
ਐਗਜ਼ਿਟ ਪੋਲ ਮੁਤਾਬਿਕ ਫਰੀਦਕੋਟ ਦੀ ਸੀਟ ਕਾਂਗਰਸ ਦੀ ਝੋਲੀ
ਫਰੀਦਕੋਟ- ਪੰਜਾਬ ਵਿਚ ਲੋਕ ਸਭਾ ਚੋਣਾਂ ਦੀਆਂ 13 ਸੀਟਾਂ ਤੇ ਵੋਟਿੰਗ 19 ਮਈ ਨੂੰ ਮੁਕੰਮਲ ਹੋ ਚੁੱਕੀਆਂ ਹਨ। ਲੋਕ ਸਭਾ ਚੋਣਾਂ ਦਾ ਨਤੀਜਾ 23 ਮਈ ਨੂੰ ਐਲਾਨਿਆ ਜਾਵੇਗਾ ਸਾਰੇ ਸਿਆਸੀ ਆਗੂਆਂ ਅਤੇ ਜਨਤਾ ਨੂੰ 23 ਮਈ ਦੀ ਉਡੀਕ ਹੈ। ਉਥੇ ਹੀ ਲੋਕਾਂ ਦੀ ਰਾਏ ਜਾਣਨ ਲਈ ‘ਸਪੋਕਸਮੈਨ ਵੈੱਬਟੀਵੀ’ ਵੱਲੋਂ ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਤੋਂ ਸਰਵੇ ਕੀਤਾ ਗਿਆ।
ਕੀਤੇ ਗਏ ਸਰਵੇ ਮੁਤਾਬਕ ਫਰੀਦਕੋਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਜਿੱਤ ਹਾਸਲ ਹੋ ਸਕਦੀ ਹੈ ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਸਪੋਕਸਮੈਨ ਵੈੱਬਟੀਵੀ’ ਵਲੋਂ ਕੀਤੀ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ 67 ਫ਼ੀਸਦੀ ਵੋਟਿੰਗ ਮੁਹੰਮਦ ਸਦੀਕ ਦੇ ਹੱਕ ਵਿਚ ਅਤੇ 33 ਫ਼ੀਸਦੀ ਵੋਟਿੰਗ ਗੁਲਜ਼ਾਰ ਸਿੰਧ ਰਣੀਕੇ ਦੇ ਹੱਕ ਵਿਚ ਹੋਈ ਹੈ। ਐਗਜ਼ਿਟ ਪੋਲ ਦੇ ਮੁਤਾਬਕ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੂੰ ਜਿੱਤ ਹਾਸਲ ਹੋ ਸਕਦੀ ਹੈ।