Ludhiana Truck Fire News : ਲੁਧਿਆਣਾ ਵਿਚ ਵੱਡਾ ਹਾਦਸਾ, ਟਰੱਕ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਟਰੱਕ ਡਰਾਈਵਰ
Published : Apr 20, 2024, 10:38 am IST
Updated : Apr 20, 2024, 10:38 am IST
SHARE ARTICLE
Ludhiana Truck Fire News in punjabi
Ludhiana Truck Fire News in punjabi

Ludhiana Truck Fire News ਸੁੱਤ ਪਿਆ ਡਰਾਈਨਰ ਸੌਂ ਗਿਆ ਸਦਾ ਦੀ ਨੀਂਦ

Ludhiana Truck Fire News in punjabi: ਲੁਧਿਆਣਾ ਵਿੱਚ ਨੈਸ਼ਨਲ ਹਾਈਵੇਅ 'ਤੇ ਇੱਕ ਟਰੱਕ ਨੂੰ ਅੱਗ ਲੱਗ ਗਈ। ਜਿਸ ਕਾਰਨ ਕੈਬਿਨ ਵਿੱਚ ਸੌਂ ਰਿਹਾ ਡਰਾਈਵਰ ਜ਼ਿੰਦਾ ਸੜ ਗਿਆ। ਇਹ ਘਟਨਾ ਸ਼ਨੀਵਾਰ ਸਵੇਰੇ ਕਰੀਬ 3.30 ਵਜੇ ਪੈਟਰੋਲ ਪੰਪ ਦੇ ਬਾਹਰ ਵਾਪਰੀ। ਮ੍ਰਿਤਕ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ: Expired Chocolate News: ਐਕਸਪਾਇਰੀ ਚਾਕਲੇਟ ਖਾਣ ਤੋਂ ਬਾਅਦ ਬੱਚੀ ਨੂੰ ਲੱਗੀਆਂ ਖੂਨ ਦੀਆਂ ਉਲਟੀਆਂ

ਜਾਣਕਾਰੀ ਮੁਤਾਬਕ ਡਰਾਈਵਰ ਨੇ ਰਾਤ ਕਰੀਬ 11.30 ਵਜੇ ਖੰਨਾ ਦੇ ਬੀਜਾ ਨੇੜੇ ਪੈਟਰੋਲ ਪੰਪ ਦੇ ਬਾਹਰ ਆਰਾਮ ਕਰਨ ਲਈ ਟਰੱਕ ਖੜ੍ਹਾ ਕੀਤਾ ਸੀ ਅਤੇ ਖੁਦ ਕੈਬਿਨ ਦੇ ਅੰਦਰ ਹੀ ਸੁੱਤਾ ਪਿਆ ਸੀ। ਤੜਕੇ ਟਰੱਕ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ।

ਇਹ ਵੀ ਪੜ੍ਹੋ: Blue Whale News: ਭਾਰਤੀ ਵਿਦਿਆਰਥੀ ਦੀ ਮੌਤ ਦੇ ਬਲੂ ਵ੍ਹੇਲ ਗੇਮ ਨਾਲ ਜੁੜੇ ਤਾਰ, 2 ਮਿੰਟ ਤੱਕ ਲੜਕੇ ਨੇ ਰੋਕੇ ਆਪਣੇ ਸਾਹ! 

ਡਰਾਈਵਰ ਕੈਬਿਨ ਦੇ ਅੰਦਰ ਚੀਕ ਰਿਹਾ ਸੀ। ਸ਼ੀਸ਼ਾ ਤੋੜ ਕੇ ਡਰਾਈਵਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੈਟਰੋਲ ਪੰਪ ਦੇ ਕਰਮਚਾਰੀ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫਾਇਰ ਬ੍ਰਿਗੇਡ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਹੋਈ ਮੌਤ
ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ। ਖੰਨਾ ਤੋਂ ਇਕ ਟੀਮ ਮੌਕੇ 'ਤੇ ਪਹੁੰਚੀ। ਜਦੋਂ ਤੱਕ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਡਰਾਈਵਰ ਜ਼ਿੰਦਾ ਸੜ ਚੁੱਕਾ ਸੀ। ਡਰਾਈਵਰ ਦਾ ਸਰੀਰ ਪੂਰੀ ਤਰ੍ਹਾਂ ਸੁਆਹ ਹੋ ਗਿਆ। ਗਰਦਨ ਧੜ ਤੋਂ ਵੱਖ ਹੋ ਗਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਹੈ।

ਡਰਾਈਵਰ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ, ਅਸਫਲ ਰਹੀ
ਪੈਟਰੋਲ ਪੰਪ ਦੇ ਕਰਮਚਾਰੀ ਕੁਲਦੀਪ ਸਿੰਘ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਬਾਅਦ ਸਵੇਰੇ ਕਰੀਬ 3.30 ਵਜੇ ਤੇਲ ਭਰਨ ਲਈ ਬਾਹਰ ਆਏ ਤਾਂ ਉਨ੍ਹਾਂ ਨੇ ਟਰੱਕ ਨੂੰ ਅੱਗ ਲੱਗੀ ਦੇਖੀ। ਪੰਪ 'ਤੇ ਪਏ ਸਿਲੰਡਰ ਅਤੇ ਪਾਈਪ ਦੀ ਵਰਤੋਂ ਕਰਕੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ | ਡਰਾਈਵਰ ਨੂੰ ਬਾਹਰ ਕੱਢਣ ਲਈ ਸ਼ੀਸ਼ੇ ਵੀ ਤੋੜੇ ਗਏ ਪਰ ਉਹ ਨਾਕਾਮ ਰਹੇ। ਡਰਾਈਵਰ ਜ਼ਿੰਦਾ ਸੜ ਚੁੱਕਿਆ ਸੀ। 

(For more Punjabi news apart from Ludhiana Truck Fire News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement