
ਜਦੋਂ ਸ਼ਰਧਾਲੂ ਭਰਤਗੜ੍ਹ ਤੋਂ ਅੱਗੇ ਬੜਾ ਪਿੰਡ ਪਹੁੰਚੇ ਤਾਂ ਉਤਰਾਈ ਵਿਚ ਤੇਜ਼ ਰਫਤਾਰ ਹੋਣ ਕਰਕੇ ਟ੍ਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਿਆ।
ਕੀਰਤਪੁਰ ਸਾਹਿਬ : ਬੀਤੀ ਦੇਰ ਰਾਤ ਬੜਾ ਪਿੰਡ ਨੇੜੇ ਸ਼ਰਧਾਲੂਆਂ ਦੀ ਟ੍ਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਟਰਾਲੀ 'ਚ ਸਵਾਰ 18 ਸ਼ਰਧਾਲੂ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਪੁਲਿਸ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਐਂਬੂਲੈਂਸ ਰਾਹੀਂ ਇਲਾਜ ਲਈ ਪਹਿਲਾਂ ਸੀਐੱਚਸੀ ਭਰਤਗੜ੍ਹ ਪਹੁੰਚਾਇਆ ਗਿਆ।
Shri Kiratpur Sahib
ਉਸ ਤੋਂ ਬਾਅਦ ਸਿਵਲ ਹਸਪਤਾਲ ਰੋਪੜ ਰੈਫਰ ਕਰ ਦਿੱਤਾ ਗਿਆ। ਚਾਰ ਸ਼ਰਧਾਲੂਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੁੱਡੀ, ਜ਼ਿਲ੍ਹਾ ਫਰੀਦਕੋਟ ਤੋਂ ਸੰਗਤ ਦੀ ਟ੍ਰੈਕਟਰ-ਟਰਾਲੀ ਹੋਲਾ ਮਹੱਲਾ ਮੇਲੇ ਦੌਰਾਨ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ, ਜਦੋਂ ਇਹ ਭਰਤਗੜ੍ਹ ਤੋਂ ਅੱਗੇ ਬੜਾ ਪਿੰਡ ਪਹੁੰਚੇ ਤਾਂ ਉਤਰਾਈ ਵਿਚ ਤੇਜ਼ ਰਫਤਾਰ ਟ੍ਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਿਆ।
Shri Anandpur Sahib
ਜ਼ਖਮੀਆਂ ਨੂੰ ਜਦੋਂ ਇਲਾਜ ਲਈ ਸੀਐੱਚਸੀ ਭਰਤਗੜ੍ਹ ਪਹੁੰਚਾਇਆ ਤਾਂ ਬੈੱਡ ਘੱਟ ਹੋਣ ਕਰਕੇ ਕੁੱਝ ਜ਼ਖਮੀ ਫਰਸ਼ 'ਤੇ ਹੀ ਲੇਟਾਇਆ ਗਿਆ। ਕਈਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਰੋਪੜ ਵਿਖੇ ਰੈਫਰ ਕਰ ਦਿੱਤਾ। ਜ਼ਖਮੀਆਂ ਦੀ ਪਛਾਣ ਬੌਬੀ (24), ਜਸ਼ਨ ਸਿੰਘ(15), ਜਗਸੀਰ ਸਿੰਘ (26), ਮਨਜਿੰਦਰ ਕੌਰ(35), ਨਿਰਮਲ ਸਿੰਘ (52), ਜਸ਼ਨਪ੍ਰਰੀਤ ਸਿੰਘ(21), ਸੁਖਜਿੰਦਰ ਕੌਰ (45),.....
........ਮਮਤਾ ਦੇਵੀ (22), ਜਸ਼ਨਦੀਪ ਸਿੰਘ (21), ਭੁਪਿੰਦਰ ਸਿੰਘ (30), ਹਰਬੰਸ ਸਿੰਘ(70), ਸੁਰਜੀਤ ਕੌਰ (60), ਅੰਗਰੇਜ਼ ਸਿੰਘ(34), ਧਰਮਪਾਲ (29), ਲਵਪ੍ਰਰੀਤ ਸਿੰਘ(17), ਕੁਲਦੀਪ ਸਿੰਘ(18), ਸੁਖਦੇਵ ਸਿੰਘ (42), ਗੋਰਾ (4‘) ਵਾਸੀ ਪਿੰਡ ਢੁੱਡੀ, ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਭਰਤਗੜ੍ਹ ਪੁਲਿਸ ਚੌਕੀ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਪੀਜੀਆਈ ਵਿਖੇ ਇਲਾਜ ਅਧੀਨ ਵਿਅਕਤੀਆਂ ਬਾਰੇ ਉਨ੍ਹਾਂ ਨੂੰ ਅਜੇ ਜਾਣਕਾਰੀ ਨਹੀਂ ਮਿਲੀ।