸਕਦਾ। ਹੁਣ ਇਕ ਹੋਰ ਸਰਕਾਰ ਚਲੀ ਗਈ ਹੈ ਪਰ ਵਿਆਹੁਤਾ ਔਰਤਾਂ ਦੇ ਪਤੀ ਵਲੋਂ ਕੀਤੇ ਜਾਂਦੇ ਬਲਾਤਕਾਰ ਵਿਰੁਧ ਕੋਈ ਕਦਮ ਨਹੀਂ ਚੁਕ ਸਕੀ। ਸੰਸਦ ਵਿਚ ਔਰਤਾਂ ਲਈ 33% ਰਾਖਵੇਂਕਰਨ ਦੀ ਆਵਾਜ਼ ਕੋਈ ਨਹੀਂ ਚੁਕ ਸਕਿਆ। 12% ਔਰਤਾਂ 'ਚੋਂ ਕਈ ਤਾਂ ਕੇਵਲ ਅਪਣੇ ਪ੍ਰਵਾਰ ਦੀ ਹੀ ਨੁਮਾਇੰਦਗੀ ਕਰ ਰਹੀਆਂ ਹਨ ਅਤੇ ਬਾਕੀ ਬਚਦੀਆਂ ਮੁੱਠੀ ਭਰ ਔਰਤਾਂ ਕਿਵੇਂ ਇਕ ਜ਼ੋਰਦਾਰ ਆਵਾਜ਼ ਬਣ ਸਕਦੀਆਂ ਹਨ? 

ਇਸ ਦਾ ਅਸਰ ਸਾਨੂੰ ਬੱਚੀਆਂ ਦੀ ਭਰੂਣ ਹਤਿਆ ਅਤੇ ਕੁੜੀਆਂ ਦੀ ਘਟਦੀ ਆਬਾਦੀ ਵਿਚ ਨਜ਼ਰ ਆਉਂਦਾ ਹੈ। ਹਾਲ ਹੀ ਵਿਚ ਤਾਮਿਲਨਾਡੂ ਵਿਚ ਹੋਇਆ ਸੈਕਸ ਸਕੈਂਡਲ ਇਸੇ ਕਮਜ਼ੋਰੀ ਦਾ ਨਤੀਜਾ ਹੈ। ਪੜ੍ਹੇ-ਲਿਖੇ ਮਰਦਾਂ ਨੇ 50 ਤੋਂ ਵੱਧ ਪੜ੍ਹੀਆ-ਲਿਖੀਆਂ ਔਰਤਾਂ ਨਾਲ ਫ਼ੇਸਬੁੱਕ ਰਾਹੀਂ ਦੋਸਤੀ ਕਰ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ। ਪੀੜਤਾਂ ਵਿਚ ਵਿਦਿਆਰਥਣਾਂ, ਅਧਿਆਪਕਾਵਾਂ ਅਤੇ ਡਾਕਟਰ ਵੀ ਸਨ। ਸਾਰੀਆਂ ਹੀ ਸਮਾਜ ਵਿਚ ਅਪਣੀ ਬਦਨਾਮੀ ਤੋਂ ਡਰਦੀਆਂ ਮਾਰੀਆਂ ਚੁਪ ਰਹੀਆਂ ਅਤੇ ਇਨ੍ਹਾਂ ਮੁੰਡਿਆਂ ਦਾ ਸ਼ਿਕਾਰ ਬਣੀਆਂ। ਇਹ ਜਿਹੜੀ ਹਿੰਮਤ ਔਰਤਾਂ ਵਿਚ ਨਜ਼ਰ ਨਹੀਂ ਆਉਂਦੀ, ਉਸ ਵਿਚ ਤਬਦੀਲ ਦੀ ਸ਼ੁਰੂਆਤ ਸਿਆਸੀ ਪਿੜ ਤੋਂ ਹੀ ਹੋ ਸਕਦੀ ਹੈ। ਸਿਆਸਤਦਾਨ ਸਮਾਜ ਦਾ ਸੱਭ ਤੋਂ ਤਾਕਤਵਰ ਵਰਗ ਹੈ ਜਿਥੇ ਇਕ ਦਲੇਰ ਔਰਤ ਜਦ ਅਪਣੀ ਛਾਪ ਛਡਦੀ ਹੈ ਤਾਂ ਉਹ ਪਿੰਡ ਵਿਚ ਰਹਿਣ ਵਾਲੀ ਇਕ ਆਮ ਬੱਚੀ ਦੀ ਤਾਕਤ ਵੀ ਬਣ ਜਾਂਦੀ ਹੈ। 

