
ਦੇਸ਼ ਭਰ ਵਿਚ ਕੋਰੋਨਾ ਵਾਇਰਸ ਫੈਲਾਣ ਵਿਚ ਤਬਲੀਗੀ ਜਮਾਤੀਆਂ ਦੀ ਭੂਮਿਕਾ ਜਿਥੇ ਕਟਹਿਰੇ ਵਿਚ ਹੈ, ਉਥੇ ਹੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਇਨ੍ਹਾਂ
ਡੇਰਾਬੱਸੀ, 19 ਅਪ੍ਰੈਲ (ਗੁਰਜੀਤ ਸਿੰਘ ਈਸਾਪੁਰ): ਦੇਸ਼ ਭਰ ਵਿਚ ਕੋਰੋਨਾ ਵਾਇਰਸ ਫੈਲਾਣ ਵਿਚ ਤਬਲੀਗੀ ਜਮਾਤੀਆਂ ਦੀ ਭੂਮਿਕਾ ਜਿਥੇ ਕਟਹਿਰੇ ਵਿਚ ਹੈ, ਉਥੇ ਹੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਇਨ੍ਹਾਂ ਜਮਾਤੀਆਂ ਦੇ ਨਾਲ ਰੋਹਿੰਗਿਆ ਕੁਨੈਕਸ਼ਨ ਦੀ ਜਾਂਚ ਵੀ ਸਥਾਨਕ ਪੁਲਿਸ ਲਈ ਨਵੀਂ ਅਤੇ ਵੱਡੀ ਚੁਣੌਤੀ ਬਣ ਗਿਆ ਹੈ।
ਇਸ ਦੀ ਵਜ੍ਹਾ ਹਨ ਡੇਰਾਬੱਸੀ ਹਲਕੇ ਵਿਚ ਸਭ ਤੋਂ ਜਿਆਦਾ ਕਰੀਬ 200 ਰੋਹਿੰਗਿਆ ਸ਼ਰਨਾਰਥੀ ਜੋ ਵੱਖ-ਵੱਖ ਠਿਕਾਣਿਆਂ ’ਤੇ ਰਹਿ ਰਹੇ ਹਨ। ਪੁਲਿਸ ਨਾ ਸਿਰਫ ਇਨ੍ਹਾਂ ਰੋਹਿੰਗਿਆ ਦਾ ਪਤਾ ਲਗਾ ਕੇ ਇਨ੍ਹਾਂ ਦਾ ਮੈਡੀਕਲ ਸਟੇਟਸ ਚੈਕ ਕਰੇਗੀ ਸਗੋਂ ਜਮਾਤੀ ਕਨੈਕਸ਼ਨ ਪਤਾ ਲਗਾਉਣ ਲਈ ਇਨ੍ਹਾਂ ਦੇ ਪ੍ਰਾਇਮਰੀ ਕੁਟੈਕਟਸ ਹਿਸਟਰੀ ਵੀ ਖੰਗਾਲੇਗੀ।
ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਰਾਲਿਆਂ ਤਹਿਤ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤੇ ਗਏ ਹਨ ਕਿ ਰੋਹਿੰਗਿਆ ਸਮੁਦਾਏ ਨਾਲ ਸਬੰਧਤ ਲੋਕਾਂ ਦਾ ਪਤਾ ਲਗਾ ਕੇ ਇਨ੍ਹਾਂ ਦਾ ਜਮਾਤੀਆਂ ਦੇ ਨਾਲ ਕੁਨੈਕਸ਼ਨ ਦਾ ਪਤਾ ਲਗਾਇਆ ਜਾਵੇ। ਜਿਨ੍ਹਾਂ ਰਾਜਾਂ ਵਿਚ ਰੋਹਿੰਗਿਆ ਰਹਿੰਦੇ ਹਨ, ਉਨ੍ਹਾਂ ਵਿਚ ਪੰਜਾਬ ਤਹਿਤ ਸਭ ਤੋਂ ਜ਼ਿਆਦਾ ਗਿਣਤੀ ਡੇਰਾਬੱਸੀ ਸਬ ਡਵੀਜ਼ਨ ਵਿਚ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੇ ਕੁੱਝ ਹੀ ਘੰਟਿਆਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਤਬਲੀਗੀ ਜਮਾਤ ਦੇ ਲੋਕਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਬੰਧ ਰੱਖਣ ਵਾਲੇ ਰੋਹਿੰਗਿਆ ਨੂੰ ਟ੍ਰੈਕ ਕਰਨ ਲਈ ਡੇਰਾਬੱਸੀ ਪ੍ਰਸ਼ਾਸਨ ਨੇ ਅਪਣੀ ਮੁਹਿੰਮ ਤੇਜ਼ ਕਰ ਦਿਤੀ ਹੈ। ਹੁਣ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ ਰੋਹਿੰਗਿਆ ’ਤੇ ਪ੍ਰਸ਼ਾਸਨ ਨੇ ਨਜ਼ਰ ਰਖਣੀ ਸ਼ੁਰੂ ਕਰ ਦਿਤੀ ਹੈ।