
ਕਿਸ ਦੇ ਹਿੱਸੇ ਆਵੇਗੀ ਲੁਧਿਆਣੇ ਹਲਕੇ ਦੀ ਸੀਟ
ਲੁਧਿਆਣਾ: ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਜੋਰਾਂ ਸ਼ੋਰਾਂ ਤੇ ਚੱਲੀ ਸੀ। ਇਹਨਾਂ ਚੋਣਾਂ ਵਿਚ ਹਰ ਵਰਗ ਦੇ ਲੋਕਾਂ ਨੇ ਅਪਣੀ ਕੀਮਤੀ ਵੋਟ ਦਾ ਇਸਤੇਮਾਲ ਕੀਤਾ ਹੈ। ਲੋਕਾਂ ਨੇ ਅਪਣੀ ਮਤ ਈਵੀਐਮ ਵਿਚ ਕੈਦ ਕਰ ਦਿੱਤੀ ਹੈ। ਇਸ ਪ੍ਰਕਾਰ ਇਹਨਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲਗ ਸਕਦਾ ਹੈ ਕਿਸ ਦੀ ਕਿਸਮਤ ਚਮਕਦੀ ਹੈ। ਵੋਟਾਂ ਦੇ ਚਲਦੇ ਸਪੋਕਸਮੈਨ ਵੈੱਬਟੀਵੀ ਨੇ ਜਨਤਾ ਦਾ ਰੁਝਾਨ ਜਾਣਨ ਲਈ ਲੁਧਿਆਣਾ ਸੀਟ ਦਾ ਸਰਵੇ ਕੀਤਾ।
Voting
ਸਰਵੇ ਮੁਤਾਬਕ ਲੋਕ ਇਨਸਾਫ਼ ਪਾਰਟੀ ਦੇ ਹਿੱਸੇ ਵਿਚ ਲੋਕਾਂ ਦਾ ਸਹਿਯੋਗ ਜ਼ਿਆਦਾ ਮਿਲਦਾ ਦਖਾਈ ਦੇ ਰਿਹਾ ਹੈ। ਇੱਥੋਂ ਮੁਕਾਬਲੇ ਵਿਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਪੋਕਸਮੈਨ ਵੈੱਬਟੀਵੀ ਵੱਲੋਂ ਕੀਤੇ ਸਰਵੇ ਮੁਤਾਬਕ ਰਵਨੀਤ ਸਿੰਘ ਬਿੱਟੂ ਦੀ 27 ਫ਼ੀ ਸਦੀ ਅਤੇ ਸਿਮਰਜੀਤ ਸਿੰਘ ਬੈਂਸ ਦੀ 73 ਫ਼ੀ ਸਦੀ ਵੋਟਿੰਗ ਹੋਈ ਹੈ। ਇਸ ਮੁਤਾਬਕ ਸਪੱਸ਼ਟ ਹੈ ਕਿ ਲੋਕ ਇਨਸਾਫ਼ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋ ਸਕਦੀ ਹੈ।