ਮਮਤਾ ਬੈਨਰਜੀ ਉਹ ਸ਼ੇਰਨੀ ਹੈ ਜਿਸ ਨੇ ਨਾ ਸਿਰਫ਼ 41% ਔਰਤਾਂ ਨੂੰ ਮੌਕਾ ਦਿਤਾ ਹੈ ਬਲਕਿ ਉਸ ਸ਼ੇਰਨੀ ਨੂੰ ਵੇਖ ਕੇ 41% ਔਰਤਾਂ ਹੁਣ ਅੱਗੇ ਆਉਣ ਦੀ ਹਿੰਮਤ ਕਰ ਸਕਦੀਆਂ ਹਨ। ਅੱਜ ਕਿੰਨੀਆਂ ਔਰਤਾਂ ਹਨ ਜੋ ਸਿਆਸੀ ਪਿੜ ਅੰਦਰ ਪੈਰ ਰੱਖਣ ਦੀ ਹਿੰਮਤ ਕਰਨਗੀਆਂ? ਸਿਆਸਤ ਵਿਚ ਪੈਰ ਰਖਦੀਆਂ ਔਰਤਾਂ ਉਤੇ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿ ਉਹ ਇਸ ਤਰ੍ਹਾਂ ਦਾ ਕਿਰਦਾਰ ਪੇਸ਼ ਕਰਨ ਜਿਸ ਵਲ ਵੇਖ ਕੇ ਬਾਕੀ ਔਰਤਾਂ ਦੀ ਹਿੰਮਤ ਵਧੇ। ਮਮਤਾ ਬੈਨਰਜੀ, ਸੁਸ਼ਮਾ ਸਵਰਾਜ, ਰਜਿੰਦਰ ਕੌਰ ਭੱਠਲ, ਪ੍ਰਿਅੰਕਾ ਗਾਂਧੀ, ਪ੍ਰਨੀਤ ਕੌਰ ਵਰਗੀਆਂ ਔਰਤਾਂ ਹੀ ਹਨ ਜੋ ਇਕ ਮਿਸਾਲ ਬਣ ਜਾਂਦੀਆਂ ਹਨ।

Jayalalithaa & MayawatiJayalalithaa & Mayawati

ਮਾਇਆਵਤੀ ਤੇ ਜੈਲਲਿਤਾ ਵਰਗੀਆਂ ਔਰਤ ਆਗੂ ਥੋੜੀਆਂ ਨਹੀਂ ਜੋ ਔਰਤਾਂ ਨੂੰ ਅੱਗੇ ਨਾ ਆਉਣ ਦੇਣ ਵਾਲੀਆਂ ਵਜੋਂ ਜਾਣੀਆਂ ਜਾਂਦੀਆਂ ਹਨ। ਸਮ੍ਰਿਤੀ ਇਰਾਨੀ, ਰਾਬੜੀ ਦੇਵੀ ਤੇ ਹਰਸਿਮਰਤ ਕੌਰ ਬਾਦਲ ਵਰਗੀਆਂ ਜਿਹੜੀਆਂ ਬੀਬੀਆਂ ਅਪਣਾ ਅਕਸ ਬਣਾਉਣ ਵਿਚ ਹੀ ਰੁਝੀਆਂ ਰਹਿੰਦੀਆਂ ਹਨ, ਉਹ ਸਗੋਂ ਔਰਤਾਂ ਦੀ ਸਿਆਸੀ ਪਿੜ ਵਿਚ ਨਾਕਾਮੀ ਦੀ ਉਦਾਹਰਣ ਬਣ ਜਾਂਦੀਆਂ ਹਨ ਤੇ ਬਾਕੀ ਦੀਆਂ ਔਰਤਾਂ ਦਾ ਰਾਹ ਰੋਕਣ ਦਾਹੀ ਕੰਮ ਕਰਦੀਆਂ ਹਨ। ਤਾਮਿਲਨਾਡੂ ਵਰਗੇ ਹਾਦਸੇ ਹਰ ਚੱਪੇ-ਚੱਪੇ ਉਤੇ ਹੁੰਦੇ ਹਨ, ਚਾਰ ਦੀਵਾਰਾਂ ਵਿਚ ਹੁੰਦੇ ਹਨ ਅਤੇ ਭਾਵੇਂ ਸਿੱਧੀ ਉਂਗਲ ਕਿਸੇ ਸਿਆਸਤਦਾਨ ਉਤੇ ਨਹੀਂ ਟਿਕਦੀ ਪਰ ਇਹ ਉਹ ਸਮਾਜਕ ਕਰਜ਼ ਹੈ ਜੋ ਹਰ ਅੱਗੇ ਵਧਣ ਵਾਲੀ ਔਰਤ ਨੂੰ ਅਪਣੀਆਂ ਕਮਜ਼ੋਰ ਭੈਣਾਂ ਲਈ ਚੁਕਣਾ ਅਤੇ ਨਿਭਾਉਣਾ ਜ਼ਰੂਰੀ ਹੈ। ਉਮੀਦ ਕਰਾਂਗੇ ਕਿ ਮਮਤਾ ਵਰਗੀਆਂ ਸ਼ੇਰਨੀਆਂ ਹੋਰ ਤਾਕਤਵਰ ਹੋਣ ਤਾਕਿ ਹੋਰ ਬੇਟੇ ਨਿਡਰ ਬਣ ਸਕੇ।  - ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement