
ਕਿਸ ਉਮੀਦਵਾਰ ਨੂੰ ਮਿਲਿਆ ਸੰਗਰੂਰ ਦੇ ਲੋਕਾਂ ਦਾ ਬਹੁਮਤ
ਸੰਗਰੂਰ: ਲੋਕ ਸਭਾ ਚੋਣਾਂ ਦੇ ਚਲਦੇ ਕਈ ਦਿਗ਼ਜ ਆਗੂਆਂ ਨੇ ਅਪਣੀ ਕਿਸਮਤ ਅਜਮਾਈ ਹੈ। ਲੋਕ ਸਭਾ ਚੋਣਾਂ ਦੇ ਕੁਲ ਸੱਤ ਪੜਾਅ ਸਨ ਜਿਹਨਾਂ ਵਿਚੋਂ ਪੰਜਾਬ ਵਿਚ ਆਖਰੀ ਅਤੇ ਸੱਤਵੇਂ ਪੜਾਅ ਵਿਚ ਵੋਟਾਂ ਪਾਈਆਂ ਗਈਆਂ। ਇਸ ਦਾ ਕੰਮ ਲਗਭਗ ਸ਼ਾਂਤੀਪੂਰਨ ਹੀ ਮੁਕੰਮਲ ਹੋ ਗਿਆ ਸੀ। ਇਸ ਪ੍ਰਕਿਰਿਆ ਦੇ ਖਤਮ ਹੋਣ ਤੋਂ ਬਾਅਦ ਸਪੋਕਸਮੈਨ ਵੈੱਬਟੀਵੀ ਨੇ ਲੋਕਾਂ ਦੀ ਮਤ ਜਾਣਨ ਲਈ ਸੰਗਰੂਰ ਵਿਚ ਲੋਕ ਸਭਾ ਸੀਟ ਦਾ ਇਕ ਸਰਵੇ ਕੀਤਾ।
Voting
ਸਰਵੇ ਅਨੁਸਾਰ ਆਮ ਆਦਮੀ ਪਾਰਟੀ ਦੀ ਜਿੱਤ ਦੇ ਆਸਾਰ ਨਜ਼ਰ ਆ ਰਹੇ ਹਨ। ਇਸ ਪ੍ਰਕਾਰ ਇੱਥੇ ਮੁਕਾਬਲੇ ਵਿਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਚਲਦੇ ਸਪੋਕਸਮੈਨ ਵੈੱਬਟੀਵੀ ਵੱਲੋਂ ਕੀਤੀ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਭਗਵੰਤ ਮਾਨ ਦੀ 76 ਫ਼ੀ ਸਦੀ ਅਤੇ ਕੇਵਲ ਸਿੰਘ ਢਿੱਲੋਂ ਦੀ 24 ਫ਼ੀ ਸਦੀ ਵੋਟਿੰਗ ਹੋਈ ਹੈ। ਇਸ ਤੋਂ ਪਤਾ ਚਲਦਾ ਹੈ ਕਿ ਇਸ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਜਿੱਤ ਪੈ ਸਕਦੀ ਹੈ।