
ਹਰਿਆਣਾ ਸਿਆਸਤ ਦੀ ਅਜਬ ਗ਼ਜ਼ਬ ਕਹਾਣੀ ਹੈ। ਪਿਉ ਮੁੱਖ ਮੰਤਰੀ ਬਣ ਕੇ ਰਾਜ ਕਰ ਗਏ ਪਰ ਪੁਤਰਾਂ ਲਈ ਮੰਤਰੀ ਬਣਨ ਦਾ ਸਫ਼ਰ ਵੀ ਕਿਸੇ ਮੁਸੀਬਤ ਤੋਂ ਘੱਟ ਨਹੀਂ...
ਹਰਿਆਣਾ ਸਿਆਸਤ ਦੀ ਅਜਬ ਗ਼ਜ਼ਬ ਕਹਾਣੀ ਹੈ। ਪਿਉ ਮੁੱਖ ਮੰਤਰੀ ਬਣ ਕੇ ਰਾਜ ਕਰ ਗਏ ਪਰ ਪੁਤਰਾਂ ਲਈ ਮੰਤਰੀ ਬਣਨ ਦਾ ਸਫ਼ਰ ਵੀ ਕਿਸੇ ਮੁਸੀਬਤ ਤੋਂ ਘੱਟ ਨਹੀਂ। ਸਾਲ 1970 ਤੋਂ 2000 ਤਕ ਹਰਿਆਣਾ ਦੀ ਸਿਆਸਤ ਤਿੰਨ 'ਲਾਲਾਂ' ਦੇ ਦੁਆਲੇ ਘੁੰਮਦੀ ਸੀ। ਚੌਧਰੀ ਦੇਵੀ ਲਾਲ, ਚੌਧਰੀ ਬੰਸੀ ਲਾਲ ਤੇ ਚੌਧਰੀ ਭਜਨ ਲਾਲ ਦਾ ਰਾਜ ਸੀ। ਪਰ ਇਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਪੁੱਤਰ ਪੋਤਰੇ ਸੰਭਾਲ ਨਹੀਂ ਸਕੇ। ਚੌਧਰੀ ਦੇਵੀ ਲਾਲ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਉਨ੍ਹਾਂ ਦੇ ਜੀਵਨ ਕਾਲ ਵਿਚ ਤਾਂ ਪ੍ਰਭਾਵੀ ਰਹੇ ਪਰ ਉਨ੍ਹਾਂ ਦੇ ਦੋ ਪੁੱਤਰ ਵੱਖ-ਵੱਖ ਰਾਹਾਂ ਉਤੇ ਚਲ ਰਹੇ ਹਨ।
ਚੌਧਰੀ ਬੰਸੀ ਲਾਲ ਦੇ ਦੋਵੇਂ ਪੁੱਤਰ ਰਣਬੀਰ ਮਹਿੰਦਰਾ ਤੇ ਸੁਰਿੰਦਰ ਸਿੰਘ ਵਿਚਕਾਰ ਵੀ ਪਿਤਾ ਦੀ ਵਿਰਾਸਤ ਸੰਭਾਲਣ ਦੀ ਦੌੜ ਚਲ ਰਹੀ ਸੀ। ਸੁਰਿੰਦਰ ਸਿੰਘ ਲੋਕ ਸਭਾ ਤਕ ਪਹੁੰਚੇ, ਸੂਬੇ ਦੇ ਮੰਤਰੀ ਬਣੇ। ਪਰ 2004 ਵਿਚ ਹਵਾਈ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ। ਸੁਰਿੰਦਰ ਸਿੰਘ ਦੀ ਪਤਨੀ ਕਿਰਨ ਚੌਧਰੀ ਸੂਬੇ ਵਿਚ ਮੰਤਰੀ ਦੇ ਅਹੁਦੇ ਤਕ ਪਹੁੰਚੀ। ਬੇਟੀ ਸ਼ਰੂਤੀ ਨੂੰ ਭਿਵਾਨੀ ਸੰਸਦ ਮੈਂਬਰ ਬਣਾਉਣ ਵਿਚ ਕਾਮਯਾਬ ਹੋਈ। ਚੌਧਰੀ ਭਜਨ ਲਾਲ ਦੇ ਪੁੱਤਰ ਚੰਦਰ ਮੋਹਨ ਉੱਪ ਮੁੱਖ ਮੰਤਰੀ ਬਣੇ ਤੇ ਛੋਟੇ ਪੁੱਤਰ ਕੁਲਦੀਪ ਭਾਜਪਾ ਦੇ ਸਹਿਯੋਗ ਨਾਲ ਹਿਸਾਰ ਲੋਕ ਸਭਾ ਸੀਟ ਜਿੱਤਣ ਵਿਚ ਕਾਮਯਾਬ ਰਹੇ।
-ਹਰਜਿੰਦਰਪਾਲ ਸਿੰਘ, ਜਵੱਦੀ ਕਲਾਂ, ਲੁਧਿਆਣਾ, ਸੰਪਰਕ : 96538-35033