Ludhiana News : ਲੁਧਿਆਣਾ ਦੇ ਰੈਸਟੋਰੈਂਟ ’ਚ ਨੌਜਵਾਨਾਂ ਨੇ ਮੈਨੇਜਰ-ਕਰਮਚਾਰੀ ਦੀ ਕੀਤੀ ਕੁੱਟਮਾਰ

By : BALJINDERK

Published : Mar 20, 2024, 11:54 am IST
Updated : Mar 20, 2024, 12:50 pm IST
SHARE ARTICLE
police are investigating
police are investigating

Ludhiana News : ਨੌਜਵਾਨਾਂ ਨੇ ਕੁੱਕ ’ਤੇ ਹਮਲਾ ਕਰ ਕੇ ਨੱਕ ਤੋੜਿਆ, ਪੁਲਿਸ ਨੇ 2 ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ 

Ludhiana News :  ਲੁਧਿਆਣਾ ’ਚ ਬੀਤੀ ਰਾਤ ਰੇਖੀ ਸਿਨੇਮਾ ਚੌਕ ’ਚ ਸਥਿਤ ਮਚਾਨ ਰੈਸਟੋਰੈਂਟ (ਕੰਪਾਊਂਡ) ’ਚ ਹੰਗਾਮਾ ਹੋ ਗਿਆ। ਕੁਝ ਨੌਜਵਾਨ ਅਹਾਤੇ ’ਚ ਸ਼ਰਾਬ ਪੀ ਰਹੇ ਸਨ। ਜਦੋਂ ਮੈਨੇਜਰ ਨੇ ਬਿੱਲ ਮੰਗਿਆ ਤਾਂ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਮੈਨੇਜਰ ਨਾਲ ਬਦਸਲੂਕੀ ਕੀਤੀ। ਜਦੋਂ ਰਸੋਈਏ ਅਤੇ ਹੋਰ ਕਰਮਚਾਰੀ ਮਾਮਲੇ ਨੂੰ ਸ਼ਾਂਤ ਕਰਨ ਲਈ ਆਏ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਜ਼ਖਮੀ ਨੌਜਵਾਨਾਂ ਨੂੰ ਰਾਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹੰਗਾਮੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:OTTAWA NEWS: ਕੈਨੇਡਾ ’ਚ ਕਤਲ ਕੀਤੇ ਗਏ 6 ਲੋਕਾਂ ਦਾ ਹੋਇਆ ਅੰਤਿਮ ਸੰਸਕਾਰ 

ਲੁਧਿਆਣਾ ’ਚ ਮਚਾਨ ਰੈਸਟੋਰੈਂਟ (ਅਹਾਤਾ) ’ਤੇ ਨੌਜਵਾਨਾਂ ਨੇ ਕੁੱਕ ਦੇ ਨੱਕ ’ਤੇ ਜ਼ੋਰਦਾਰ ਹਮਲਾ ਕਰ ਦਿੱਤਾ। ਸ਼ੈੱਫ ਅਸੀਰ ਆਲਮ ਨੇ ਦੱਸਿਆ ਕਿ ਉਹ ਰਸੋਈ ’ਚ ਕੰਮ ਕਰ ਰਿਹਾ ਸੀ। ਕਾਊਂਟਰ ’ਤੇ ਕੁਝ ਨੌਜਵਾਨ ਬਿੱਲ ਨਾ ਭਰਨ ਦੀ ਜ਼ਿੱਦ ਕਰ ਰਹੇ ਸਨ। ਲੜਾਈ ਤੋਂ ਬਾਅਦ ਦੋ ਨੌਜਵਾਨ ਮੌਕੇ ਤੋਂ ਭੱਜ ਗਏ ਜਦਕਿ ਉਨ੍ਹਾਂ ਦੇ ਦੋ ਸਾਥੀਆਂ ਨੂੰ ਪ੍ਰਬੰਧਕਾਂ ਨੇ ਰੋਕ ਲਿਆ। ਪਰ ਉਨ੍ਹਾਂ ਨੇ ਉਸ ਦੇ ਨੱਕ ਅਤੇ ਸਿਰ ’ਤੇ ਕੜੇ ਨਾਲ ਹਮਲਾ ਕਰ ਦਿੱਤਾ। ਉਸ ਦੇ ਨੱਕ ’ਤੇ ਜ਼ੋਰਦਾਰ ਸੱਟ ਲੱਗਣ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ।

ਇਹ ਵੀ ਪੜੋ:Chandigarh PGI Fire News :ਚੰਡੀਗੜ੍ਹ ਪੀਜੀਆਈ ਦੇ ਆਰਥੋ ਵਿਭਾਗ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਜ਼ਖਮੀ ਹੋਏ ਅਹਾਤੇ ਦੇ ਕਰਮਚਾਰੀ ਰਾਜੂ ਨੇ ਦੱਸਿਆ ਕਿ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਨੌਜਵਾਨ ਭੱਜ ਗਏ ਪਰ ਉਨ੍ਹਾਂ ਦੇ ਦੋ ਬੰਦਿਆਂ ਨੂੰ ਕੰਪਾਊਂਡ ਆਪ੍ਰੇਟਰ ਨੇ ਫੜ ਲਿਆ। ਰਾਜੂ ਅਨੁਸਾਰ ਉਸ ਦੇ ਵੀ ਸਿਰ ’ਚ ਸੱਟ ਲੱਗੀ ਹੈ। ਦੇਰ ਰਾਤ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ।

ਹਮਲਾਵਰਾਂ ਦੇ ਸਾਥੀਆਂ ਅੱਜੂ ਅਤੇ ਗਗਨ ਨੇ ਦੱਸਿਆ ਕਿ ਉਹ ਘੋੜਾ ਕਲੋਨੀ ਅਤੇ ਸਲੇਮ ਟਾਬਰੀ ਦੇ ਵਸਨੀਕ ਹਨ। ਉਹ ਇੱਥੇ ਆਪਣਾ ਕੰਮ ਖਤਮ ਕਰ ਕੇ ਕੁਝ ਸਮਾਂ ਬਿਤਾਉਣ ਆਏ ਸੀ। ਉਸ ਦੇ ਨਾਲ ਆਏ ਦੋ ਨੌਜਵਾਨਾਂ ਨੇ ਬਿੱਲ ਦੇਣ ਲਈ ਆਪਸ ਵਿੱਚ ਲੜਾਈ ਸ਼ੁਰੂ ਕਰ ਦਿੱਤੀ। ਲੜਾਈ ਇੰਨੀ ਵੱਧ ਗਈ ਕਿ ਉਨ੍ਹਾਂ ਮੁਲਾਜ਼ਮਾਂ ਦੀ ਕੁੱਟਮਾਰ ਵੀ ਕੀਤੀ। ਉਸ ਦੀ ਇਸ ਲੜਾਈ ਵਿਚ ਕੋਈ ਸ਼ਮੂਲੀਅਤ ਨਹੀਂ ਸੀ। ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Moga Road Accident News : ਮੋਗਾ ’ਚ ਸੜਕ ਹਾਦਸੇ ’ਚ ਟੈਂਪੂ ਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ

 (For more news apart from Restaurant In Ludhiana youth beat up manager-employee News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement