ਖ਼ਬਰਾਂ |

ਤਾਜ਼ਾ |

OTTAWA NEWS: ਕੈਨੇਡਾ ’ਚ ਕਤਲ ਕੀਤੇ ਗਏ 6 ਲੋਕਾਂ ਦਾ ਹੋਇਆ ਅੰਤਿਮ ਸੰਸਕਾਰ

By : BALJINDERK

Published : Mar 19, 2024, 7:56 pm IST
Updated : Mar 19, 2024, 7:56 pm IST
SHARE ARTICLE
Funeral of 6 people murdered in Canada
Funeral of 6 people murdered in Canada

OTTAWA NEWS: ਪੁਲਿਸ ਨੇ 19 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ 

OTTAWA NEWS: ਓਟਾਵਾ- ਬੀਤੇ ਦਿਨੀਂ ਕੈਨੇਡਾ ਦੀ ਰਾਜਧਾਨੀ ਓਟਾਵਾ ’ਚ ਕਤਲ ਕੀਤੇ ਗਏ 6 ਲੋਕਾਂ ਦੇ ਅੰਤਿਮ ਸੰਸਕਾਰ ਮੌਕੇ ਸੈਂਕੜੇ ਲੋਕ ਇਕੱਠੇ ਹੋਏ। ਜ਼ਿਕਰਯੋਗ ਹੈ ਕਿ ਇਸ ਘਟਨਾ ’ਚ ਮਾਰੇ ਗਏ ਲੋਕ ਸ੍ਰੀਲੰਕਾ ਦੇ ਨਾਗਰਿਕ ਸਨ ਅਤੇ ਉਹ ਹਾਲ ਹੀ ਵਿੱਚ ਕੈਨੇਡਾ ਆਏ ਸਨ। ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ ਹਰ ਧਰਮ ਨਾਲ ਸਬੰਧਤ ਲੋਕ ਹਾਜ਼ਰ ਸਨ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। 

ਇਹ ਵੀ ਪੜੋ:Moga Road Accident News : ਮੋਗਾ ’ਚ ਸੜਕ ਹਾਦਸੇ ’ਚ ਟੈਂਪੂ ਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ


ਪੁਲਿਸ ਅਨੁਸਾਰ 6 ਮਾਰਚ ਨੂੰ ਦੱਖਣੀ ਓਟਾਵਾ ਦੇ ਇੱਕ ਉਪਨਗਰ ਟਾਊਨਹਾਊਸ ਦੇ ਅੰਦਰ 4 ਬੱਚਿਆਂ ਅਤੇ 2 ਬਾਲਗਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮੌਕੇ ਭਿਕਸ਼ੂ ਅਜਾਹਨ ਵਿਰਾਧਮੋ ਨੇ ਦੁਨੀਆਂ ਭਰ ’ਚ ਸੋਗ ਮਨਾ ਰਹੇ ਲੋਕਾਂ ਨੂੰ ਇਕ-ਦੂਜੇ ਦਾ ਸਮਰਥਨ ਕਰਨ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ।
ਪੀੜਤਾਂ ’ਚ 35 ਸਾਲਾ ਮਹਿਲਾ ਦਰਸ਼ਨੀ ਏਕਨਾਇਕੇ ਅਤੇ ਉਸਦੇ 4 ਬੱਚੇ ਸ਼ਾਮਲ ਸਨ, ਜਿਨ੍ਹਾਂ ਦੀ ਉਮਰ 2 ਮਹੀਨੇ ਤੋਂ 7 ਸਾਲ ਤੱਕ ਸੀ ਅਤੇ ਨਾਲ ਹੀ ਇੱਕ ਪਰਿਵਾਰਕ ਦੋਸਤ ਵੀ ਸ਼ਾਮਲ ਸੀ। ਹਾਦਸੇ ’ਚ ਦਰਸ਼ਨੀ ਦਾ ਪਤੀ ਅਤੇ ਬੱਚਿਆਂ ਦਾ ਪਿਤਾ ਧਨੁਸ਼ਕਾ ਵਿਕਰਮਾਸਿੰਘੇ ਜ਼ਖ਼ਮੀ ਹੋ ਗਿਆ ਸੀ। 
ਓਟਾਵਾ ਪੁਲਿਸ ਦੇ ਮੁਖੀ ਐਰਿਕ ਸਟੱਬਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਪਿਤਾ ਘਰ ਦੇ ਬਾਹਰ ਸੀ ਅਤੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਦੀ ਬੇਨਤੀ ਕਰ ਰਿਹਾ ਸੀ। ਇਸ ਮਗਰੋਂ ਪੁਲਿਸ ਨੇ ਧਨੁਸ਼ਕਾ ਨੂੰ ਹਸਪਤਾਲ ਪਹੁੰਚਾਇਆ। ਇਲਾਜ ਮਗਰੋਂ ਹੁਣ ਧਨੁਸ਼ਕਾ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।

ਇਹ ਵੀ ਪੜੋ:Chandigarh News : ਜਾਅਲੀ ਵੈੱਬਸਾਈਟ ਖੋਲ੍ਹ ਨੌਕਰੀ ਦੇ ਆਫਰ ਲੈਟਰ ਭੇਜ ਤਿੰਨ ਧੋਖੇਬਾਜ਼ ਮਾਰਦੇ ਸੀ ਲੱਖਾਂ ਦੀ ਠੱਗੀ

ਦੱਸਣਯੋਗ ਹੈ ਕਿ ਪੁਲਿਸ ਨੇ ਹਮਲੇ ਦੀ ਸ਼ਾਮ ਨੂੰ ਇੱਕ 19 ਸਾਲਾ ਸ਼੍ਰੀਲੰਕਾਈ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ। ਓਟਾਵਾ ਪੁਲਿਸ ਦੇ ਮੁਖੀ ਐਰਿਕ ਸਟੱਬਸ ਨੇ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇਣ ਲਈ ਜ਼ੋਏਸਾ ਨੇ ‘‘ਤਿੱਖੇ ਹਥਿਆਰ’’ ਜਾਂ ‘‘ਚਾਕੂ ਵਰਗੀ ਚੀਜ਼’’ ਦੀ ਵਰਤੋਂ ਕੀਤੀ ਸੀ। ਉਸ ’ਤੇ ਪਹਿਲੀ-ਡਿਗਰੀ ਕਤਲ ਦੇ 6 ਅਤੇ ਕਤਲ ਦੀ ਕੋਸ਼ਿਸ਼ ਦਾ ਇਕ ਦੋਸ਼ ਲਗਾਇਆ। ਪੁਲਿਸ ਨੇ ਕਿਹਾ ਕਿ ਫੇਬਰਿਓ ਡੀ-ਜ਼ੋਏਸਾ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਜੋ ਪੀੜਤ ਪਰਿਵਾਰ ਨਾਲ ਰਹਿ ਰਿਹਾ ਸੀ। 

ਇਹ ਵੀ ਪੜੋ:Unilever layoffs News : ਬ੍ਰਿਟੇਨ ਦੀ ਦਿੱਗਜ਼ ਕੰਪਨੀ ਯੂਨੀਲਿਵਰ ਵਿੱਚ 7500 ਕਰਮਚਾਰੀਆਂ ਦੀ ਹੋਵੇਗੀ ਛਾਂਟੀ  

 (For more news apart from Funeral of 6 people murdered in Canada News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement