
ਮਿਤਾਲੀ ਰਾਜ ਦੇ ਨਾਂ ਵੱਡਾ ਰਿਕਾਰਡ, ਵਿਸ਼ਵ ਕੱਪ ’ਚ ਸੱਭ ਤੋਂ ਜ਼ਿਆਦਾ ਵਾਰ ਲਾਏ ਅਰਧ ਸੈਂਕੜੇ
ਆਕਲੈਂਡ, 19 ਮਾਰਚ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸ਼ਨੀਵਾਰ ਨੂੰ ਇਕ ਵਿਸ਼ਵ ਰਿਕਾਰਡ ਅਪਣੇ ਨਾਂ ਕਰ ਲਿਆ ਹੈ। 39 ਸਾਲਾ ਮਿਤਾਲੀ ਮਹਿਲਾ ਵਿਸ਼ਵ ਕੱਪ ’ਚ ਸਾਂਝੇ ਤੌਰ ’ਤੇ ਸੱਭ ਤੋਂ ਜ਼ਿਆਦਾ ਵਾਰ 50 ਤੋਂ ਜ਼ਿਆਦਾ ਦੌੜਾ ਬਣਾਉਣ ਵਾਲੀ ਬੱਲੇਬਾਜ਼ ਬਣ ਗਈ। ਮਿਤਾਲੀ ਨੇ ਆਸਟਰੇਲੀਆ ਵਿਰੁਧ ਆਈ.ਸੀ.ਸੀ. 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਮੈਚ ’ਚ 96 ਗੇਂਦਾਂ ’ਤੇ 68 ਦੌੜਾਂ ਦੀ ਪਾਰੀ ਖੇਡ ਕੇ ਇਹ ਉਪਲੱਬਧੀ ਹਾਸਲ ਕੀਤੀ।