
ਸੀਪੀਆਈ ਮੋਹਾਲੀ ਕਾਮਰੇਡ ਮਹਿੰਦਰ ਸਿੰਘ ਦੀ ਅਗਵਾਈ 'ਚ ਕੀਤੇ ਰੋਸ ਪ੍ਰਦਰਸ਼ਨ ਦੀ ਝਲਕ।
ਐਸ.ਏ.ਐਸ ਨਗਰ, 19 ਮਈ (ਸੁਖਦੀਪ ਸਿੰਘ ਸੋਈਂ) : ਸੀ.ਪੀ.ਆਈ. ਜ਼ਿਲ੍ਹਾ ਮੋਹਾਲੀ ਸਿਟੀ ਕਮੇਟੀ ਵਲੋ ਪਰਵਾਸੀ ਮਜ਼ਦੂਰਾਂ ਦੀ ਦੂਰਦਸ਼ਾ ਵਿਰੁੱਧ ਰੋਸ਼ ਪ੍ਰਦਰਸ਼ਨ ਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਕੱਤਰ ਕਾਮਰੇਡ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਸਰਕਾਰ ਨੇ ਬਿਨਾਂ ਕਿਸੇ ਤਿਆਰੀ ਤੋਂ ਤਾਲਾਬੰਦੀ ਕਰਕੇ ਮੋਦੀ ਸਰਕਾਰ ਨੇ ਆਪਣੀ ਅਸਲੀਅਤ ਦਾ ਖਮਿਆਜਾ ਆਮ ਲੋਕਾਂ ਖਾਸ ਕਰਕੇ ਪ੍ਰਵਾਸੀ ਮਜਦੂਰਾ ਨੂੰ ਭੁਗਤਨ ਤੇ ਲਗਾਆ ਦਿੱਤਾ। ਲੱਖਾਂ ਦੀ ਗਿਣਤੀ ਵਿਚ ਉਨ੍ਹਾਂ ਦਾ ਆਪਣੇ ਦੇਸ਼ ਅੰਦਰ ਹਾਕਮਾਂ ਦੀ ਨਕਾਮੀ ਕਾਰਨ ਉਜਾੜਾ, ਸੈਂਕੜੇ ਮੀਲਾਂ ਦੇ ਪੈਦਲ ਸਫਰ ਨੇ ਅਨੇਕ ਮਾਸੂਮ ਜਾਨਾਂ ਲੈ ਚੁੱਕਾ ਹੈ। ਆਪਣੇ ਟੈਚੀ ਦੇ ਉਤੇ ਬੱਚੇ ਨੂੰ ਬੰਨ ਕੇ ਖਿੱਚੀ ਜਾ ਰਹੀ ਔਰਤ ਇਸ ਮਹਾਂਮਾਰੀ ਦੇ ਸਮੇਂ ਦੀ ਯਾਦਗਾਰੀ ਤਸਵੀਰ ਬਣ ਗਈ ਹੈ । ਉਨ੍ਹਾਂ ਕਿਹਾ ਕਿ ਸਰਕਾਰ 20 ਲੱਖ ਕਰੋੜ ਰੁਪਏ ਦੀਆਂ ਫੋਕੀਆਂ ਘੋਸ਼ਨਾਵਾਂ ਦੇ ਕੇ ਕਾਰਪੋਰੇਟਰਾਆਂ ਦੀਆਂ ਜੇਬਾਂ ਭਰ ਰਹੀ ਹੈ ਅਤੇ ਨਿੱਕੇ, ਦਰਿਮਿਆਨੇ ਉਦਯੋਗ ਅਤੇ ਖੇਤੀ ਬਾੜੀ ਨੂੰ ਕਰਜ ਦੇ ਬੋਝ ਥੱਲੇ ਦੱਬ ਰਹੀ ਹੈ। ਇਸ ਲਈ ਅਜ ਸੀ.ਪੀ. ਆਈ. ਮੋਹਾਲੀ ਵਲੋਂ ਹੇਠ ਲਿਖੀਆਂ ਮੰਗਾਂ ਦੇ ਹੱਕ ਵਿਚ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ਲਈ ਖਾਣੇ ਦੇ ਪ੍ਰਬੰਧ ਸਮੇਤ ਵਧੇਰੇ ਰੇਲਾਂ ਅਤੇ ਬੱਸਾਂ ਚਲਾਓ। ਹਰ ਪ੍ਰਵਾਸੀ ਨੂੰ ਮਜ਼ਦੂਰ ਨੂੰ 10,000 ਰੁਪਏ ਯਾਤਰਾ ਭੱਤਾ ਦਿਓ, ਨਰੇਗਾ ਨੂੰ ਕਮਜੋਰ ਨਾ ਕਰੋ, ਕੰਮ ਦੇ ਦਿਨ ਵਧਾਓ ਅਤੇ ਸਮੇਂ ਸਿਰ ਉਜਰਤ ਦਿਓ। ਰੋਜ਼ਗਾਰ ਅਤੇ ਰਿਹਾਇਸ਼ ਦਾ ਪ੍ਰਬੰਧ ਕਰੋ, ਹਰ ਲੋੜਬੰਦ ਨੂੰ ਰਾਸ਼ਨ ਦਿਓ ਅਤੇ ਕਿਰਤ ਕਾਨੂੰਨਾਂ ਨੂੰ ਕਮਜ਼ੋਰ ਕਰਨਾ ਬੰਦ ਕਰੋ। ਇਸ ਰੋਸ ਪ੍ਰਦਸ਼ਨ ਨੂੰ ਦਿਲਦਾਰ ਸਿੰਘ, ਬ੍ਰਿਜ ਮੋਹਨ ਸ਼ਰਮਾ, ਹਰਮੇਲ ਚੋਲਟਾ, ਸੁਖਪਾਲ ਸਿੰਘ ਹੁੰਦਲ, ਵੀਰ ਸਿੰਘ, ਸ਼੍ਰੀ ਭਗਵਾਨ ਅਤੇ ਹੋਰ ਸਾਥੀਆਂ ਨੇ ਸੰਬੋਧਨ ਕੀਤਾ।